ਕੁਤਬ ਮੀਨਾਰ ਨਾਲ ਜੁੜੇ ਦਿਲਚਸਪ ਤੱਥ
Published : Dec 4, 2018, 12:30 pm IST
Updated : Dec 4, 2018, 12:30 pm IST
SHARE ARTICLE
Qutub Minar
Qutub Minar

ਕੁਤਬ ਮੀਨਾਰ ਭਾਰਤ ਵਿਚ ਦੱਖਣ ਦਿੱਲੀ ਸ਼ਹਿਰ ਦੇ ਮਹਿਰੌਲੀ ਭਾਗ ਵਿਚ ਸਥਿਤ, ਇੱਟ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਇਸ ਦੀ ਉਚਾਈ 72.5 ਮੀਟਰ (237.86 ...

ਕੁਤਬ ਮੀਨਾਰ ਭਾਰਤ ਵਿਚ ਦੱਖਣ ਦਿੱਲੀ ਸ਼ਹਿਰ ਦੇ ਮਹਿਰੌਲੀ ਭਾਗ ਵਿਚ ਸਥਿਤ, ਇੱਟ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਇਸ ਦੀ ਉਚਾਈ 72.5 ਮੀਟਰ (237.86 ਫੀਟ) ਅਤੇ ਵਿਆਸ 14.3 ਮੀਟਰ ਹੈ, ਜੋ ਉੱਤੇ ਜਾ ਕੇ ਸਿਖਰ ਉੱਤੇ 2.75 ਮੀਟਰ (9.02 ਫੀਟ) ਹੋ ਜਾਂਦਾ ਹੈ। ਕੁਤਬ ਮੀਨਾਰ ਮੂਲ ਤੌਰ ਤੇ ਸੱਤ ਮੰਜ਼ਿਲ ਦਾ ਸੀ ਪਰ ਹੁਣ ਇਹ ਪੰਜ ਮੰਜ਼ਿਲ ਦਾ ਹੀ ਰਹਿ ਗਿਆ ਹੈ। ਇਸ ਵਿਚ 379 ਪੌੜੀਆਂ ਹਨ।

Qutub MinarQutub Minar

ਮੀਨਾਰ ਦੇ ਚਾਰੇ ਪਾਸੇ ਬਣੇ ਆਹਾਤੇ ਵਿਚ ਭਾਰਤੀ ਕਲਾ ਦੇ ਕਈ ਉੱਤਮ ਨਮੂਨੇ ਹਨ, ਜਿਨ੍ਹਾਂ ਵਿਚੋਂ ਇਸ ਦੀ ਉਸਾਰੀ ਕਾਲ ਸੰਨ 1193 ਜਾਂ ਪੂਰਵ ਦੇ ਹਨ। ਕੁਤੁਬ ਮੀਨਾਰ, ਦੁਨੀਆ ਦੀ ਸਭ ਤੋਂ ਵੱਡੀ ਇੱਟਾਂ ਦੀ ਮੀਨਾਰ ਹੈ। ਇਸ ਦੀ ਉਚਾਈ 120 ਮੀਟਰ ਹੈ ਅਤੇ ਮੋਹਾਲੀ ਦੇ ਫ਼ਤਿਹ ਬੁਰਜ ਤੋਂ ਬਾਅਦ ਭਾਰਤ ਦੀ ਦੂਜੀ ਸੱਭ ਤੋਂ ਵੱਡੀ ਮੀਨਾਰ ਹੈ। ਕੁਤੁਬ ਦਾ ਮਤਲੱਬ ਨਿਆਂ ਦਾ ਥੰਮ੍ਹ ਹੁੰਦਾ ਹੈ।

