ਵਨਪਲੱਸ ਨੇ ਲਾਂਚ ਕੀਤਾ ਆਪਣਾ ਲੇਟੈਸਟ ਸਮਾਰਟਫੋਨ OnePlus 5T
Published : Nov 17, 2017, 6:31 am IST
Updated : Nov 17, 2017, 1:04 am IST
SHARE ARTICLE

ਜਲੰਧਰ—ਚੀਨੀ ਸਮਾਰਟਫੋਨ ਨਿਰਮਤਾ ਕੰਪਨੀ ਵਨਪਲੱਸ ਨੇ ਅੱਜ ਆਪਣਾ ਨਵਾਂ ਸਮਾਰਟਫੋਨ Oneplus 5T ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਇਸ ਨਵੇਂ ਸਮਾਰਟਫੋਨ ਨੂੰ ਨਿਊਯਾਰਕ 'ਚ ਇਕ ਇਵੈਂਟ ਦੌਰਾਨ ਪੇਸ਼ ਕੀਤਾ ਹੈ। ਇਹ ਸਮਾਰਟਫੋਨ ਕੰਪਨੀ ਦੇ ਮੌਜੂਦਾ ਫਲੈਗਸ਼ਿਪ ਵਨਪਲੱਸ 5 ਦਾ ਅਪਗਰੇਡ ਵਰਜ਼ਨ ਹੈ। ਵਨਪਲੱਸ ਦੇ ਇਸ ਨਵੇਂ ਫਲੈਗਸ਼ਿਪ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸੀਅਤ 6.01 ਇੰਚ ਦੀ ਫੁੱਲ ਐੱਚ.ਡੀ.+ ਪਤਲੇ ਬੇਜ਼ਲ ਵਾਲੀ ਡਿਸਪਲੇਅ ਹੈ। ਇਸ ਦਾ ਆਸਪੈਕਟ ਰੇਸ਼ੀਓ 18:9 ਹੈ। ਇਕ ਹੋਰ ਅਹਿਮ ਖਾਸੀਅਤ ਡਿਊਲ ਕੈਮਰਾ ਸੈਟਅਪ ਵੀ ਹੈ। ਇਸ ਵਾਰ ਵਨਪਲੱਸ ਨੇ ਟੈਲੀਫੋਟੋ ਲੈਂਸ ਦੀ ਜਗ੍ਹਾ ਵਾਇਡ ਐਂਗਲ ਲੈਂਸ ਦਾ ਇਸਤੇਮਾਲ ਕੀਤਾ ਹੈ।  
ਕੀਮਤ


ਵਨਪਲੱਸ 5ਟੀ ਦੀ ਭਾਰਤ 'ਚ ਕੀਮਤ 32,999 ਰੁਪਏ ਤੋਂ ਸ਼ੁਰੂ ਹੋਵੇਗੀ। ਇਸ ਵੇਰੀਐਂਟ 'ਚ 6 ਜੀ.ਬੀ. ਰੈਮ ਅਤੇ 64 ਜੀ.ਬੀ. ਇੰਟਰਲਨ ਸਟੋਰੇਜ ਦਿੱਤੀ ਗਈ ਹੈ। ਉੱਥੇ ਦੂਜੇ ਵੇਰੀਐਂਟ 'ਚ 8 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਦੀ ਕੀਮਤ 37,999 ਰੁਪਏ ਹੈ। ਦੋਵੇਂ ਹੀ ਵੇਰੀਐਂਟ ਮਡਨਾਈਟ ਬਲੈਕ ਕਲਰ 'ਚ ਉਪੱਲਬਧ ਹੋਣਗੇ। ਇਹ ਸਮਾਰਟਫੋਨ ਐਕਸਕਲੂਸੀਵ ਤੌਰ 'ਤੇ ਅਮੇਜ਼ਨ ਇੰਡੀਆ 'ਤੇ ਉਪਲੱਬਧ ਹਨ।
ਇਸ ਦੇ ਨਾਲ ਹੀ ਵਨਪਲੱਸ ਦੇ ਆਪਣੀ ਆਨਲਾਈਨ ਸਟੋਰ 'ਤੇ ਵੀ ਇਸ ਨੂੰ ਵੇਚਿਆ ਜਾਵੇਗਾ। ਸਮਰਾਟਫੋਨ ਦੀ ਪਹਿਲੀ ਸੇਲ 21 ਨਵੰਬਰ ਨੂੰ ਆਯੋਜਿਤ ਹੋਵੇਗੀ ਜੋ ਅਮੇਜ਼ਨ ਪ੍ਰਾਈਮ ਮੈਂਬਰ ਲਈ ਹੈ। ਗਾਹਕਾਂ ਕੋਲ ਇਸ ਦਿਨ ਹੀ ਸਮਰਾਟਫੋਨ ਨੂੰ oneplusstore.in ਅਤੇ ਵਨਪਲੱਸ ਐਕਸਪੀਰਿਅੰਸ ਸਟੋਰ ਤੋਂ ਵੀ ਖਰੀਦਣ ਦੀ ਸੁਵਿਧਾ ਹੋਵੇਗੀ।

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement