OMG! ਹੁਣ 3G ਫੋਨ ਹੋਣਗੇ ਬੇਕਾਰ, ਜਾਣੋਂ ਪੂਰੀ ਖ਼ਬਰ
Published : Oct 18, 2017, 3:54 pm IST
Updated : Oct 18, 2017, 10:26 am IST
SHARE ARTICLE

ਨਵੀਂ ਦਿੱਲੀ: ਤੁਹਾਡੇ ਲਈ ਇੱਕ ਬੁਰੀ ਖ਼ਬਰ ਹੈ। ਆਉਣ ਵਾਲੇ ਦੋ-ਤਿੰਨ ਸਾਲਾਂ 'ਚ 3ਜੀ ਫੋਨ ਬੇਕਾਰ ਹੋ ਜਾਣਗੇ। ਅਜਿਹਾ ਇਸ ਲਈ ਕਿਉਂਕਿ ਲਗਭਗ ਸਾਰੀਆਂ ਦੂਰਸੰਚਾਰ ਕੰਪਨੀਆਂ ਉਦੋਂ ਤੱਕ ਆਪਣੇ ਗਾਹਕਾਂ ਨੂੰ ਜ਼ਿਆਦਾਤਰ 4ਜੀ ਸੇਵਾਵਾਂ ਹੀ ਦੇ ਸਕਦੀਆਂ ਹਨ। ਹਾਲ ਦੀ ਘੜੀ ਜੀਓ ਇਕ ਅਜਿਹੀ ਕੰਪਨੀ ਹੈ, ਜੋ ਕਿ ਆਪਣੇ ਗਾਹਕਾਂ ਨੂੰ ਸਿਰਫ 4ਜੀ ਸਰਵਿਸ ਹੀ ਦਿੰਦੀ ਹੈ। ਹੁਣ ਜੀਓ ਦੀ ਹੀ ਤਰਜ 'ਤੇ ਬਾਕੀ ਕੰਪਨੀਆਂ ਵੀ ਆਪਣੇ ਨੈੱਟਵਰਕ ਨੂੰ ਅਪਗ੍ਰੇਡ ਕਰਨ ਜਾ ਰਹੀਆਂ ਹਨ। 


ਖਬਰਾਂ ਮੁਤਾਬਕ, ਜੀਓ ਦੀ ਤਰ੍ਹਾਂ ਏਅਰਟੈੱਲ ਵੀ ਵੋਲਟੇ ਤਕਨੀਕ 'ਤੇ ਨੈੱਟਵਰਕ ਸ਼ੁਰੂ ਕਰੇਗਾ ਅਤੇ ਆਉਣ ਵਾਲੇ 2 ਸਾਲਾਂ 'ਚ 3ਜੀ ਨੂੰ ਯੋਜਨਾਬੱਧ ਤਰੀਕੇ ਨਾਲ ਹੌਲੀ-ਹੌਲੀ ਹਟਾ ਦੇਵੇਗਾ ਅਤੇ ਆਪਣੇ ਸਾਰੇ ਗਾਹਕਾਂ ਨੂੰ 4ਜੀ ਨੈੱਟਵਰਕ 'ਤੇ ਲੈ ਆਵੇਗਾ। ਇਸ ਕਦਮ ਨਾਲ ਕੰਪਨੀ ਦੇ ਖਰਚ 'ਚ ਵੀ ਕਮੀ ਆਵੇਗੀ ਅਤੇ ਉਸ ਦੇ ਗਾਹਕਾਂ ਨੂੰ ਹਾਈ ਸਪੀਡ ਨੈੱਟਵਰਕ ਦਾ ਤਜਰਬਾ ਮਿਲੇਗਾ।



ਰਿਲਾਇੰਸ ਜੀਓ ਨੇ ਇਹੀ ਕੀਤਾ ਹੈ, ਜਿਸ ਦੇ ਰਸਤੇ 'ਤੇ ਏਅਰਟੈੱਲ ਵੀ ਚੱਲ ਪਿਆ ਹੈ। ਹਾਲ ਹੀ 'ਚ ਕੰਪਨੀ ਨੇ ਮੁੰਬਈ 'ਚ ਵੋਲਟੇ ਸੇਵਾਵਾਂ ਸ਼ੁਰੂ ਕੀਤੀਆਂ ਹਨ ਅਤੇ ਅਗਲੇ ਸਾਲ ਮਾਰਚ ਤੋਂ ਇਸ ਨੂੰ ਪੂਰੇ ਦੇਸ਼ 'ਚ ਸ਼ੁਰੂ ਕੀਤਾ ਜਾ ਸਕਦਾ ਹੈ। ਮਾਹਰਾਂ ਦਾ ਅੰਦਾਜ਼ਾ ਹੈ ਕਿ ਇਕ ਹੋਣ ਜਾ ਰਹੇ ਵੋਡਾਫੋਨ ਅਤੇ ਆਈਡੀਆ ਵੀ ਅਗਲੇ ਸਾਲ ਇਹ ਸੇਵਾ ਸ਼ੁਰੂ ਕਰਨਗੇ। 


ਹਾਲਾਂਕਿ ਜਿਵੇਂ ਕਿ ਏਅਰਟੈੱਲ ਨੂੰ 3ਜੀ ਪੂਰੀ ਤਰ੍ਹਾਂ ਨਾਲ ਆਪਣੇ ਨੈੱਟਵਰਕ ਤੋਂ ਹਟਾਉਣ ਲਈ 2 ਸਾਲ ਲੱਗਣਗੇ, ਲਿਹਾਜਾ ਉਦੋਂ ਤੱਕ ਬਹੁਤ ਸਾਰੇ ਲੋਕਾਂ ਕੋਲ 4ਜੀ ਫੋਨ ਹੋਣਗੇ। ਥੋੜ੍ਹੇ ਸਮੇਂ ਪਹਿਲਾਂ ਹੀ ਏਅਰਟੈੱਲ ਨੇ ਵੀ 4ਜੀ ਜੀਓ ਫੋਨ ਦੀ ਤਰ੍ਹਾਂ ਕਾਰਬਨ ਨਾਲ ਸਮਝੌਤਾ ਕਰਕੇ 4ਜੀ ਸਮਾਰਟ ਫੋਨ ਲਾਂਚ ਕੀਤਾ ਹੈ, ਜਿਸ ਦੀ ਕੀਮਤ 1,399 ਰੁਪਏ ਰੱਖੀ ਗਈ ਹੈ। 


4ਜੀ ਸੇਵਾਵਾਂ 'ਤੇ ਗਾਹਕਾਂ ਨੂੰ ਲਿਆਉਣ ਲਈ ਤਕਰੀਬਨ ਸਾਰੀਆਂ ਦੂਰਸੰਚਾਰ ਕੰਪਨੀਆਂ ਵਿਚਕਾਰ ਸਸਤੇ ਸਮਾਰਟ ਫੋਨ ਪੇਸ਼ ਕਰਨ ਦੀ ਦੌੜ ਸ਼ੁਰੂ ਹੋ ਗਈ ਹੈ, ਜਿਸ 'ਚ ਸਰਕਾਰੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਵੀ ਪਿੱਛੇ ਨਹੀ ਰਹਿ ਗਈ ਹੈ।

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement