ਹੁਣ 12 ਮਿੰਟ 'ਚ ਫੁੱਲ ਚਾਰਜ ਹੋਵੇਗਾ ਤੁਹਾਡਾ ਫੋਨ
Published : Dec 6, 2017, 2:02 pm IST
Updated : Dec 6, 2017, 8:32 am IST
SHARE ARTICLE

ਸੈਮਸੰਗ ਨੇ ਇੱਕ ਅਜਿਹੀ ਬੈਟਰੀ ਬਣਾਈ ਹੈ ਜੋ 12 ਮਿੰਟ ਵਿੱਚ ਸਮਾਰਟਫੋਨ ਨੂੰ ਫੁੱਲ ਚਾਰਜ ਕਰ ਸਕਦੀ ਹੈ। ਇਸ ਦੇ ਨਾਲ ਹੀ ਇਹ ਬੈਟਰੀ ਸਮਾਰਟਫੋਨ ਦੀ ਬੈਟਰੀ ਨੂੰ ਲੌਂਗ ਲਾਸਟਿੰਗ ਬੈਟਰੀ ਬਣਾਉਂਦੀ ਹੈ। ਨਾ ਸਿਰਫ ਸਮਾਰਟਫੋਨ ਬਲਕਿ ਇਲੈਕਟ੍ਰੋਨਿਕ ਵਾਹਨਾਂ ਵਿੱਚ ਵੀ ਇਸ ਬੈਟਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ।



ਸੈਮਸੰਗ ਨੇ ਦੱਸਿਆ ਕਿ ਉਸ ਦੇ ਰਿਸਰਚ ਸੈਮਸੰਗ ਐਡਵਾਂਸ ਇੰਸਟੀਟਿਊਟ SAIT ਨੇ ਨਵਾਂ ਬੈਟਰੀ ਮਟੀਰੀਅਲ “ਗ੍ਰੈਫਿਲ ਬਾਲ” ਡਿਵੈਲਪ ਕੀਤਾ ਹੈ। ਸੈਮਸੰਗ ਮੁਤਾਬਕ “ਗ੍ਰੈਫਿਲ ਬਾਲ” ਤਕਨੀਕ ‘ਤੇ ਬਣੀ ਲਿਥੀਅਮ ਬੈਟਰੀ ਦੇ ਮੁਕਾਬਲੇ ਪੰਜ ਗੁਣਾ ਤੇਜ਼ੀ ਨਾਲ ਚਾਰਜ ਹੁੰਦੀ ਹੈ। ਇਸ ਦੇ ਨਾਲ ਹੀ ਇਹ ਬੈਟਰੀ ਸਮਰੱਥਾ ਨੂੰ 45% ਜ਼ਿਆਦਾ ਵਧਾਉਂਦੀ ਹੈ।

ਸੈਮਸੰਗ ਨੇ ਦੱਸਿਆ ਕਿ “ਗ੍ਰੈਫਿਲ ਬਾਲ” ‘ਤੇ ਬਣੀ ਬੈਟਰੀ ਮਹਿਜ਼ 12 ਮਿੰਟਾਂ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ। ਇਸ ਦੇ ਨਾਲ ਹੀ ਬੈਟਰੀ 60 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ‘ਤੇ ਵੀ ਕੰਮ ਕਰ ਸਕਦੀ ਹੈ ਜੋ ਇਸ ਨੂੰ ਇਲੈਕਟ੍ਰੌਨਿਕ ਵਾਹਨ ਲਈ ਵੀ ਅਨੁਕੂਲ ਬਣਾਉਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ “ਗ੍ਰੈਫਿਲ ਕਾਪਰ ਕੰਡਕਸ਼ਨ ਦੀ ਤੁਲਨਾ ਵਿੱਚ 100 ਫੀਸਦੀ ਤੱਕ ਵਧੇਰੇ ਬਿਹਤਰ ਹੁੰਦਾ ਹੈ। ਇਹ ਫਾਸਟ ਚਾਰਜਿੰਗ ਲਈ ਆਈਡੀਅਲ ਮਟੀਰੀਅਲ ਹੈ।



ਹਾਲਾਂਕਿ ਸੈਮਸੰਗ ਨੇ ਇਹ ਸਾਫ ਨਹੀਂ ਕੀਤਾ ਕਿ ਕਿੰਨੀ ਜਲਦੀ ਬਾਜ਼ਾਰ ਵਿੱਚ “ਗ੍ਰੈਫਿਲ ਬਾਲ” ਵਾਲੀਆਂ ਬੈਟਰੀਆਂ ਆਉਣਗੀਆਂ। ਇਸ ਦੀ ਖੋਜ ਦੇ ਨਾਲ ਹੀ ਉਮੀਦ ਹੈ ਕਿ ਜਲਦ ਸੈਮਸੰਗ ਸਮਾਰਟਫੋਨ ਵਿੱਚ ਇਹ ਫਾਸਟ ਚਾਰਜਿੰਗ ਬੈਟਰੀ ਮਿਲੇਗੀ। ਤੁਹਾਨੂੰ ਦੱਸ ਦਈਏ ਕਿ 1991 ਵਿੱਚ ਲਿਥੀਅਮ-ਈਆਨ ਦੀ ਬੈਟਰੀ ਦੀ ਕਮਰਸ਼ੀਅਲ ਵਰਤੋਂ ਤੇਜ਼ੀ ਨਾਲ ਵਧੀ ਸੀ।


SHARE ARTICLE
Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement