
ਰਾਣੀਬਾਗ ਵਿਚ ਪਿਛਲੇ ਦਿਨਾਂ ਵਿਚ ਹੀ ਬੀਐਮਸੀ ਦੁਆਰਾ ਭਾਰਤ...
ਮੁੰਬਈ: ਘੁੰਮਣ ਦਾ ਸ਼ੌਕ ਕਿਸ ਨੂੰ ਨਹੀਂ ਹੁੰਦਾ, ਹਰ ਕੋਈ ਚਾਹੁੰਦਾ ਹੈ ਕਿ ਉਹ ਜ਼ਿੰਦਗੀ ਦਾ ਅਨੰਦ ਮਾਣੇ। ਘੁੰਮਣ ਦੇ ਸ਼ੌਕੀਨਾਂ ਨੂੰ ਅੱਜ ਅਸੀਂ ਕੁੱਝ ਵੱਖਰੀ ਤੇ ਖਾਸ ਕਿਸਮ ਦੀ ਯਾਤਰਾ ਬਾਰੇ ਦੱਸਣ ਜਾ ਰਹੇ ਹਾਂ। ਮੁੰਬਈ ਦੇ ਭਾਇਖਲਾ ਸਥਿਤ ਵੀਰਮਾਤਾ ਜੀਜਾਬਾਈ ਭੋਸਲੇ ਬਾਗ ਵਿਚ ਸ਼ੁੱਕਰਵਾਰ ਤੋਂ ਤਿੰਨ ਦਿਨਾਂ ਦੀ ਪ੍ਰਦਰਸ਼ਨੀ ਦਾ ਪ੍ਰੋਗਰਾਮ ਕੀਤਾ ਗਿਆ ਹੈ। 31 ਜਨਵਰੀ ਤੋਂ 2 ਫਰਵਰੀ ਤਕ ਹੋਣ ਵਾਲੀ ਪ੍ਰਦਰਸ਼ਨੀ ਦਾ ਇਹ 25ਵਾਂ ਸਾਲ ਹੈ।
Photo
ਇਸ ਵਾਰ ਪ੍ਰਦਰਸ਼ਨੀ ਵਿਚ 25,000 ਪੌਦੇ ਲਗਾਏ ਗਏ ਹਨ। ਇਸ ਪ੍ਰਕਾਰ ਇਹਨਾਂ ਪੌਦਿਆਂ ਨਾਲ ਸਜਾਵਟ ਵੀ ਕੀਤੀ ਜਾਂਦੀ ਹੈ। ਇਸ ਨਾਲ ਕੀ ਹੋਵੇਗਾ ਕਿ ਬੱਚੇ ਇਸ ਵੱਲ ਆਕਰਸ਼ਿਤ ਹੋਣਗੇ ਤੇ ਉਹਨਾਂ ਦਾ ਮਨੋਰੰਜਨ ਹੋਵੇਗਾ। ਪੌਦਿਆਂ ਤੋਂ ਗੇਟਵੇ ਆਫ ਇੰਡੀਆ, ਬਜ਼ੁਰਗ ਦੀ ਜੁੱਤੀ, ਪੈਂਗੁਵਿਨ, ਸੈਲਫੀ ਪੁਆਇੰਟ ਤਿਆਰ ਕੀਤੇ ਗਏ ਹਨ। ਪਿਛਲੇ ਕੁੱਝ ਦਿਨਾਂ ਰਾਣੀਬਾਗ ਵਿਚ ਭਾਰਤ ਦਾ ਪਹਿਲਾ ਫ੍ਰੀ ਬਰਡ ਐਵੀਅਰੀ ਸਥਾਪਿਤ ਕੀਤਾ ਗਿਆ ਹੈ।
Photo
ਮਹਾਪੌਰ ਕਿਸ਼ੋਰੀ ਪੇਡਣੇਕਰ ਦੇ ਹੱਥੋਂ 31 ਜਨਵਰੀ ਨੂੰ ਇਸ ਦਾ ਉਦਘਾਟਨ ਕੀਤਾ ਗਿਆ ਹੈ। ਇਸ ਦੌਰਾਨ ਮਿਆਵਾਕੀ ਬਾਗ, ਘਰ ਵਿਚ ਪੌਦੇ, ਨਿਸਰਗ ਬਾਗ, ਕਚਰੇ ਤੋਂ ਤਿਆਰ ਹੋਣ ਵਾਲੀ ਖਾਦ, ਵਤ੍ਰਿਕ੍ਰਿਸ਼ਾ, ਆਧੁਨਿਕ ਜੀਵਨ ਸ਼ੈਲੀ ਅਤੇ ਆਯੁਰਵੈਦ ਸਮੇਤ ਹੋਰ ਵਿਸ਼ਿਆਂ 'ਤੇ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇ, ਜਿਸ ਵਿਚ ਦਿਲਚਸਪੀ ਲੈਣ ਵਾਲੇ ਲੋਕ ਭਾਗ ਲੈ ਸਕਦੇ ਹਨ।
Photo
ਰਾਣੀਬਾਗ ਵਿਚ ਪਿਛਲੇ ਦਿਨਾਂ ਵਿਚ ਹੀ ਬੀਐਮਸੀ ਦੁਆਰਾ ਭਾਰਤ ਦਾ ਪਹਿਲਾ ਬਰਡ ਐਵੀਅਰੀ ਸਥਾਪਿਤ ਕੀਤਾ ਗਿਆ ਹੈ। ਇਹ ਦੇਸ਼ ਵਿਚ ਸਭ ਤੋਂ ਵੱਡਾ ਅਤੇ ਸਭ ਤੋਂ ਉੱਚਾ ਬਰਡ ਪਿੰਜਰਾ ਹੈ। ਪੰਜ ਮੰਜ਼ਿਲਾਂ ਵਾਲੇ ਬਰਡ ਕਾਰੀਡਾਰ ਵਿਚ ਕੁੱਲ 6 ਹਾਲ ਹਨ ਅਤੇ ਇਸ ਨੂੰ ਬਣਾਉਣ ਲਈ 2 ਸਾਲ ਦਾ ਸਮਾਂ ਲੱਗਿਆ ਹੈ। ਇਸ ਪਿੰਜਰੇ ਦੇ ਪੰਜ ਹਾਲਾਂ ਵਿਚ ਕਛੂਏ, ਭਾਲੂ, ਅਤੇ ਲਕੜਬੱਘੇ ਰੱਖੇ ਜਾਣਗੇ।
Photo
ਇਸ ਨਾਲ ਲੋਕ ਜਾਨਵਰਾਂ ਨੂੰ ਨੇੜੇ ਤੋਂ ਦੇਖ ਸਕਣਗੇ ਇਸ ਦੇ ਲਈ ਵਿਸ਼ੇਸ਼ ਤਰ੍ਹਾਂ ਦਾ ਕੱਚ ਲਗਾਇਆ ਜਾਵੇਗਾ। ਲੋਕ ਜਾਨਵਰਾਂ ਨਾਲ ਸੈਲਫੀਆਂ ਵੀ ਲੈ ਸਕਦੇ ਹਨ। 44 ਫੁੱਟ ਉੱਚੇ 18234 ਚੌੜੇ ਇਸ ਕਾਰੀਡੋਰ ਵਿਚ ਦੇਸ਼-ਵਿਦੇਸ਼ ਤੋਂ ਆਏ ਜਾਨਵਰਾਂ ਅਤੇ ਪੰਛੀਆਂ ਨੂੰ ਰੱਖਿਆ ਜਾਵੇਗਾ। ਰਾਣੀਬਾਗ ਦੀ ਸੁੰਦਰਤਾ ਅਤੇ ਅਧੁਨਿਕੀਕਰਨ ਵਿਚ ਤਬਦੀਲੀ ਕੀਤੀ ਗਈ ਹੈ। ਨਾਲ ਹੀ ਦੇਸ਼-ਵਿਦੇਸ਼ ਦੇ 100 ਤੋਂ ਵੱਧ ਪੰਛੀ ਅਤੇ ਜਾਨਵਰ ਰਾਣੀਬਾਗ ਲਗਾਏ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।