
ਘੁੰਮਣਹੇੜਾ ਵਿਚ ਗਊਆਂ ਦੀ ਮੌਤ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਘੁੰਮਣਹੇੜਾ ਗਊਸ਼ਾਲਾ ਵਿਚ ਸਨਿਚਰਵਾਰ ਨੂੰ ਫਿਰ 12 ਹੋਰ ਗਾਵਾਂ ਦੀ ਮੌਤ ਹੋ...
ਨਵੀਂ ਦਿੱਲੀ : ਘੁੰਮਣਹੇੜਾ ਵਿਚ ਗਊਆਂ ਦੀ ਮੌਤ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਘੁੰਮਣਹੇੜਾ ਗਊਸ਼ਾਲਾ ਵਿਚ ਸਨਿਚਰਵਾਰ ਨੂੰ ਫਿਰ 12 ਹੋਰ ਗਾਵਾਂ ਦੀ ਮੌਤ ਹੋ ਗਈ। ਇਨ੍ਹਾਂ ਨੂੰ ਮਿਲਾ ਕੇ ਪਿਛਲੇ ਛੇ ਦਿਨਾਂ ਵਿਚ ਇੱਥੇ 68 ਗਊਆਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਬਾਅਦ ਦੇਰ ਰਾਤ ਤਕ ਇੱਥੇ ਮੌਜੂਦ ਹੋਰ ਗਊਆਂ ਨੂੰ ਦੂਜੀਆਂ ਗਊਸ਼ਾਲਾਵਾਂ ਵਿਚ ਭੇਜ ਦਿਤਾ ਗਿਆ ਹੈ। ਜਾਣਕਾਰੀ ਅਨੁਸਾਰ ਘੁੰਮਣਹੇੜਾ ਗਊਸ਼ਾਲਾ ਵਿਚ ਸ਼ੁਕਰਵਾਰ ਨੂੰ 56 ਗਾਵਾਂ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਦੀ ਟੀਮ ਇੱਥੇ ਗਾਵਾਂ ਦੀ ਜਾਂਚ ਕਰਨ ਲਈ ਪਹੁੰਚੀ ਸੀ।
Ghummanhera Gaushala Cowsਬਾਵਜੂਦ ਸਨਿਚਰਵਾਰ ਨੂੰ ਫਿਰ 12 ਹੋਰ ਗਾਵਾਂ ਨੇ ਦਮ ਤੋੜ ਦਿਤਾ। ਡਾਕਟਰਾਂ ਦੀ ਟੀਮ ਦੀ ਮੰਨੀਏ ਤਾਂ ਮਰਨ ਵਾਲੀਆਂ ਜ਼ਿਆਦਾਤਰ ਗਾਵਾਂ ਦੇ ਖੁਰ ਪੱਕ ਗਏ ਸਨ। ਇਸ ਨਾਲ ਉਨ੍ਹਾਂ ਨੂੰ ਇੰਫੈਕਸ਼ਨ ਹੋਇਆ। ਸਹੀ ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਡਾਕਟਰਾਂ ਦਾ ਕਹਿਣਾ ਹੈ ਕਿ ਕਈ ਗਾਵਾਂ ਵਿਚ ਅਜੇ ਵੀ ਗੰਭੀਰ ਇੰਫੈਕਸ਼ਨ ਹੈ, ਜਿਨ੍ਹਾਂ ਦਾ ਇਲਾਜ ਸ਼ੁਰੂ ਕਰ ਦਿਤਾ ਗਿਆ ਹੈ। ਦਖਣ ਪੱਛਮੀ ਜ਼ਿਲ੍ਹੇ ਦੇ ਡੀਐਮ ਅਭਿਸ਼ੇਕ ਕੁਮਾਰ ਟੀਮ ਦੇ ਨਾਲ ਗਊਸ਼ਾਲਾ ਪਹੁੰਚੇ ਸਨ। ਉਨ੍ਹਾਂ ਨੇ ਘੁੰਮਣਹੇੜਾ ਗਊਸ਼ਾਲਾ ਦਾ ਮੁਆਇਨਾ ਕਰਨ ਤੋਂ ਬਾਅਦ ਸਥਾਨਕ ਐਸਡੀਐਮ ਨੂੰ ਜਲਦੀ 1332 ਗਾਵਾਂ ਨੂੰ ਦੂਜੀ ਜਗ੍ਹਾ ਭੇਜਣ ਦਾ ਆਦੇਸ਼ ਦਿਤਾ।
Ghummanhera Gaushala Cowsਇਸ ਦੇ ਨਾਲ ਹੀ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਬਿਮਾਰ ਗਾਵਾਂ ਨੂੰ ਸਿਹਤ ਨਾਲ ਸਬੰਧਤ ਜ਼ਰੂਰਤਾਂ ਦੇ ਹਿਸਾਬ ਨਾਲ ਜਲਦ ਤੋਂ ਜਲਦ ਇਲਾਜ ਦੇਣ ਲਈ ਕਿਹਾ ਤਾਕਿ ਬਿਮਾਰ ਗਾਵਾਂ ਨੂੰ ਬਚਾਇਆ ਜਾ ਸਕੇ। ਪੰਜ ਗਊਸ਼ਾਲਾਵਾਂ ਨੂੰ ਸੂਚਨਾ ਦਿਤੀ ਗਈ ਅਤੇ ਸਨਿਚਰਵਾਰ ਦੇਰ ਰਾਤ ਤਕ ਸਾਰੀਆਂ ਗਾਵਾਂ ਨੂੰ ਦੂਜੀ ਜਗ੍ਹਾ ਭੇਜ ਦਿਤਾ ਗਿਆ। ਦਿੱਲੀ ਸਰਕਾਰ ਵਿਕਾਸ ਕਮਿਸ਼ਨਰਜ ਦਿਲਰਾਜ ਕੌਰ ਨੇ ਦਸਿਆ ਕਿ ਮ੍ਰਿਤਕ ਗਾਵਾਂ ਦੇ ਪੋਸਟਮਾਰਟਮ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਉਨ੍ਹਾਂ ਦੀ ਮੌਤ ਦਾ ਅਸਲ ਕਾਰਨ ਪਤਾ ਚੱਲ ਸਕੇਗਾ।
Ghummanhera Gaushala Cowsਘੁੰਮਣਹੇੜਾ ਗਊਸ਼ਾਲਾ ਵਿਚ ਮੌਜੂਦ ਹੋਰ ਗਾਵਾਂ ਨੂੰ ਦੂਜੀ ਜਗ੍ਹਾ ਭੇਜ ਦਿਤਾ ਗਿਆ ਹੈ। ਸਾਰੀਆਂ ਗਾਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਪੰਜ ਡਾਕਟਰਾਂ ਦੀ ਟੀਮ ਪੋਸਟਮਾਰਟਮ ਕਰਨ ਵਿਚ ਲੱਗੀ ਹੋਹੀ ਹੈ। ਗਾਵਾਂ ਦੀ ਗਿਣਤੀ 68 ਹੋਣ ਕਾਰਨ ਪੋਸਟਮਾਰਟਮ ਵਿਚ ਕਾਫ਼ੀ ਸਮਾਂ ਲੱਗਣ ਦੀ ਗੱਲ ਆਖੀ ਗਈ ਹੈ। ਪਸ਼ੂ ਡਾਕਟਰਾਂ ਦੀ ਮੰਨੀਏ ਤਾਂ ਕਿਸੇ ਵੀ ਗਾਂ ਦੀ ਅਚਾਨਕ ਮੌਤ ਨਹੀਂ ਹੋ ਸਕਦੀ। ਜੇਕਰ ਕੋਈ ਗਾਂ ਬਿਮਾਰ ਵੀ ਹੋਵੇਗੀ ਤਾਂ ਉਸ ਵਿਚ ਬਿਮਾਰੀ ਦੇ ਲੱਛਣ ਕਰੀਬ 15 ਦਿਨ ਪਹਿਲਾਂ ਤੋਂ ਦਿਖਾਈ ਦੇਣ ਲਗਦੇ ਹਨ।
Ghummanhera Gaushala Cows Deadਆਮ ਤੌਰ 'ਤੇ ਗਾਵਾਂ ਵਿਚ ਮੂੰਹ ਖੋਰ, ਥਨੇਲਾ, ਖੁਰ ਪੱਕਣਾ ਆਦਿ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ। ਇਨ੍ਹਾਂ ਨਾਲ ਇੰਫੈਕਸ਼ਨ ਫੈਲਣ ਦਾ ਖ਼ਤਰਾ ਹੁੰਦਾ ਹੈ ਅਤੇ ਇਹੀ ਬਿਮਾਰੀਆਂ ਇਕ ਗਾਂ ਤੋਂ ਦੂਜੀ ਗਾਂ ਵਿਚ ਫੈਲਦੀਆਂ ਹਨ ਪਰ ਇਨ੍ਹਾਂ ਬਿਮਾਰੀਆਂ ਦਾ ਸਮੇਂ 'ਤੇ ਇਲਾਜ ਕੀਤਾ ਜਾਵੇ ਤਾਂ ਗਾਵਾਂ ਨੂੰ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ।