ਘੁੰਮਣ ਦੇ ਸ਼ੌਕੀਨ ਇਨ੍ਹਾਂ ਥਾਵਾਂ ਦੀ ਜ਼ਰੂਰ ਕਰਨ ਸੈਰ, ਸੈਰ-ਸਪਾਟੇ ਦੇ ਸਵਦੇਸ਼ੀ ਵਿਕਲਪ
Published : Dec 1, 2019, 9:52 am IST
Updated : Dec 1, 2019, 9:52 am IST
SHARE ARTICLE
Major tourist spots in india
Major tourist spots in india

ਕੁਦਰਤੀ ਨਜ਼ਾਰਿਆਂ ਨਾਲ ਲਬਰੇਜ਼ ਸ਼੍ਰੀਨਗਰ ਧਰਤੀ 'ਤੇ ਸਵਰਗ ਵਜੋਂ ਮਸ਼ਹੂਰ ਹੈ।

ਗੋਆ: ਭਾਰਤ ਦੀਆਂ ਸਭ ਤੋਂ ਸੋਹਣੀਆਂ ਥਾਵਾਂ 'ਚੋਂ ਇੱਕ ਗੋਆ ਤੁਹਾਡੀਆਂ ਛੁੱਟੀਆਂ ਨੂੰ ਸਦੀਵੀ ਯਾਦ ਬਣਾਉਣ ਦੀ ਹਸਤੀ ਰੱਖਦਾ ਹੈ। ਇੱਥੋਂ ਦੀ ਵਿਸ਼ੇਸ਼ ਖਿੱਚ ਸਮੁੰਦਰੀ ਕੰਢੇ ਯਾਨੀ ਬੀਚ ਤੇ ਨਾਈਟ ਲਾਈਫ਼ ਭਾਵ ਰਾਤ ਦਾ ਸਮਾਂ ਆਨੰਦਮਈ ਗੁਜ਼ਾਰਨ ਦੇ ਕਈ ਮੌਕੇ ਹਨ। ਪ੍ਰਮੁੱਖ ਸਥਾਨ ਕੈਲੰਗਿਊਟ, ਅੰਜੂਨਾ, ਫੋਰਟ ਆਗੁਆਡਾ, ਦੂਧਸਾਗਰ, ਵਾਟਰਫੌਲਜ਼, ਬੌਧਗੇਸ਼ਵਰ ਦਾ ਮੰਦਰ, ਸੇਂਟ ਜ਼ੇਵੀਅਰਸ ਦੇ ਚਰਚ ਤੇ ਗ੍ਰੈਂਡ ਆਈਸਲੈਂਡ ਸ਼ਾਮਲ ਹਨ।

Sri Darbar Sahib Sri Darbar Sahibਕੁਦਰਤੀ ਨਜ਼ਾਰਿਆਂ ਨਾਲ ਲਬਰੇਜ਼ ਸ਼੍ਰੀਨਗਰ ਧਰਤੀ 'ਤੇ ਸਵਰਗ ਵਜੋਂ ਮਸ਼ਹੂਰ ਹੈ। ਇੱਥੇ ਡਲ ਝੀਲ, ਸ਼ਾਲੀਮਾਰ ਬਾਗ਼, ਨਿਸ਼ਾਂਤ ਬਾਗ਼, ਜਾਮਾ ਮਸਜਿਦ, ਸ਼ੰਕਰਚਾਰੀਆ ਹਿੱਲ ਤੇ ਹਜਰਤਬਲ ਮਸਜਿਦ ਖਿੱਚ ਦੇ ਪ੍ਰਮੁੱਖ ਕੇਂਦਰ ਹਨ। ਇਸ ਤੋਂ ਇਲਾਵਾ ਸਿਰਾਜ ਬਾਗ਼ (ਇੰਦਰਾ ਗਾਂਧੀ ਟਿਊਲਿਪ ਗਾਰਡਨ) ਵੀ ਘੁੰਮਣ ਲਈ ਬਿਹਤਰੀਨ ਥਾਂ ਹੈ ਪਰ ਇਹ ਹਰ ਸਾਲ ਅਪ੍ਰੈਲ ਮਹੀਨੇ ਦੌਰਾਨ ਮੌਸਮ ਦੇ ਹਿਸਾਬ ਮੁਤਾਬਕ ਥੋੜ੍ਹੇ ਸਮੇਂ ਹੀ ਖੁੱਲ੍ਹਦਾ ਹੈ।

Destinations Destinationsਮਾਇਆਨਗਰੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਸ਼ਹਿਰ ਕਦੇ ਵੀ ਸੌਂਦਾ ਨਹੀਂ ਹੈ। ਇੱਥੇ ਗੇਟਵੇਅ ਆਫ ਇੰਡੀਆ, ਐਲੀਫੈਂਟਾ ਗੁਫਾਵਾਂ ਤੇ ਟਾਪੂ, ਹਾਜੀ ਅਲੀ ਦਰਗਾਹ, ਐੱਸਲ ਵਰਲਡ, ਸਿੱਧੀਵਿਨਾਇਕ ਮੰਦਰ, ਕਮਲਾ ਨਹਿਰੂ ਪਾਰਕ, ਰਾਜਾਬਾਈ ਕਲਾਕ ਟਾਵਰ, ਵਰਲੀ ਫੋਰਟ, ਮਰੀਨ ਡ੍ਰਾਈਵ ਤੇ ਅਜਿਹੀਆਂ ਹੀ ਕਈ ਹੋਰ ਥਾਵਾਂ ਹਨ ਜਿਨ੍ਹਾਂ ਰਾਹੀਂ ਮੁੰਬਈ ਦੀ ਖ਼ੂਬਸੂਰਤੀ ਦਾ ਦੀਦਾਰ ਕੀਤਾ ਜਾ ਸਕਦਾ ਹੈ। ਭਾਰਤ ਦੀ ਰਾਜਧਾਨੀ ਵੀ ਆਪਣੇ ਅੰਦਰ ਕਾਫੀ ਖ਼ੂਬਸੂਰਤੀ ਸੰਜੋਈ ਬੈਠੀ ਹੈ।

Destinations Destinationsਇੰਡੀਆ ਗੇਟ, ਲਾਲ ਕਿਲ੍ਹਾ, ਜਾਮਾ ਮਸਜਿਦ, ਕੁਤੁਬ ਮਿਨਾਰ, ਹੁਮਾਊਂ ਦਾ ਮਕਬਰਾ, ਲੋਟਸ ਟੈਂਪਲ, ਅਕਸ਼ਰਧਾਮ, ਚਾਂਦਨੀ ਚੌਕ, ਨਿਜ਼ਾਮੂਦੀਨ ਦਰਗਾਹ, ਗੁਰੂਦੁਆਰਾ ਬੰਗਲਾ ਸਾਹਿਬ ਤੇ ਸ਼ੀਸ਼ਗੰਜ ਸਾਹਿਬ ਲਕਸ਼ਮੀ ਨਾਰਾਇਣ ਮੰਦਰ ਵਰਗੀਆਂ ਥਾਵਾਂ ਘੁੰਮਣਯੋਗ ਹਨ। ਸੰਸਕ੍ਰਿਤੀ ਤੇ ਇਤਿਹਾਸਕ ਰੂਪ ਨਾਲ ਵਰੋਸਾਏ ਪੂਰੇ ਰਾਜਸਥਾਨ ਦੇ ਕਈ ਸ਼ਹਿਰ ਹੀ ਘੁੰਮਣ ਲਾਇਕ ਹਨ।

Destinations Destinationsਇਨ੍ਹਾਂ ਵਿੱਚੋਂ ਜੋਧਪੁਰ, ਉਦੈਪੁਰ, ਚਿੱਤੌੜਗੜ੍ਹ, ਰਣਥੰਬੋਰ ਤੇ ਜੈਪੁਰ ਜਿਹੇ ਸ਼ਹਿਰਾਂ ਵਿੱਚ ਸੈਰ-ਸਪਾਟੇ ਦਾ ਲੁਤਫ ਲਿਆ ਜਾ ਸਕਦਾ ਹੈ। ਪ੍ਰੇਮ ਦੇ ਕੇਂਦਰ ਵਜੋਂ ਮਸ਼ਹੂਰ ਸ਼ਹਿਰ ਵਿੱਚ ਤਾਜ ਮਹੱਲ ਦੇ ਨਾਲ-ਨਾਲ ਆਗਰਾ ਕਿਲਾ, ਮਹਿਤਾਬ ਬਾਗ਼, ਜਾਮਾ ਮਸਜਿਦ, ਫ਼ਤਿਹਪੁਰ ਸਿਕਰੀ, ਮੋਤੀ ਮਸਜਿਦ, ਦਿੱਲੀ ਗੇਟ ਆਦਿ ਪ੍ਰਮੁੱਖ ਸਥਾਨ ਹਨ।

Destinations Destinationsਸਿਫ਼ਤੀ ਦੇ ਘਰ ਅੰਮ੍ਰਿਤਸਰ ਵਿੱਚ ਜਿੱਥੇ ਤੁਸੀਂ ਹਰਿਮੰਦਰ ਸਾਹਿਬ ਤੋਂ ਇਲਾਵਾ ਦੁਰਗਿਆਣਾ ਮੰਦਰ, ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ, ਜਲ੍ਹਿਆਂਵਾਲਾ ਬਾਗ਼, ਗਾਂਧੀ ਗੇਟ ਦੇ ਨਾਲ-ਨਾਲ ਸ਼ਹਿਰ ਤੋਂ ਥੋੜ੍ਹਾ ਦੂਰ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਵਾਹਗਾ ਬਾਰਡਰ 'ਤੇ ਜਾ ਕੇ ਸਵੇਰ ਤੇ ਸ਼ਾਮ ਦੀ ਪਰੇਡ ਦਾ ਸ਼ਾਨਾਮੱਤਾ ਨਜ਼ਾਰਾ ਮਾਣ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Goa, Margao

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement