ਇੰਝ ਕਰ ਸਕਦੇ ਹੋ Aadhaar Card 'ਚ ਨਾਮ ਦਾ ਬਦਲਾਵ, ਇਹ ਹੈ ਪੂਰਾ ਪ੍ਰੋਸੈੱਸ
Published : Nov 29, 2020, 5:47 pm IST
Updated : Nov 29, 2020, 5:47 pm IST
SHARE ARTICLE
aadhar card
aadhar card

ਇਸ ਤੋਂ ਇਲਾਵਾ ਨੇੜੇ ਦੇ ਆਧਾਰ ਸੇਵਾ ਕੇਂਦਰ ਜਾ ਕੇ ਵੀ ਆਧਾਰ ਕਾਰਡ 'ਚ ਦਰਜ ਨਾਮ 'ਚ ਕਿਸੇ ਤਰ੍ਹਾਂ ਦਾ ਬਦਲਾਅ ਕਰਾ ਸਕਦੇ ਹੋ।

ਨਵੀਂ ਦਿੱਲੀ : ਭਾਰਤੀ ਵਿਲੱਖਣ ਪਛਾਣ ਅਥਾਰਟੀ ਵਲੋਂ ਦੇਸ਼ ਦੇ ਹਰ ਭਾਰਤੀ ਨੂੰ 12 ਅੰਕਾਂ ਦੀ ਪਛਾਣ ਸੰਖਿਆ Aadhaar ਜਾਰੀ ਕਰਦਾ ਹੈ। ਆਧਾਰ ਕਾਰਡ ਦਾ ਇਸਤੇਮਾਲ ਬੈਂਕ, ਟੈਲੀਕਾਮ ਕੰਪਨੀਆਂ, ਵਿਆਪਕ ਵੰਡ ਪ੍ਰਣਾਲੀ ਅਤੇ ਇਨਕਮ ਵਿਭਾਗ ਸਮੇਤ ਹੋਰ ਅਧਿਕਾਰੀਆਂ ਦੁਆਰਾ ਪਛਾਣ ਦੀ ਪੁਸ਼ਟੀ ਲਈ ਕੀਤਾ ਜਾਂਦਾ ਹੈ।  ਇਸ ਤੋਂ ਇਲਾਵਾ ਨੇੜੇ ਦੇ ਆਧਾਰ ਸੇਵਾ ਕੇਂਦਰ ਜਾ ਕੇ ਵੀ ਆਧਾਰ ਕਾਰਡ 'ਚ ਦਰਜ ਨਾਮ 'ਚ ਕਿਸੇ ਤਰ੍ਹਾਂ ਦਾ ਬਦਲਾਅ ਕਰਾ ਸਕਦੇ ਹੋ।

Aadhaar

ਨਾਮ 'ਚ ਇੰਝ ਕਰੋ ਬਦਲਾਵ 
ਸਭ ਤੋਂ ਪਹਿਲਾਂ https://uidai.gov.in/ 'ਤੇ ਜਾਓ।
ਇਥੇ ਹੋਮ ਪੇਜ 'ਤੇ ਤੁਹਾਨੂੰ My Aadhaar ਦਾ ਸੈਕਸ਼ਨ ਮਿਲੇਗਾ।
'My Aadhaar' ਸੈਕਸ਼ਨ ਦੇ ਅੰਤਰਗਤ 'Update Your Aadhaar' ਦਾ ਆਪਸ਼ਨ ਦਿਖੇਗਾ।
 'Update Your Aadhaar' ਦੇ ਅੰਤਰਗਤ 'Update Demographics Data Online' 'ਤੇ ਕਲਿੱਕ ਕਰੋ।
 ਹੁਣ ਤੁਹਾਡੇ ਸਾਹਮਣੇ ਇਕ ਨਵਾਂ ਪੇਜ ਖੁੱਲ੍ਹ ਕੇ ਆਵੇਗਾ।

Adhaar
 

 ਇਸ ਪੇਜ 'ਤੇ ਤੁਹਾਨੂੰ ਨਾਮ, ਜਨਮ ਤਰੀਕ, ਲਿੰਗ, ਪਤਾ ਤੇ ਭਾਸ਼ਾ ਨੂੰ ਆਨਲਾਈਨ ਬਦਲਣ ਦਾ ਵਿਕੱਲਪ ਮਿਲੇਗਾ।
 ਨਵੇਂ ਪੇਜ 'ਤੇ 'Proceed to Update Aadhaar' 'ਤੇ ਕਲਿੱਕ ਕਰੋ।
 ਹੁਣ ਤੁਹਾਡੇ ਸਾਹਮਣੇ ਇਕ ਪੇਜ ਖੁੱਲ੍ਹੇਗਾ। ਇਸ ਨਵੇਂ ਪੇਜ 'ਤੇ ਆਧਾਰ ਕਾਰਡ ਦਾ ਨੰਬਰ, ਇਨਰੋਲਮੈਂਟ ਨੰਬਰ ਜਾਂ ਵਰਚੁਅਲ ਆਈਡੀ 'ਚੋਂ ਕੋਈ ਸੰਖਿਆ ਪਾਓ ਅਤੇ ਉਸ ਤੋਂ ਬਾਅਦ ਕੈਪਚਾ ਕੋਡ ਭਰੋ।
ਇਸਤੋਂ ਬਾਅਦ ਖੁੱਲ੍ਹਣ ਵਾਲੇ ਪੇਜ 'ਤੇ ਜ਼ਰੂਰੀ ਵਿਵਰਣ ਭਰ ਕੇ ਤੇ ਜ਼ਰੂਰੀ ਦਸਤਾਵੇਜ ਅਪਲੋਡ ਕਰਕੇ ਤੁਸੀਂ ਆਧਾਰ ਕਾਰਡ 'ਚ ਨਾਮ 'ਚ ਬਦਲਾਅ ਲਈ ਐਪਲੀਕੇਸ਼ਨ ਦੇ ਸਕੋਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement