
ਬ੍ਰਿਟੇਨ ਤੋਂ 1.3 ਲੱਖ ਯਾਤਰੀ ਗੋਆ ਆਏ।
ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਪੁਰਾਣੀ ਟ੍ਰੈਵਲ ਕੰਪਨੀ ਥਾਮਸ ਕੁਕ ਨੇ ਡੁੱਬ ਜਾਣ ਨਾਲ ਦੁਨੀਆਭਰ ਵਿਚ ਟੂਰਿਜ਼ਮ ਸੈਕਟਰ ਤੇ ਖਾਸਾ ਬੁਰਾ ਪ੍ਰਭਾਵ ਪਿਆ ਹੈ। ਬ੍ਰਿਟਿਸ਼ ਕੰਪਨੀ ਦੇ ਬੰਦ ਹੋਣ ਕਰ ਕੇ ਗੋਆ ਦੀ ਟੂਰਿਜ਼ਮ ਇੰਡਸਟ੍ਰੀ ਦੀ ਵੀ ਚਿੰਤਾ ਵਧ ਗਈ ਹੈ। ਹਾਲਾਂਕਿ ਤਟੀ ਰਾਜ ਵਿਚ ਟ੍ਰੈਵਲ ਐਂਡ ਟੂਰਿਜ਼ਮ ਇੰਡਸਟ੍ਰੀ ਨਾਲ ਜੁੜੇ ਸਟੇਕਹੋਲਡਰਸ ਨੇ ਸ਼ਨੀਵਾਰ ਨੂੰ ਸੀਜ਼ਨ ਦੀ ਪਹਿਲੀ ਚਾਰਟਰ ਫਲਾਈਟ ਰੂਸ ਤੋਂ ਆਉਣ ਦਾ ਐਲਾਨ ਕੀਤਾ ਹੈ।
Travel
ਗੋਆ ਦੇ ਟ੍ਰੈਵਲ ਐਂਡ ਟੂਰਿਜ਼ਮ ਐਸੋਸੀਏਸ਼ਨ ਦੇ ਬੁਲਾਰੇ ਨੇ ਕਿਹਾ ਕਿ ਰੂਸ ਤੋਂ ਗੋਆ ਲਈ ਪਹਿਲੀ ਚਾਰਟਰ ਫਲਾਈਟ 4 ਅਕਤੂਬਰ ਨੂੰ ਇੱਥੇ ਪਹੁੰਚੇਗੀ। ਚਾਰਟਰ ਫਲਾਈਟ ਨੂੰ ਰੂਸ ਦੇ ਚਾਰਟਰ ਏਅਰਲਾਈਨ ਰਾਇਲ ਫਲਾਈਟ ਦੁਆਰਾ ਗੁਰੂਗ੍ਰਾਮ ਸਥਿਤ ਕੈਪਰ ਟ੍ਰੈਵਲ ਕੰਪਨੀ ਦੇ ਸਹਿਯੋਗ ਨਾਲ ਸੰਚਾਲਿਤ ਕੀਤਾ ਜਾ ਰਿਹਾ ਹੈ। ਬੀਚ ਅਤੇ ਨਾਈਟਫਲਾਈਟ ਲਈ ਮਸ਼ਹੂਰ ਗੋਆ ਵਿਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਸੂਚੀ ਵਿਚ ਰੂਸੀ ਸਭ ਤੋਂ ਉਪਰ ਹੈ।
Travel
ਸਾਲ 2018 ਵਿਚ 3 ਲੱਖ ਤੋਂ ਵਧ ਰੂਸੀ ਗੋਆ ਆਏ ਸਨ ਇਸ ਤੋਂ ਬਾਅਦ ਦੂਜੇ ਸਥਾਨ ਤੇ ਬ੍ਰਿਟੇਨ ਦੇ ਲੋਕ ਰਹੇ। ਬ੍ਰਿਟੇਨ ਤੋਂ 1.3 ਲੱਖ ਯਾਤਰੀ ਗੋਆ ਆਏ। ਗੋਆ ਦਾ ਪ੍ਰੰਪਾਰਿਕ ਸੈਰ ਸਪਾਟਾ ਸੀਜ਼ਨ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ ਮਾਰਚ ਦੇ ਅੰਤ ਵਿਚ ਸਮਾਪਤ ਹੁੰਦਾ ਹੈ। ਪਿਛਲੇ ਸਾਲ ਰਾਜ ਵਿਚ ਲਗਭਗ 80 ਲੱਖ ਯਾਤਰੀ ਆਏ ਸਨ ਜਿਹਨਾਂ ਵਿਚੋਂ ਆਧੇ ਵਿਦੇਸ਼ੀ ਸਨ।
Travel
ਦਸ ਦਈਏ ਕਿ ਥਾਮਸ ਕੁਕ ਦੇ ਡੁੱਬ ਜਾਣ ਕਰ ਕੇ ਦੁਨੀਆ ਵਿਚ ਟੂਰਿਜ਼ਮ ਸੈਕਟਰ ਤੇ ਖਾਸਾ ਬੁਰਾ ਪ੍ਰਭਾਵ ਪੈਣ ਵਾਲਾ ਹੈ। ਕੰਪਨੀ ਨੇ ਕਾਰੋਬਾਰ ਬੰਦ ਕਰਨ ਦਾ ਐਲਾਨ ਕੀਤਾ ਜਿਸ ਦੀ ਵਜ੍ਹਾ ਕਰ ਕੇ ਦੁਨੀਆ ਵਿਚ ਕਰੀਬ 6 ਲੱਖ ਯਾਤਰੀ ਫਸ ਗਏ ਹਨ ਅਤੇ ਕੰਪਨੀ ਦੇ ਨਾਲ ਜੁੜੇ 22000 ਕਰਮਚਾਰੀਆਂ ਦੀ ਨੌਕਰੀ ਵੀ ਚਲੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।