ਚੀਨ ਨੇ 75 ਸਾਲ ਲਈ ਲੀਜ਼ ‘ਤੇ ਲਿਆ ਇਹ ਟਾਪੂ, ਅਮਰੀਕਾ ਦੀ ਉੱਡੀ ਨੀਂਦ
Published : Oct 17, 2019, 12:22 pm IST
Updated : Oct 17, 2019, 12:22 pm IST
SHARE ARTICLE
China Is Leasing an Entire Pacific Island.
China Is Leasing an Entire Pacific Island.

ਚੀਨ ਨੇ 75 ਸਾਲਾਂ ਲਈ ਸੋਲੋਮਨ ਦੇ ਇਕ ਵਿਸ਼ਾਲ ਟਾਪੂ ਨੂੰ 75 ਸਾਲਾਂ ਲਈ ਲੀਜ਼ ‘ਤੇ ਲੈ ਲਿਆ ਹੈ।

ਨਵੀਂ ਦਿੱਲੀ: ਚੀਨ ਨੇ 75 ਸਾਲਾਂ ਲਈ ਸੋਲੋਮਨ ਦੇ ਇਕ ਵਿਸ਼ਾਲ ਟਾਪੂ ਨੂੰ 75 ਸਾਲਾਂ ਲਈ ਲੀਜ਼ ‘ਤੇ ਲੈ ਲਿਆ ਹੈ। ਕੁਝ ਹੀ ਦਿਨ ਪਹਿਲਾਂ ਸੋਲੋਮਨ ਨੇ ਚੀਨ ਦੇ ਨਾਲ ਅਪਣੇ ਕੂਟਨੀਤਕ ਰਿਸ਼ਤੇ ਸ਼ੁਰੂ ਕੀਤੇ ਹਨ। ਇਸ ਨਾਲ ਕੁਝ ਹਫਤੇ ਪਹਿਲਾਂ ਤੱਕ ਸੋਲੋਮਨ ਪ੍ਰਸ਼ਾਂਤ ਖੇਤਰ ਵਿਚ ਤਾਇਵਾਨ ਦੇ ਮੁਖ ਸਹਿਯੋਗੀਆਂ ਵਿਚੋਂ ਇਕ ਸੀ। ਹਾਲਾਂਕਿ ਚੀਨ ਦੇ ਇਕ ਬੇਹੱਦ ਉਤਸ਼ਾਹੀ ਅਤੇ ਰਣਨੀਤਕ ਕਦਮ ਨੂੰ ਲੈ ਕੇ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ।

China Is Leasing an Entire Pacific Island.China Is Leasing an Entire Pacific Island

ਤੁਲਾਗੀ ਨਾਂਅ ਦਾ ਇਹ ਟਾਪੂ ਬ੍ਰਿਟੇਨ ਅਤੇ ਜਪਾਨ ਦੇ ਦੱਖਣੀ ਪ੍ਰਸ਼ਾਂਤ ਦਾ ਹੈੱਡ ਕੁਆਟਰ ਰਹਿ ਚੁੱਕਾ ਹੈ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਇਸ ਦੇ ਗਹਿਰੇ ਪਾਣੀ ਨਾਲ ਇਸ ਨੂੰ ਮਜ਼ਬੂਤ ਹਥਿਆਰ ਬਣਾ ਦਿੱਤਾ ਸੀ। ਹੁਣ ਇਹ ਬੇਹੱਦ ਅਹਿਮ ਅਤੇ ਰਣਨੀਤਕ ਖੇਤਰ ਚੀਨ ਦੇ ਕਬਜ਼ੇ ਵਿਚ ਹੋਵੇਗਾ। ਇਕ ਰਿਪੋਰਟ ਮੁਤਾਬਕ ਪਿਛਲੇ ਮਹੀਨੇ  ਚੀਨ ਦੀ ਸੂਬਾਈ ਸਰਕਾਰ ਅਤੇ ਸੋਲੋਮਨ ਆਈਲੈਂਡਜ਼ ਦੇ ਵਿਚਕਾਰ ਇਕ ਗੁਪਤ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਜੁੜੀ ਇਕ ਕੰਪਨੀ ਨੇ ਪੂਰੇ ਤੁਲਾਗੀ ਟਾਪੂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਵਿਕਾਸ ਕਾਰਜਾਂ ਲਈ ਅਧਿਕਾਰ ਖਰੀਦ ਲਏ ਹਨ।

China Is Leasing an Entire Pacific Island.China Is Leasing an Entire Pacific Island.

ਇਸ ਗੁਪਤ ਸਮਝੌਤੇ ਨਾਲ ਤੁਲਾਗੀ ਨਿਵਾਸੀ ਹੈਰਾਨ ਹਨ। ਉਹਨਾਂ ਨੇ ਅਮਰੀਕੀ ਅਧਿਕਾਰੀਆਂ ਨੂੰ ਸੁਚੇਤ ਕਰ ਦਿੱਤਾ ਹੈ। ਅਮਰੀਕੀ ਇਸ ਟਾਪੂ ਨੂੰ ਦੱਖਣੀ ਪ੍ਰਸ਼ਾਂਤ ਵਿਚ ਚੀਨ ਨੂੰ ਰੋਕਣ ਅਤੇ ਜ਼ਰੂਰੀ ਸਮੁੰਦਰ ਮਾਰਗਾਂ ਦੀ ਸੁਰੱਖਿਆ ਲਈ ਅਹਿਮ ਮੰਨਦੇ ਹਨ। ਤੁਲਾਗੀ ਟਾਪੂ ਵਿਚ 1000 ਤੋਂ ਜ਼ਿਆਦਾ ਅਬਾਦੀ ਰਹਿੰਦੀ ਹੈ ਅਤੇ ਉਹ ਇਸ ਸਮਝੌਤੇ ਨੂੰ ਲੈ ਕੇ ਹੈਰਾਨ ਹਨ। ਇਸ ਸਮਝੌਤੇ ਦੇ ਵਿਰੋਧ ਵਿਚ ਪਟੀਸ਼ਨ ਦਰਜ ਕਰਨ ਦੀ ਯੋਜਨਾ ਬਣਾ ਰਹੇ ਮਾਈਕੇਲ ਸਲਿਨੀ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਨੂੰ ਇਸ ਤਰ੍ਹਾਂ ਲੀਜ਼ ‘ਤੇ ਨਹੀਂ ਲਿਆ ਜਾ ਸਕਦਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement