
ਕੋ-ਤਾਓ ਆਈਲੈਂਡ ਤੇ ਪਹਿਲਾਂ ਜ਼ਿਆਦਾ ਲੋਕ ਨਹੀਂ ਰਹਿੰਦੇ ਸਨ।
ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਮਸ਼ਹੂਰ ਟੂਰਿਸਟ ਡੈਸਟੀਨੇਸ਼ਨ ਵਿਚੋਂ ਇਕ ਹੈ ਥਾਈਲੈਂਡ। ਇੱਥੇ ਹਰ ਰੋਜ਼ ਵੱਡੀ ਗਿਣਤੀ ਵਿਚ ਯਾਤਰੀ ਪਹੁੰਚਦੇ ਹਨ। ਇਸ ਦੇ ਟਾਪੂ ਕੋ-ਤਾਓ ਦੀ ਪ੍ਰਸਿੱਧੀ ਵੀ ਵਧ ਰਹੀ ਹੈ ਪਰ ਇਸ ਪ੍ਰਸਿੱਧੀ ਦੇ ਨਾਲ ਹੀ ਇਸ ਦੀ ਇਕ ਨਾਕਾਰਤਮਕ ਛਵੀ ਵੀ ਬਣਦੀ ਜਾ ਰਹੀ ਹੈ।
Photoਕੋ-ਤਾਓ ਆਈਲੈਂਡ ਤੇ ਪਹਿਲਾਂ ਜ਼ਿਆਦਾ ਲੋਕ ਨਹੀਂ ਰਹਿੰਦੇ ਸਨ। ਪੁਰਾਣੇ ਸਮੇਂ ਵਿਚ ਲਹਿਰਾਂ ਜ਼ਿਆਦਾ ਤੇਜ਼ ਹੋ ਕਾਰਨ ਮਛੁਆਰਿਆਂ ਲਈ ਆਸਰਾ ਲੈਣ ਦੀ ਜਗ੍ਹਾ ਹੁੰਦੀ ਸੀ। ਫਿਰ ਲੋਕਾਂ ਨੇ ਇੱਥੇ ਪੱਕਾ ਰਹਿਣਾ ਹੀ ਸ਼ੁਰੂ ਕਰ ਦਿੱਤਾ। ਕੋ-ਤਾਓ ਦੇ ਨੇੜੇ ਹਨ ਕੋ-ਸਮੁਈ ਅਤੇ ਕੋ- ਫ-ਨਗਨ, ਇਹ ਇਸ ਤੋਂ ਵੀ ਜ਼ਿਆਦਾ ਮਸ਼ਹੂਰ ਹਨ।
Photoਵਧਦੀ ਭੀੜ ਦੌਰਾਨ ਜਵਾਨ ਯਾਤਰੀ ਕੋ-ਤਾਓ ਵੱਲ ਆਕਰਸ਼ਿਤ ਹੋਣ ਲੱਗੇ ਅਤੇ ਇੱਥੇ ਦਾ ਟੂਰਿਜ਼ਮ ਵੀ ਵਧਣ ਲੱਗਿਆ। ਇੱਥੇ ਹਰ ਸਾਲ ਟੂਰਿਸਟ ਦੇ ਨਾਲ ਹੋਣ ਵਾਲੀਆਂ ਅਪਰਾਧਿਕ ਘਟਨਾਵਾਂ ਕਾਰਨ ਇੱਥੋਂ ਦੀ ਪੁਲਿਸ ਵੀ ਚਿੰਤਾ ਵਿਚ ਡੁੱਬੀ ਹੋਈ ਹੈ।
Photoਸਭ ਤੋਂ ਜ਼ਿਆਦਾ ਘਟਨਾਵਾਂ ਯੂਰੋਪੀਅਨ ਟੂਰਿਸਟ ਦੇ ਨਾਲ ਹੋਈਆਂ ਹਨ। ਇਸ ਵਿਚ ਹੱਤਿਆ, ਲੁੱਟ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਸ਼ਾਮਲ ਹਨ। ਇਕ ਰਿਪੋਰਟ ਮੁਤਾਬਕ ਪੀੜਤ ਪਰਵਾਰਾਂ ਨੇ ਸਥਾਨਕ ਪੁਲਿਸ ਤੇ ਗਲਤ ਜਾਂਚ ਦੇ ਵੀ ਆਰੋਪ ਲਗਾਏ ਹਨ ਜਿਸ ਨਾਲ ਟੂਰਿਸਟ ਵਿਚ ਇੱਥੋਂ ਦੀ ਪੁਲਿਸ ਤੋਂ ਵਿਸ਼ਵਾਸ ਉੱਠ ਗਿਆ ਹੈ।
Destinationsਇਹਨਾਂ ਘਟਨਾਵਾਂ ਕਾਰਨ ਇਸ ਨੂੰ ਯਾਤਰੀ ਡੈਥ ਆਈਲੈਂਡ ਕਹਿੰਦੇ ਹਨ। ਹੁਣ ਲੋਕ ਇੱਥੇ ਆਉਣ ਦੀ ਸਲਾਹ ਦਿੰਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਕੋ-ਤਾਓ ਤੇ ਗੈਂਗ ਹੁੰਦੀ ਸੀ ਜੋ ਕਿ ਯਾਤਰੀਆਂ ਨੂੰ ਨਿਸ਼ਾਨਾ ਬਣਾਉਂਦੀ ਸੀ ਪਰ ਹੁਣ ਉਹਨਾਂ ਨੇ ਇਸ ਨੂੰ ਖ਼ਤਮ ਕਰ ਦਿੱਤਾ ਹੈ। ਪਰ ਫਿਰ ਵੀ ਇਸ ਦੇ ਬਾਵਜੂਦ ਘਟਨਾਵਾਂ ਲਗਾਤਾਰ ਜਾਰੀ ਹਨ ਜੋ ਕਿ ਯਾਤਰੀਆਂ ਲਈ ਡਰ ਬਣਿਆ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।