
ਪਾਵਰਫੁਲ ਬਾਇਕ ਬਣਾਉਣ ਵਾਲੀ ਰਾਇਲ ਐਨਫੀਲਡ 12 ਜਨਵਰੀ ਨੂੰ ਭਾਰਤ ਵਿਚ ਆਪਣਾ ਨਵਾਂ ਮਾਡਲ ਲਾਂਚ ਕਰੇਗੀ। ਇਹ ਰਾਇਲ ਐਨਫੀਲਡ ਹਿਮਾਲਿਅਨ Fi ਬਾਈਕ ਦਾ 2018 ਮਾਡਲ ਹੋਵੇਗਾ। ਨਵੀਂ ਬਾਈਕ ਦੀਆਂ ਤਸਵੀਰਾਂ ਆਨਲਾਇਨ ਵਾਇਰਲ ਹੋ ਰਹੀਆਂ ਹਨ।
ਬਾਈਕ ਦਾ ਅਪਡੇਟਿਡ ਵਰਜਨ ਨਵੀਂ ਪੇਂਟ ਸਕੀਮ ਦੇ ਨਾਲ ਆਵੇਗਾ। ਦੱਸ ਦਈਏ ਕਿ ਇਹ ਰਾਇਲ ਐਨਫੀਲਡ ਹਿਮਾਲਿਅਨ ਕੰਪਨੀ ਦੀ ਪਹਿਲੀ ਆਫ ਰੋਡ ਬਾਈਕ ਹੈ। ਰਾਇਲ ਐਨਫੀਲਡ ਦੇ ਇਲਾਵਾ ਕੋਈ ਹੋਰ ਕੰਪਨੀ ਭਾਰਤੀ ਬਾਜ਼ਾਰ ਵਿਚ ਇਸ ਕੀਮਤ ਵਿਚ ਆਫ ਰੋਡ ਬਾਈਕ ਨਹੀਂ ਵੇਚਦੀ ਹੈ।
ਇੰਜਣ ਦੀ ਗੱਲ ਕਰੀਏ ਤਾਂ 2018 ਮਾਡਲ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਸ ਵਿਚ ਪਹਿਲਾਂ ਵਾਲਾ ਹੀ 411ਸੀਸੀ ਇੰਜਣ ਮਿਲਦਾ ਰਹੇਗਾ, ਜੋ 24 . 5 ਬੀਐਚਪੀ ਦੀ ਪਾਵਰ ਅਤੇ 32 ਐਨਐਮ ਦਾ ਟਾਰਕ ਜੈਨਰੇਟ ਕਰੇਗਾ।
ਬਾਈਕ ਦੇ ਫਰੰਟ ਪਹੀਏ ਵਿਚ 300 ਐਮਐਮ ਦਾ ਡਿਸਕ ਬ੍ਰੇਕ ਅਤੇ ਰਿਅਰ ਵਹੀਲ ਵਿਚ 240 ਐਮਐਮ ਦਾ ਡਿਸਕ ਬ੍ਰੇਕ ਮਿਲਦਾ ਹੈ।
ਬਾਈਕ ਦਾ ਫਰੰਟ ਪਹੀਆ 21 ਇੰਚ ਦਾ ਹੋਵੇਗਾ। ਇਸਦੇ ਇਲਾਵਾ ਲੰਮੀ ਵਿੰਡਸਕਰੀਨ, ਜ਼ਿਆਦਾ ਜਾਣਕਾਰੀ ਵਾਲਾ ਇੰਸਟਰੂਮੈਂਟ ਕਲਸਟਰ ਦਿੱਤਾ ਗਿਆ ਹੋਵੇਗਾ।
ਕੰਪਨੀ ਨੇ ਬਾਈਕ ਵਿਚ ਏਬੀਐਸ (ਐਂਟੀ ਲਾਕ ਬਰੇਕਿੰਗ ਸਿਸਟਮ) ਵੀ ਵਿਕਲਪ ਦੇ ਰੂਪ ਵਿਚ ਦੇ ਸਕਦੀ ਹੈ। ਇਸ ਬਾਈਕ ਦੀ ਕੀਮਤ 1 . 7 ਲੱਖ ਰੁਪਏ (ਐਕਸ - ਸ਼ੋਰੂਮ) ਹੋਵੇਗੀ।