Qutub MinarQutub Minar

ਕੁਤੁਬੁੱਦੀਨ ਐਬਕ ਨੇ 1199 ਵਿਚ ਕੁਤਬ ਮੀਨਾਰ ਦੀ ਉਸਾਰੀ ਸ਼ੁਰੂ ਕਰਵਾਈ ਸੀ ਅਤੇ ਉਸ ਦੇ ਜੁਆਈ ਅਤੇ ਵਾਰਿਸ ਸ਼ਮਸ਼ੁੱਦੀਨ ਇਲਤੁਤਮਿਸ਼ ਨੇ 1368 ਵਿਚ ਇਸ ਨੂੰ ਪੂਰਾ ਕਰਾਇਆ। ਜਾਣਕਾਰੀ ਦੇ ਮੁਤਾਬਕ ਇਸ ਇਮਾਰਤ ਦਾ ਨਾਮ ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਦੇ ਨਾਮ 'ਤੇ ਰੱਖਿਆ ਗਿਆ ਸੀ। ਕੁਤੁਬ ਮੀਨਾਰ ਕੰਪਲੈਕਸ ਵਿਚ ਹੋਰ ਵੀ ਕਈ ਇਮਾਰਤਾ ਹਨ। ਪੰਜ ਮੰਜ਼ਿਲਾ ਇਸ ਇਮਾਰਤ ਦੀ ਤਿੰਨ ਮੰਜ਼ਿਲਾਂ ਲਾਲ ਪੱਥਰਾਂ ਅਤੇ ਦੋ ਮੰਜ਼ਿਲਾਂ ਸੰਗਮਰਮਰ ਅਤੇ ਲਾਲ ਪੱਥਰ ਨਾਲ ਬਣਿਆ ਹੋਇਆ ਹੈ।

Qutub MinarQutub Minar

ਹਰ ਇਕ ਮੰਜ਼ਿਲ ਦੇ ਅੱਗੇ ਬਾਲਕਨੀ ਹੋਣ ਨਾਲ ਸਾਫ਼ ਤਰ੍ਹਾਂ ਵਿਖਾਈ ਦਿੰਦੀ ਹੈ। ਮੀਨਾਰ ਵਿਚ ਦੇਵਨਾਗਰੀ ਭਾਸ਼ਾ ਦੇ ਸ਼ਿਲਾਲੇਖ ਦੇ ਅਨੁਸਾਰ ਇਹ ਮੀਨਾਰ 1326 ਵਿਚ ਨੁਕਸਾਨੀ ਗਈ ਸੀ ਅਤੇ ਇਸ ਨੂੰ ਮੁਹੰਮਦ ਬਿਨ ਤੁਗਲਕ ਨੇ ਠੀਕ ਕਰਵਾਇਆ ਸੀ। ਇਸ ਤੋਂ ਬਾਅਦ ਵਿਚ 1368 ਵਿਚ ਫਿਰੋਜਸ਼ਾਹ ਤੁਗਲਕ ਨੇ ਇਸ ਦੀ ਊਪਰੀ ਮੰਜ਼ਿਲ ਨੂੰ ਹਟਾ ਕੇ ਇਸ ਵਿਚ ਦੋ ਮੰਜ਼ਿਲਾਂ ਹੋਰ ਜੁੜਵਾ ਦਿਤੀਆਂ। ਹਲੇ ਤੱਕ ਦਿੱਲੀ ਵਿਚ ਸਥਿਤ ਇਸ ਕੁਤੁਬਮੀਨਾਰ ਨੂੰ ਨਹੀਂ ਵੇਖਿਆ ਹੈ ਤਾਂ ਤੁਸੀਂ ਹੁਣ ਜਾਣ ਵਿਚ ਬਿਲਕੁਲ ਦੇਰੀ ਨਾ ਕਰੋ। ਇਤਿਹਾਸ ਦੇ ਪੰਨਿਆਂ ਵਿਚ ਦਰਜ ਇਮਾਰਤਾਂ ਵਿਚੋਂ ਇਹ ਇਕ ਇਮਾਰਤ ਤੁਹਾਨੂੰ ਖੂਬ ਪੰਸਦ ਆਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement