ਇਸ ਗੋਲਡਨ ਸਿਟੀ ਦੀ ਕੋਰ ਸੈਰ, ਜਾਣੋ, ਕੀ ਕੁੱਝ ਹੈ ਖ਼ਾਸ  
Published : Nov 18, 2019, 10:08 am IST
Updated : Nov 18, 2019, 10:08 am IST
SHARE ARTICLE
Best destination for winter trip
Best destination for winter trip

ਤੁਸੀਂ ਸਰਦੀਆਂ ਦੌਰਾਨ ਜੈਸਲਮੇਰ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ।

ਨਵੀਂ ਦਿੱਲੀ: ਨਵੰਬਰ ਦੇ ਸ਼ੁਰੂਆਤੀ ਹਫ਼ਤੇ ਵਿਚ ਹਲਕੀ-ਹਲਕੀ ਠੰਡ ਦਾ ਅਹਿਸਾਸ ਹੋਣ ਲਗਦਾ ਹੈ। ਫੈਸਟਿਵ ਸੀਜ਼ਨ ਵੀ ਖਤਮ ਹੋ ਚੁੱਕਿਆ ਹੈ, ਪਰ ਕਈ ਲੋਕ ਅਜਿਹੇ ਵੀ ਹਨ ਜੋ ਵਿਕੇਸ਼ਨ ਪਲਾਨ ਕਰਨ ਦੀ ਸੋਚ ਰਹੇ ਹਨ। ਕਿਉਂ ਕਿ ਉਹਨਾਂ ਨੂੰ ਸਰਦੀ ਦੇ ਮੌਸਮ ਵਿਚ ਘੁੰਮਣਾ ਪਸੰਦ ਹੈ। ਕੁੱਝ ਅਜਿਹੀਆਂ ਥਾਵਾਂ ਹਨ ਜੋ ਸਰਦੀਆਂ ਦੇ ਮੌਸਮ ਵਿਚ ਬਹੁਤ ਅਨੰਦਮਈ ਸਿੱਧ ਹੋ ਸਕਦੀਆਂ ਹਨ। ਰਾਜਸਥਾਨ ਦੇ ਸ਼ਹਿਰ ਜੈਸਲਮੇਰ ਨੂੰ ਗੋਲਡਨ ਸਿਟੀ ਵੀ ਕਿਹਾ ਜਾਂਦਾ ਹੈ।

Destinations Destinationsਤੁਸੀਂ ਸਰਦੀਆਂ ਦੌਰਾਨ ਜੈਸਲਮੇਰ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ। ਸਰਦੀਆਂ ਵਿਚ ਸੂਰਜ ਦੀ ਪਹਿਲੀ ਕਿਰਣ ਜਦੋਂ ਸ਼ਹਿਰ ਤੇ ਪੈਂਦੀ ਹੈ ਤਾਂ ਪੂਰਾ ਸ਼ਹਿਰ ਸੁਨਿਹਰਾ ਨਜ਼ਰ ਆਉਣ ਲਗਦਾ ਹੈ। ਰਾਜਸਥਾਨ ਦਾ ਇਹ ਸ਼ਹਿਰ ਘੁੰਮਣ ਲਈ ਵਧੀਆ ਥਾਂ ਹੈ। ਇੱਥੇ ਘੁੰਮਣ ਆਉਣ ਵਾਲੇ ਯਾਤਰੀ ਜੈਸਲਮੇਰ ਦੀਆਂ ਸੜਕਾਂ ਤੇ ਸੈਰ, ਉੱਥੇ ਦੀ ਮਾਰਕਿਟ ਵਿਚ ਖਰੀਦਦਾਰੀ ਅਤੇ ਰਾਜਸਥਾਨੀ ਖਾਣੇ ਦਾ ਸੁਆਦ ਲੈ ਸਕਦੇ ਹੋ।

Destinations Destinationsਕੁੱਝ ਦਿਨ ਤੋਂ ਗੁਜਾਰੀਏ ਗੁਜਰਾਤ ਵਿਚ ਅਮਿਤਾਭ ਬਚਨ ਨੂੰ ਕਈ ਵਾਰ ਅਪਣੇ ਇਹ ਕਹਿੰਦੇ ਹੋਏ ਟੀਵੀ ਤੇ ਦੇਖਿਆ ਹੋਵੇਗਾ। ਪਰ ਨਵੰਬਰ ਦਾ ਮਹੀਨਾ ਗੁਜਰਾਤ ਵਿਚ ਖਾਸ ਹੁੰਦਾ ਹੈ। ਗੁਜਰਾਤ ਵਿਚ ਹੋਣ ਵਾਲੇ ਕਛ ਰਣ ਉਤਸਵ ਵਿਚ ਸ਼ਾਮਲ ਹੋਣ ਲਈ ਸਿਰਫ ਦੇਸ਼ ਤੋਂ ਹੀ ਨਹੀਂ ਬਲਕਿ ਦੁਨੀਆਭਰ ਤੋਂ ਲੋਕ ਆਉਂਦੇ ਹਨ। ਉਤਸਵ 28 ਅਕਤੂਬਰ 2018 ਤੋਂ ਸ਼ੁਰੂ ਹੋ ਚੁੱਕਿਆ ਹੈ ਅਤੇ ਇਹ 23 ਫਰਵਰੀ 2020 ਤਕ ਚਲੇਗਾ। 

Destinations Destinationsਇੱਥੇ ਤੁਸੀਂ ਆਰਟ, ਮਿਊਜ਼ਿਕ, ਕਲਚਰ ਦੇ ਨਾਲ ਹੀ ਰਾਜ ਦੇ ਕਈ ਤਰ੍ਹਾਂ ਦੇ ਅਟ੍ਰੈਕਸ਼ਨ ਦੇਖਣ ਨੂੰ ਮਿਲਣਗੇ। ਇਸ ਵਿਚ ਮਾਸਟਰ ਬੁਨਕਰ, ਸੰਗੀਤਕਾਰ, ਲੋਕ ਨਰਤਕ ਅਤੇ ਗੁਜਰਾਤ ਰਾਜ ਤੋਂ ਸਭ ਤੋਂ ਚੰਗਾ ਵਿਅੰਜਨ ਨਿਰਮਾਤਾਵਾਂ ਸਮੇਤ ਕਾਰੀਗਰ ਵੀ ਸ਼ਾਮਲ ਹੁੰਦੇ ਹਨ। ਭਾਰਤ ਦੇ ਟਾਪ ਟੂਰਿਸਟ ਡੈਸਟੀਨੇਸ਼ਨ ਦੀ ਲਿਸਟ ਵਿਚ ਕਵੀਨ ਆਫ ਹਿਲਸ ਕਹੇ ਜਾਣ ਵਾਲੇ ਦਾਰਜੀਲਿੰਗ ਦਾ ਨਾਮ ਵੀ ਸ਼ਾਮਲ ਹੈ।

Destinations Destinationsਨਵੰਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਜਨਵਰੀ ਤਕ ਦਾਰਜੀਲਿੰਗ ਵਿਚ ਜ਼ਬਰਦਸਤ ਠੰਡ ਪੈਂਦੀ ਹੈ। ਇਸ ਸਮੇਂ ਤੁਸੀਂ ਦਾਰਜੀਲਿੰਗ ਵਿਚ ਘੁੰਮਣ ਅਤੇ ਸਾਈਟਸੀਇੰਗ ਦਾ ਮਜ਼ਾ ਤਾਂ ਲੈ ਸਕਦੇ ਹੋ ਕਿਉਂ ਕਿ ਇੱਥੇ ਪੂਰੇ ਦਿਨ ਆਸਮਾਨ ਸਾਫ ਰਹਿੰਦਾ ਹੈ ਅਤੇ ਧੁੱਪ ਖਿੜੀ ਰਹਿੰਦੀ ਹੈ। ਪਰ ਸ਼ਾਮ ਅਤੇ ਰਾਤ ਵਿਚ ਠੰਡ ਬਹੁਤ ਹੁੰਦੀ ਹੈ। ਬਿਹਾਰ ਦੇ ਗਯਾ ਜ਼ਿਲ੍ਹੇ ਵਿਚ ਬੋਧਗਯਾ ਸਿਰਫ ਭਾਰਤ ਵਿਚ ਹੀ ਨਹੀਂ ਦੁਨੀਆ ਭਰ ਵਿਚ ਮਸ਼ਹੂਰ ਹੈ।

Destinations Destinations ਇਹ ਬੋਧ ਦੇ ਅਨੁਯਾਈਆਂ ਦਾ ਮੁੱਖ ਸਥਾਨ ਹੈ। ਦੁਨੀਆਭਰ ਤੋਂ ਯਾਤਰੀ ਪੂਰੇ ਸਾਲ ਦੀ ਬੋਧਗਯਾ ਘੁੰਮਣ ਆਉਂਦੇ ਹਨ। ਇਹ ਭਗਵਾਨ ਬੁੱਧ ਦੇ ਕਈ ਅਦਭੁਤ ਮੰਦਰ ਹਨ। ਕੁਦਰਤ ਦੇ ਨੇੜੇ ਅਤੇ ਸ਼ਹਿਰੀ ਸ਼ੋਰ-ਸ਼ਰਾਬੇ ਤੋਂ ਦੂਰ ਸ਼ਾਂਤੀ ਦਾ ਅਨੁਭਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਰੁਣਾਚਲ ਪ੍ਰਦੇਸ਼ ਦੇ ਜੀਰੋ ਵੈਲੀ ਆਉਣਾ ਚਾਹੀਦਾ ਹੈ। ਜੀਰੋ ਵੈਲੀ ਵਿਚ ਤੁਸੀਂ ਗਰੁਪ ਜਾਂ ਸੋਲ੍ਹੋ ਟ੍ਰਿਪ ਪਲਾਨ ਕਰ ਸਕਦੇ ਹਨ ਅਤੇ ਯਕੀਨ ਮੰਨੋ ਇੱਥੇ ਬਤੀਤ ਕੀਤੇ ਗਏ ਸਮੇਂ ਨੂੰ ਤੁਸੀਂ ਕਦੇ ਨਹੀਂ ਭੁੱਲ ਸਕੋਗੇ।

Destinations Destinationsਝਾਰਖੰਡ ਦੇ ਲਾਤੇਹਰ ਅਤੇ ਪਲਾਮੂ ਜ਼ਿਲ੍ਹੇ ਵਿਚ ਸਥਿਤ ਬੇਤਲਾ ਨੈਸ਼ਨਲ ਪਾਰਕ ਵਿਚ ਭਾਰੀ ਗਿਣਤੀ ਵਿਚ ਜੰਗਲੀ ਜਾਨਵਰ ਅਤੇ ਖਤਰਨਾਕ ਸੱਪ ਮਿਲਦੇ ਹਨ। ਇਸ ਤੋਂ ਇਲਾਵਾ ਪਾਰਕ ਵਿਚ ਗਰਮ ਪਾਣੀ ਦਾ ਇਕ ਝਰਨਾ ਹੈ ਜਿੱਥੇ ਸਰਦੀਆਂ ਦੇ ਮੌਸਮ ਵਿਚ ਨਹਾਉਣ ਦਾ ਅਲੱਗ ਹੀ ਮਜ਼ਾ ਹੈ। ਪਾਰਕ ਵਿਚ ਭਾਰੀ ਸੰਖਿਆ ਵਿਚ ਹਾਥੀ, ਡੋਗਰਾ ਚੀਲ, ਉੱਲੂ, ਤਿੱਤਰ, ਕੋਇਲ, ਮੋਰ ਅਤੇ ਲਾਲ ਜੰਗਲੀ ਮੁਰਗੀ ਵਰਗੇ ਕਈ ਜਾਨਵਰ ਅਤੇ ਪੰਛੀ ਹਨ।

Destinations Destinations ਅਸਮ ਦਾ ਮਾਨਸ ਨੈਸ਼ਨਲ ਪਾਰਕ ਯੂਨੇਸਕੋ ਦੇ ਵਿਸ਼ਵ ਵਿਰਾਸਤ ਸਾਈਟਾਂ ਦੀ ਲਿਸਟ ਵਿਚ ਸ਼ਾਮਲ ਹੈ। ਇਸ ਦੇ ਨਾਲ-ਨਾਲ ਪ੍ਰਾਜੈਕਟ ਟਾਈਗਰ ਰਿਜ਼ਰਵ, ਬਾਇਓਸਿਫਅਰ ਰਿਜ਼ਰਵ ਅਤੇ ਐਲੀਫੈਂਟ ਰਿਜ਼ਰਵ ਐਲਾਨ ਕੀਤਾ ਗਿਆ ਹੈ। ਹਿਮਾਚਲ ਦੀ ਤਲਹਟੀ ਵਿਚ ਸਥਿਤ ਇਹ ਪਾਰਕ ਭੂਟਾਨ ਤਕ ਫੈਲਿਆ ਹੋਇਆ ਹੈ। ਇਹ ਪਾਰਕ ਵਾਲਾਂ ਵਾਲੇ ਖਰਗੋਸ਼, ਛਤਰੀ ਵਾਲੇ ਕਛੂਏ, ਛੋਟੇ ਕੱਦ ਦੇ ਸੂਰ ਅਤੇ ਸੁਨਹਿਰੇ ਲੰਗੂਰਾਂ ਦੇ ਨਾਲ ਨਾਲ ਕਈ ਜਾਨਵਰਾਂ ਦਾ ਘਰ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement