ਗੋਆ ਦੇ ਇਹ ਸਥਾਨ ਹਨ ਸਭ ਤੋਂ ਮਸ਼ਹੂਰ, ਇਹਨਾਂ ਸਥਾਨਾਂ ਦੀ ਸੈਰ ਕਰ ਕੇ ਸਾਰੀ ਚਿੰਤਾ ਹੋ ਜਾਵੇਗੀ ਦੂਰ
Published : Nov 15, 2019, 10:18 am IST
Updated : Nov 15, 2019, 10:20 am IST
SHARE ARTICLE
Places to visit in goa in december
Places to visit in goa in december

ਜਾਣੋ, ਗੋਆ ਦੀ ਖ਼ਾਸੀਅਤ

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਪਸੰਦੀਦਾ ਟੂਰਿਸਟ ਡੈਸਟੀਨੇਸ਼ਨ ਵਿਚ ਗੋਆ ਹਮੇਸ਼ਾ ਟੌਪ ਤੇ ਰਿਹਾ ਹੈ। ਪਰ ਦਸੰਬਰ ਵਿਚ ਗੋਆ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਵਧ ਜਾਂਦੀ ਹੈ। ਕਿਉਂ ਕਿ ਇਸ ਸਮੇਂ ਮੌਸਮ ਕਾਫੀ ਸੁਹਾਵਨਾ ਹੁੰਦਾ ਹੈ ਅਤੇ ਕ੍ਰਿਸਮਸ ਨਿਊ-ਈਅਰ ਮਨਾਉਣ ਲਈ ਲੋਕ ਪਹੁੰਚਦੇ ਹਨ। ਇੱਥੇ ਅਸੀਂ ਗੋਆ ਦੀਆਂ ਅਜਿਹੀਆਂ ਥਾਵਾਂ ਬਾਰੇ ਦਸ ਰਹੇ ਹਾਂ ਜਿੱਥੇ ਵਿਚ ਤੁਸੀਂ ਘੁੰਮ ਸਕਦੇ ਹੋ। ਕ੍ਰਿਸਮਸ ਗੋਆ ਘੁੰਮਣ ਦਾ ਬੈਸਟ ਟਾਈਮ ਹੈ।

GoaGoaਇਸ ਦੌਰਾਨ ਪੂਰਾ ਗੋਆ ਰੌਸ਼ਨੀ ਨਾਲ ਜਗਮਗਾਉਂਦਾ ਹੈ। ਪਰ ਓਲਡ ਗੋਆ ਦੀ ਸਜਾਵਟ ਦੇਖਣ ਵਾਲੀ ਹੁੰਦੀ ਹੈ। ਓਲਡ ਗੋਆ ਵਿਚ ਬਹੁਤ ਜ਼ਿਆਦਾ ਚਰਚ ਸਜੇ ਹੁੰਦੇ ਹਨ। ਨਾਲ ਹੀ ਇੱਥੇ ਦੀ ਆਤਿਸ਼ਬਾਜੀ ਨੂੰ ਦੇਖਣਾ ਕਿਸੇ ਸੁਪਨੇ ਵਰਗਾ ਹੁੰਦਾ ਹੈ। ਕ੍ਰਿਸਮਸ ਅਤੇ ਨਿਊ ਈਅਰ ਦੌਰਾਨ ਅੰਜੁਨਾ ਬੀਚ ਤੇ ਰਾਤ ਤੋਂ ਲੈ ਕੇ ਸਵੇਰੇ ਤਕ ਪਾਰਟੀ ਚਲਦੀ ਰਹਿੰਦੀ ਹੈ। ਇਸ ਨਾਲ ਕ੍ਰਿਸਮਸ ਅਤੇ ਨਿਊ-ਈਅਰ ਸੈਲੀਬ੍ਰੇਸ਼ਨ ਦਾ ਮਜ਼ਾ ਦੁਗਣਾ ਹੋ ਜਾਂਦਾ ਹੈ।

GoaGoaਗੋਆ ਵਿਚ ਜੇ ਖਰੀਦਦਾਰੀ ਦਾ ਮਜ਼ ਲੈਣਾ ਚਾਹੁੰਦੇ ਹੋ ਤਾਂ ਅੰਜੁਨਾ ਵਿਚ ਫਲੀ ਬਜ਼ਾਰ ਪਹੁੰਚੋ। ਇਹ ਬਜ਼ਾਰ ਹਰ ਬੁੱਧਵਾਰ ਨੂੰ ਲਗਦਾ ਹੈ। ਇੱਥੇ ਤੁਸੀਂ ਯਾਦਗਾਰ ਵਾਸਤੇ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰ ਸਕਦੇ ਹੋ। ਗੋਆ ਵਿਚ ਕਈ ਬਜ਼ਾਰ ਅਤੇ ਨਾਈਟ ਮਾਰਕਿਟ ਹਨ। ਨਾਰਥ ਗੋਆ ਦੇ ਅਰਪੋਰਾ ਦਾ ਨਾਈਟ ਮਾਰਕਿਟ ਵੀ ਅਜਿਹੀ ਹੀ ਹੈ। ਦਸੰਬਰ ਦੇ ਅੰਤ ਤੋਂ ਲੈ ਕੇ ਅਪ੍ਰੈਲ ਤਕ ਖੁੱਲ੍ਹਣ ਵਾਲੇ ਇਸ ਬਜ਼ਾਰ ਵਿਚ ਖਰੀਦਦਾਰੀ ਲਈ ਕਈ ਚਾਈਸੇਜ ਹੁੰਦੇ ਹਨ।

GoaGoaਖਾਣੇ ਦੇ ਮਾਮਲੇ ਵਿਚ ਇੱਥੇ ਹਰ ਤਰ੍ਹਾਂ ਦੇ ਕੁਜ਼ੀਨ ਮਿਲ ਜਾਣਗੇ। ਨਾਲ ਹੀ ਇੱਥੇ ਲਾਈਵ ਮਿਊਜ਼ਿਕ ਪਰਫਾਰਮੈਂਸ ਵੀ ਹੁੰਦੇ ਹਨ। ਅਗੁਆੜਾ ਕਿਲ੍ਹਾ 1612 ਵਿਚ ਮਰਾਠਾ ਅਤੇ ਡਚ ਹਮਲੇ ਦੇ ਖਿਲਾਫ ਸੁਰੱਖਿਆ ਲਈ ਬਣਾਇਆ ਗਿਆ ਸੀ। ਇਹ ਕਿਲ੍ਹਾ ਬਹੁਤ ਵਿਸ਼ਾਲ ਹੈ ਅਤੇ ਇਸ ਦੇ ਅੰਦਰ ਪਾਣੀ ਦਾ ਇਕ ਵੱਡਾ ਝਰਨਾ ਹੈ। ਸਥਾਨਕ ਭਾਸ਼ਾ ਵਿਚ ਪਾਣੀ ਨੂੰ ਅਗੁਆ ਕਹਿੰਦੇ ਹਨ, ਇਸ ਕਾਰਨ ਇਸ ਦਾ ਨਾਮ ਅਗੁਆੜਾ ਪਿਆ। ਇਹ ਏਸ਼ੀਆ ਦਾ ਸਭ ਤੋਂ ਪੁਰਾਣਾ ਲਾਈਟ ਹਾਊਸ ਹੈ ਜੋ ਇਕ 4 ਮੰਜ਼ਿਲਾ ਇਮਾਰਤ ਹੈ।

GoaGoa ਇੱਥੇ ਅਗੁਆੜਾ ਜੇਲ੍ਹ ਵੀ ਦੇਖ ਸਕਦੇ ਹੋ। ਚਾਪੋਰਾ ਸਥਿਤ ਕਿਲ੍ਹੇ ਦਾ ਇਤਿਹਾਸ ਬਹੁਤ ਪ੍ਰਸਿੱਧ ਹੈ ਅਤੇ ਅੱਜ ਵੀ ਇਹ ਕਿਲ੍ਹਾ ਸੁੰਦਰ ਅਤੇ ਸ਼ਾਤ ਹੈ। ਕਈ ਹਮਲਿਆਂ ਅਤੇ ਸ਼ਾਸਕਾਂ ਦਾ ਗਵਾਹ ਹੈ ਇਹ ਕਿਲ੍ਹਾ। ਇਸ ਦੀ ਸੁੰਦਰਤਾ ਅਤੇ ਸਾਮਰਿਕ ਮਹੱਤਵ ਨੇ ਅਕਤੂਬਰ ਨੂੰ ਵੀ ਅਪਣਾ ਦਿਵਾਨਾ ਬਣਾ ਲਿਆ ਸੀ।

GoaGoa ਫਿਰ ਉਸ ਨੇ ਇਸ ਤੇ ਹਮਲਾ ਕਰ ਇਸ ਨੂੰ ਅਪਣਾ ਬੇਸ ਕੈਂਪ ਬਣਾਇਆ ਸੀ। ਚਾਪੋਰਾ ਨਦੀ ਦੇ ਕਿਨਾਰੇ ਵਸੇ ਇਸ ਕਿਲ੍ਹੇ ਤੋਂ ਸੂਰਜ ਨੂੰ ਚੜਦੇ ਅਤੇ ਸੂਰਜ ਨੂੰ ਡੁੱਬਦੇ ਦੇਖਣ ਦਾ ਬਹੁਤ ਸੁੰਦਰ ਨਜ਼ਾਰਾ ਹੁੰਦਾ ਹੈ।

GoaGoa ਭਾਰਤ ਦੇ ਪ੍ਰਸਿੱਧ ਪੰਛੀ ਮਾਹਰ ਡਾ. ਸਲੀਮ ਅਲੀ ਦੇ ਨਾਮ ਤੇ ਇੱਥੇ ਇਕ ਬੋਰਡ ਸੈਂਚੁਰੀ ਹੈ। ਇੱਥੇ ਤੁਸੀਂ ਸੈਂਕੜਿਆਂ ਦੀ ਗਿਣਤੀ ਵਿਚ ਅਲੱਗ-ਅਲੱਗ ਪ੍ਰਜਾਤੀਆਂ ਦੇ ਪੰਛੀਆਂ ਨੂੰ ਦੇਖ ਸਕਦੇ ਹੋ। ਉਹਨਾਂ ਦੀ ਅਵਾਜ਼ ਸੁਣਨ ਦਾ ਲੁਤਫ ਲੈ ਸਕਦੇ ਹੋ। ਬੋਰਡ ਸੈਂਚੁਰੀ ਕੋਲ ਹੀ ਵਾਇਸਰਾਏ ਮੀਨਾਰ ਹੈ ਜੋ ਕਾਲੇ ਪੱਥਰਾਂ ਨਾਲ ਬਣੀ ਹੋਈ ਹੈ ਅਤੇ ਇਸ ਦਾ ਨਿਰਮਾਣ 16ਵੀਂ ਸ਼ਤਾਬਦੀ ਦਾ ਦਸਿਆ ਜਾਂਦਾ ਹੈ। ਇਹ ਵੀ ਦਰਸ਼ਨੀ ਸਥਾਨ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement