
ਰਿਪੋਰਟਸ ਮੁਤਾਬਕ ਰੇਲਵੇ ਨੇ ਟ੍ਰੇਨ ਡ੍ਰਾਈਵਰਸ, ਗਾਰਡਸ, ਸਟੇਸ਼ਨ ਮੈਨੇਜਰ...
ਨਵੀਂ ਦਿੱਲੀ: ਭਾਰਤੀ ਰੇਲਵੇ ਨੇ 21 ਦਿਨ ਦੇ ਲਾਕਡਾਊਨ ਤੋਂ ਬਾਅਦ 15 ਅਪ੍ਰੈਲ ਤੋਂ ਯਾਤਰੀ ਟ੍ਰੇਨਾਂ ਚਲਾਉਣ ਲਈ ਕਮਰ ਕਸ ਲਈ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਰੇਲਵੇ ਨੇ ਟ੍ਰੇਨ ਸਰਵਿਸ ਸ਼ੁਰੂ ਕਰਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਈਆਰਸੀਟੀਸੀ ਦੀ ਵੈਬਸਾਈਟ ਖੁੱਲ੍ਹੀ ਹੈ ਜਿੱਥੋਂ ਯਾਤਰੀ 21 ਦਿਨ ਦਾ ਲਾਕਡਾਊਨ ਖਤਮ ਹੋਣ ਤੇ 15 ਅਪ੍ਰੈਲ ਜਾਂ ਉਸ ਤੋਂ ਬਾਅਦ ਦਾ ਰੇਲ ਟਿਕਟ ਐਡਵਾਂਸ ਵਿਚ ਬੁਕ ਕਰਵਾ ਸਕਦੇ ਹਨ।
Railway
ਰਿਪੋਰਟਸ ਮੁਤਾਬਕ ਰੇਲਵੇ ਨੇ ਟ੍ਰੇਨ ਡ੍ਰਾਈਵਰਸ, ਗਾਰਡਸ, ਸਟੇਸ਼ਨ ਮੈਨੇਜਰ ਅਤੇ ਹੋਰ ਕਰਮਚਾਰੀਆਂ ਨੂੰ ਟ੍ਰੇਨਾਂ ਦਾ ਟਾਈਮਟੇਬਲ ਵੀ ਭੇਜ ਦਿੱਤਾ ਹੈ। ਰੇਲਵੇ ਬੋਰਡ ਨੇ ਸਾਰੇ 17 ਜੋਨਲ ਰੇਲਵੇ ਤੋਂ ਰੱਦ ਟ੍ਰੇਨਾਂ ਨੂੰ ਚਲਾਉਣ ਲਈ ਤਿਆਰ ਰਹਿਣ ਨੂੰ ਕਿਹਾ ਹੈ। ਦਸ ਦਈਏ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਰੇਲਵੇ ਬੋਰਡ ਨੇ ਆਗਾਮੀ 14 ਅਪ੍ਰੈਲ ਤਕ ਸਾਰੀਆਂ ਟ੍ਰੇਨਾਂ ਨੂੰ ਬੰਦ ਕੀਤਾ ਹੋਇਆ ਹੈ।
Trains
ਰੇਲਵੇ ਸਟੇਸ਼ਨਾਂ ਅਤੇ ਟ੍ਰੇਨ ਵਿਚ ਚੜ੍ਹਦੇ ਸਮੇਂ ਕੋਰੋਨਾ ਵਾਇਰਸ ਤੋਂ ਬਚਣ ਦੇ ਪੂਰੇ ਇੰਤਜ਼ਾਮ ਹੋ ਰਹੇ ਹਨ। ਇਸ ਵਿਚ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਤੋਂ ਲੈ ਕੇ ਹੋਰ ਜ਼ਰੂਰੀ ਉਪਾਅ ਸ਼ਾਮਲ ਹੋਣਗੇ। ਇਸ ਤੋਂ ਇਲਾਵਾ 21 ਦਿਨ ਦੇ ਲਾਕਡਾਊਨ ਬਾਅਦ ਸਟੇਸ਼ਨਾਂ ਤੇ ਇਕੱਠੀ ਹੋਣ ਵਾਲੀ ਭੀੜ ਨਾਲ ਨਿਪਟਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ। ਅਧਿਕਾਰੀ ਨੇ ਦੱਸਿਆ ਕਿ 21 ਦਿਨਾਂ ਦੇ ਤਾਲਾਬੰਦੀ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਰੇਲ ਚਲਾਉਣ ਲਈ ਤਿਆਰ ਹੈ।
Trains
ਇਸ ਲਈ ਕੇਂਦਰ ਸਰਕਾਰ ਤੋਂ ਹਰੀ ਝੰਡੀ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ 13,524 ਰੇਲ ਗੱਡੀਆਂ ਵਿਚੋਂ 3,695 ਲੰਬੀ ਦੂਰੀ ਦੀਆਂ ਮੇਲ-ਐਕਸਪ੍ਰੈਸ ਰੇਲ ਗੱਡੀਆਂ ਹਨ। ਜੇ ਕੇਂਦਰ ਸਰਕਾਰ ਕੋਰੋਨਾ ਦੇ ਮੱਦੇਨਜ਼ਰ ਬਹੁਤ ਘੱਟ ਰੇਲ ਗੱਡੀਆਂ ਚਲਾਉਣ ਲਈ ਕਹੇਗੀ ਤਾਂ ਇਸ ਦਾ ਪਾਲਣ ਕੀਤਾ ਜਾਏਗਾ।
Trains
ਕੋਰੋਨਾ ਵਾਇਰਸ ਦੇ ਵਧਦੇ ਪੀੜਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਊਨ ਦਾ ਐਲਾਨ ਕੀਤਾ ਸੀ। ਦੇਸ਼ਭਰ ਵਿਚ ਇਹ ਲਾਕਡਾਊਨ 14 ਅਪ੍ਰੈਲ ਤਕ ਲਾਗੂ ਹੈ। ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ। ਲਾਕਡਾਊਨ ਦੇ ਇਸ ਐਲਾਨ ਦੇ ਨਾਲ ਹੀ ਸਾਰੀਆਂ ਟ੍ਰੇਨਾਂ, ਮੈਟਰੋ, ਰੇਲ, ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।