
ਜੰਗ ’ਚ ਫ਼ੌਜੀਆਂ ਦੀ ਰਾਖੀ ਲਈ ਦੋ ਭਾਰਤੀ-ਅਮਰੀਕੀਆਂ ਸਮੇਤ ਤਿੰਨ ਇੰਜੀਨੀਅਰਾਂ ਨੇ ਬਹੁਤ ਜ਼ਿਆਦਾ ਮਜ਼ਬੂਤੀ ਵਾਲੀ ਅਤੇ ਕਈ ਪਰਤਾਂ
ਜੰਗ ’ਚ ਫ਼ੌਜੀਆਂ ਦੀ ਰਾਖੀ ਲਈ ਦੋ ਭਾਰਤੀ-ਅਮਰੀਕੀਆਂ ਸਮੇਤ ਤਿੰਨ ਇੰਜੀਨੀਅਰਾਂ ਨੇ ਬਹੁਤ ਜ਼ਿਆਦਾ ਮਜ਼ਬੂਤੀ ਵਾਲੀ ਅਤੇ ਕਈ ਪਰਤਾਂ ਵਾਲੀ ਬੁਲੇਟ-ਪਰੂਫ਼ ਤਿਆ ਕਰਨ ਲਈ ਝੀਂਗਾ, ਖੁੰਭਾਂ ਅਤੇ ਹੋਰ ਜੀਵਧਾਰੀਆਂ ਤੋਂ ਮਿਲਣ ਵਾਲੀ ਸਮੱਗਰੀ ਦਾ ਪ੍ਰਯੋਗ ਕਰ ਕੇ ਵਾਤਾਵਰਣ ਅਨੁਕੂਲ ਪਾਲੀਮਰ ਬਣਾ ਰਹੇ ਹਨ। ਹਿਊਸਟਨ ਯੂਨੀਵਰਸਟੀ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਕੰਮ ਨੂੰ ਭਾਰਤ ਮੂਲ ਦੇ ਦੋ ਇੰਜੀਨੀਅਰਾਂ ਸਮੇਤ ਤਿੰਨ ਵਿਅਕਤੀ ਅੰਜਾਮ ਦੇ ਰਹੇ ਹਨ। ਇਹ ਬੁਲੇਟ ਪਰੂਫ਼ ਜੈਕੇਟ ਗੋਲੀਆਂ, ਲੇਜ਼ਰ ਹਮਲੇ, ਜ਼ਹਿਰੀਲੀ ਗੈਸ ਅਤੇ ਹੋਰ ਖ਼ਤਰਿਆਂ ਤੋਂ ਫ਼ੌਜੀਆਂ ਦੀ ਰਾਖੀ ਕਰ ਸਕਦੀ ਹੈ। ਇਹ ਜੈਕਟਾਂ ਕੁਦਰਤੀ ਤਰੀਕੇ ਨਾਲ ਨਸ਼ਟ ਹੋ ਸਕਣ ਵਾਲੀਆਂ ਵੀ ਹੋਣਗੀਆਂ ਅਤੇ ਧਰਤੀ ਨੂੰ ਖ਼ਰਾਬ ਨਹੀਂ ਕਰਨਗੀਆਂ।