
ਇਸ ਦੁਨੀਆਂ ਵਿਚ ਕਈ ਅਜਿਹੇ ਲੋਕ ਅਤੇ ਥਾਵਾਂ ਹਨ ਜਿਨ੍ਹਾਂ ਬਾਰੇ ਆਮ ਇਨਸਾਨ ਬਿਲਕੁਲ ਵੀ ਨਹੀਂ ਜਾਣਦਾ।
ਨਵੀਂ ਦਿੱਲੀ: ਇਸ ਦੁਨੀਆਂ ਵਿਚ ਕਈ ਅਜਿਹੇ ਲੋਕ ਅਤੇ ਥਾਵਾਂ ਹਨ ਜਿਨ੍ਹਾਂ ਬਾਰੇ ਆਮ ਇਨਸਾਨ ਬਿਲਕੁਲ ਵੀ ਨਹੀਂ ਜਾਣਦਾ। ਹਾਲਾਂਕਿ ਜਦੋਂ ਅਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਹਨ ਤਾਂ ਉਹਨਾਂ ‘ਤੇ ਯਕੀਨ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ, ਜਿਨ੍ਹਾਂ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਹੁੰਦੀ ਹੈ। ਅਜਿਹੀ ਹੀ ਰਹੱਸਮਈ ਥਾਂ ਪ੍ਰਸ਼ਾਂਤ ਮਹਾਸਾਗਰੀ ਖੇਤਰ ਵਿਚ ਸਥਿਤ ਇਕ ਪਿੰਡ ਹੈ।
Photo
ਇਸ ਪਿੰਡ ਦੀ ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਇੱਥੇ ਸਾਰੇ ਅੰਨ੍ਹੇ ਹਨ। ਸਿਰਫ ਇਨਸਾਨ ਹੀ ਨਹੀਂ, ਇੱਥੇ ਜਾਨਵਰ ਯਾਨੀ ਕੁੱਤੇ, ਬਿੱਲੀਆਂ ਅਤੇ ਹੋਰ ਪਾਲਤੂ ਜਾਨਵਰ ਵੀ ਅੰਨ੍ਹੇ ਹਨ। ਇਸ ਪਿੰਡ ਵਿਚ ਕਈ ਝੁੱਗੀਆਂ ਹਨ, ਜਿੱਥੇ ਲਗਭਗ 300 ਲੋਕ ਰਹਿੰਦੇ ਹਨ ਅਤੇ ਇਹ ਸਾਰੇ ਲੋਕ ਅੰਨ੍ਹੇ ਹਨ। ਇੱਥੇ ਸਾਰੇ ਲੋਕਾਂ ਦੇ ਅੰਨ੍ਹੇ ਹੋਣ ਦੇ ਕਾਰਨ ਨਾ ਇੱਥੇ ਕਿਸੇ ਦੇ ਘਰ ਬਿਜਲੀ ਹੈ ਅਤੇ ਨਾ ਹੀ ਦੀਵੇ ਜਾਂ ਮੋਮਬੱਤੀਆਂ।
Photo
ਇਹਨਾਂ ਲੋਕਾਂ ਨੂੰ ਦਿਨ ਅਤੇ ਰਾਤ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਹੈ। ਇੱਥੋਂ ਦੇ ਲੋਕਾਂ ਨੂੰ ਚੀੜੀਆਂ ਦੀਆਂ ਅਵਾਜ਼ਾਂ ਨਾਲ ਸਵੇਰ ਹੋਣ ਬਾਰੇ ਪਤਾ ਚੱਲਦਾ ਹੈ, ਜਿਸ ਤੋਂ ਬਾਅਦ ਇਹ ਲੋਕ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਬਾਹਰ ਨਿਕਲਦੇ ਹਨ। ਸ਼ਾਮ ਨੂੰ ਜਦੋਂ ਪੰਛੀਆਂ ਦੀ ਅਵਾਜ਼ ਆਉਣੀ ਬੰਦ ਹੋ ਜਾਂਦੀ ਹੈ ਤਾਂ ਲੋਕ ਅਪਣੀਆਂ ਝੋਪੜੀਆਂ ਵੱਲ ਚਲੇ ਜਾਂਦੇ ਹਨ।
File Photo
ਇਹ ਪਿੰਡ ਬਿਲਕੁਲ ਸੰਘਣੇ ਜੰਗਲ ਵਿਚ ਹਨ ਅਤੇ ਇੱਥੇ ਰਹਿਣ ਵਾਲੇ ਲੋਕ ਵਿਕਸਿਤ ਸਮਾਜ ਤੋਂ ਕਾਫੀ ਜ਼ਿਆਦਾ ਦੂਰ ਹਨ। ਸਰਕਾਰ ਨੇ ਇਹਨਾਂ ਲੋਕਾਂ ਦਾ ਇਲਾਜ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਸਭ ਕੁੱਝ ਬੇਕਾਰ ਰਿਹਾ।
Photo
ਸਰਕਾਰ ਨੇ ਇਹਨਾਂ ਲੋਕਾਂ ਨੂੰ ਦੂਜੇ ਸਥਾਨਾਂ ‘ਤੇ ਵਸਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਸਰੀਰ ਹੋਰ ਜਲਵਾਯੂ ਵਿਚ ਤੰਦਰੁਸਤ ਰਹਿ ਸਕੇ ਇਹ ਸੰਭਵ ਨਹੀਂ ਦਿਖਾਈ ਦਿੱਤਾ। ਇਸ ਲਈ ਸਰਕਾਰ ਨੇ ਉਹਨਾਂ ਨੂੰ ਉਹਨਾਂ ਦੇ ਹਾਲ ‘ਤੇ ਹੀ ਛੱਡ ਦਿੱਤਾ। ਇੱਥੋਂ ਦੇ ਲੋਕ ਪੱਥਰ ਦੀਆਂ ਬਣੀਆਂ ਝੋਪੜੀਆਂ ਵਿਚ ਨਿਵਾਸ ਕਰਦੇ ਹਨ ਅਤੇ ਪੱਥਰਾਂ ‘ਤੇ ਹੀ ਸੌਂਦੇ ਹਨ।