ਵਟਸਐਪ ਦੇਵੇਗੀ ਡਿਜੀਟਲ ਅਦਾਇਗੀ ਦੀ ਸਹੂਲਤ
Published : Jan 19, 2018, 1:29 am IST
Updated : Jan 18, 2018, 7:59 pm IST
SHARE ARTICLE

ਨਵੀਂ ਦਿੱਲੀ, 18 ਜਨਵਰੀ: ਵਟਸਐਪ ਅਪਣੇ ਕਰੋੜਾਂ ਖਪਤਕਾਰਾਂ ਨੂੰ ਜਲਦੀ ਹੀ ਡਿਜੀਟਲ ਪੇਮੈਂਟ ਦਾ ਤੌਹਫ਼ਾ ਦੇ ਸਕਦਾ ਹੈ। ਫ਼ਰਵਰੀ ਮਹੀਨੇ ਤੋਂ ਵਟਸਐਪ ਯੂ.ਪੀ.ਆਈ. ਦੇ ਆਧਾਰਤ ਪੇਮੈਂਟ ਸੇਵਾ ਦੀ ਸ਼ੁਰੂਆਤ ਕਰ ਸਕਦਾ ਹੈ।ਜਾਣਕਾਰੀ ਮੁਤਾਬਕ ਸ਼ੁਰੂਆਤੀ ਦੌਰ 'ਚ ਸਿਰਫ਼ ਸਟੇਟ ਬੈਂਕ ਆਫ਼ ਇੰਡੀਆ, ਆਈ. ਸੀ. ਆਈ. ਸੀ. ਆਈ. ਬੈਂਕ, ਐਚ.ਡੀ.ਐਫ਼.ਸੀ. ਬੈਂਕ ਅਤੇ ਐਕਸਿਸ ਬੈਂਕ ਦੇ ਗਾਹਕਾਂ ਲਈ ਇਹ ਸਹੂਲਤ ਦਿਤੀ ਜਾਵੇਗੀ। ਇਕ ਅਧਿਕਾਰੀ ਨੇ ਦਸਿਆ ਕਿ ਵਟਸਐਪ ਇਕ ਬੈਂਕ ਨਾਲ ਇਸ ਤਕਨੀਕ ਦੀ ਜਾਂਚ ਦੀ ਸ਼ੁਰੂਆਤ ਕਰ ਚੁਕਾ ਹੈ। ਸਾਨੂੰ ਉਮੀਦ ਹੈ ਕਿ ਫ਼ਰਵਰੀ ਦੇ ਅੰਤ ਤਕ ਵਟਸਐਪ ਖਪਤਕਾਰਾਂ ਨੂੰ ਹਿਸ ਸੇਵਾ ਦੀ ਸੌਗਾਤ ਦਿਤੀ ਜਾਵੇਗੀ। 


ਵੱਖ-ਵੱਖ ਮੀਡੀਆ ਰੀਪੋਰਟਾਂ ਦੀ ਮੰਨੀਏ ਤਾਂ ਇਕ ਬੈਂਕ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ ਡਾਟਾ ਨੂੰ ਹੋਰ ਸੁਰਖਿਅਤ ਬਣਾਉਣ ਲਈ ਅਸੀਂ ਕਈ ਸਕਿਊਰਟੀਜ਼ ਚੈੱਕ ਕਰ ਰਹੇ ਹਾਂ।ਜ਼ਿਕਰਯੋਗ ਹੈ ਕਿ ਵਟਸਐਪ ਦੇ ਅਧਿਕਾਰ ਫ਼ੇਸਬੁਕ ਕੋਲ ਹਨ ਅਤੇ ਭਾਰਤ 'ਚ ਵਟਸਐਪ ਦੇ ਕੁਲ 20 ਕਰੋੜ ਤੋਂ ਜ਼ਿਆਦਾ ਖਪਤਕਾਰ ਹਨ। ਉਥੇ ਹੀ ਬੀਤੇ ਸਾਲ ਜੁਲਾਈ 'ਚ ਸਰਕਾਰ ਨੇ ਵਟਸਐਪ ਨੂੰ ਯੂ.ਪੀ.ਆਈ. ਸੇਵਾ ਲਿਆਉਣ ਲਈ ਇਜਾਜ਼ਤ ਵੀ ਦੇ ਦਿਤੀ ਸੀ।   (ਏਜੰਸੀ)

SHARE ARTICLE
Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement