ਪਟਿਆਲੇ ਦੇ ਰਾਜੇ ਤੇ ਬਣਿਆ ਰਮਣੀਕ ਇਤਿਹਾਸਕ ਬਾਗ 'ਯਾਦਵਿੰਦਰ ਗਾਰਡਨ'
Published : Jan 7, 2019, 1:58 pm IST
Updated : Jan 7, 2019, 1:58 pm IST
SHARE ARTICLE
Yadavindra Garden
Yadavindra Garden

ਯਾਦਵਿੰਦਰ ਗਾਰਡਨ ਜਾਂ ਪਿੰਜੌਰ ਗਾਰਡਨ ਪਿੰਜੌਰ ਵਿਚ ਸਥਿਤ ਹੈ। ਪਟਿਆਲਾ ਰਾਜਵੰਸ਼ ਦੇ ਸ਼ਾਸਕਾਂ ਦੁਆਰਾ ਨਿਰਮਿਤ ਇਹ ਬਾਗ਼ ਮੁਗ਼ਲ ਸ਼ੈਲੀ ਵਰਗਾ ਲੱਗਦਾ ਹੈ। ਇਹ 17ਵੀਂ ...

ਯਾਦਵਿੰਦਰ ਗਾਰਡਨ ਜਾਂ ਪਿੰਜੌਰ ਗਾਰਡਨ ਪਿੰਜੌਰ ਵਿਚ ਸਥਿਤ ਹੈ। ਪਟਿਆਲਾ ਰਾਜਵੰਸ਼ ਦੇ ਸ਼ਾਸਕਾਂ ਦੁਆਰਾ ਨਿਰਮਿਤ ਇਹ ਬਾਗ਼ ਮੁਗ਼ਲ ਸ਼ੈਲੀ ਵਰਗਾ ਲੱਗਦਾ ਹੈ। ਇਹ 17ਵੀਂ ਸ਼ਤਾਬਦੀ ਵਿਚ ਔਰੰਗਜ਼ੇਬ ਦੇ ਸ਼ਾਸਨਕਾਲ ਦੇ ਦੌਰਾਨ ਬਣਵਾਇਆ ਗਿਆ ਸੀ। ਯਾਦਵਿੰਦਰ ਗਾਰਡਨ ਨਾਮ ਪਟਿਆਲਾ ਦੇ ਮਹਾਰਾਜ ਯਾਦਵਿੰਦਰ ਸਿੰਘ ਨੂੰ ਸਮਰਪਤ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਯਾਦਵਿੰਦਰ ਗਾਰਡਨ ਉੱਤਰ ਭਾਰਤ ਦਾ ਸੱਭ ਤੋਂ ਪੁਰਾਣਾ ਅਤੇ ਸੁੰਦਰ ਬਾਗ ਹੈ। ਕਮਰੇ ਅਤੇ ਰੇਸਤਰਾਂ ਦੇ ਨਾਲ ਰੋਸ਼ਨ ਫੁਹਾਰੇ ਸੈਲਾਨੀਆਂ ਨੂੰ ਸਮਰਪਤ ਹਨ।  ਯਾਦਵਿੰਦਰ ਗਾਰਡਨ ਚੰਡੀਗੜ੍ਹ ਤੋਂ 22ਕਿ.ਮੀ. ਦੂਰ ਹੈ।

Pinjore HeritagePinjore Heritage

ਇਸ ਗਾਰਡਨ ਵਿਚ ਕਈ ਛੱਤਾਂ ਹਨ ਅਤੇ ਇਸ ਦੇ ਬੀਚ ਵਿਚ ਰਾਜਸਥਾਨ - ਮੁਗ਼ਲ ਸ਼ੈਲੀ ਵਿੱਚ ਨਿਰਮਿਤ ਇਕ ਮਹਲ ਵੀ ਸਥਿਤ ਹੈ। ਇਸ ਦੀ ਪਹਿਲੀ ਛੱਤ 'ਤੇ ਸਥਿਤ ਮਹਿਲ ਸ਼ੀਸ਼ਮਹਿਲ ਅਤੇ ਹਵਾਮਹਿਲ ਨਾਲ ਜੁੜਿਆ ਹੋਇਆ ਹੈ। ਇਸ ਦਾ ਮੁੱਖ ਦਵਾਰ ਇਸ ਛੱਤ 'ਤੇ ਖੁਲਦਾ ਹੈ। ਦੂਜੀ ਛੱਤ 'ਤੇ ਰੰਗਮਹਿਲ ਹੈ ਜਦੋਂ ਕਿ ਤੀਜੀ ਛੱਤ 'ਤੇ ਪੇੜ, ਫੁੱਲ ਅਤੇ ਫ਼ਲਾਂ ਦਾ ਬਾਗ਼ ਹੈ। ਅਗਲੀ ਛੱਤ 'ਤੇ ਫੁਵਾਰੇ ਦੇ ਨਾਲ ਜਲਮਹਿਲ ਸਥਿਤ ਹੈ ਜਿੱਥੇ ਆਰਾਮ ਕਰਨ ਲਈ ਇਕ ਮੰਚ ਵੀ ਬਣਿਆ ਹੋਇਆ ਹੈ।

Yadavindra GardenYadavindra Garden

ਇਸ ਦੀ ਅਗਲੀ ਛੱਤ 'ਤੇ ਪੇੜ ਅਤੇ ਫੁਹਾਰਾ ਮੌਜੂਦ ਹੈ ਜਦੋਂ ਕਿ ਆਖਰੀ ਛੱਤ 'ਤੇ ਇਕ ਡਿਸਕ ਦੇ ਸਰੂਪ ਵਿਚ ਓਪਨ ਏਅਰ ਥਿਏਟਰ ਬਣਿਆ ਹੋਇਆ ਹੈ। ਇਸ ਬਾਗ ਦੇ ਨਾਲ ਇਕ ਚਿੜੀਆਘਰ ਵੀ ਸਥਿਤ ਹੈ। ਇਸ ਇਮਾਰਤ ਵਿਚ ਇਕ ਮੰਦਰ ਅਤੇ ਇਕ ਖੁੱਲ੍ਹਾ ਅਜਾਇਬ-ਘਰ ਵੀ ਹੈ ਜਿਨ੍ਹਾਂ ਵਿਚ ਰੋਸ਼ਨੀ ਦੀ ਚੰਗੀ ਵਿਵਸਥਾ ਹੈ। ਇਮਾਰਤ ਵਿਚ ਹੈਰਿਟੇਜ ਟ੍ਰੇਨ ਇਕ ਨਵਾਂ ਵਿਚਾਰ ਹੈ ਜੋ ਪੂਰੇ ਬਗੀਚੇ ਅਤੇ ਸਮਾਰਕਾਂ ਤੋਂ ਹੁੰਦੇ ਹੋਏ ਗੁਜਰਦੀ ਹੈ।

Yadavindra GardenYadavindra Garden

ਇਹ ਕੌਸ਼ਲਯਾ ਅਤੇ ਝੱਜਰ ਨਦੀਆਂ ਦੇ ਕੋਲ ਸਥਿਤ ਹੇ ਜੋ ਘੱਗਰ ਨਦੀ ਦੀ ਸਹਾਇਕ ਨਦੀਆਂ ਹਨ। ਇਸ ਦਾ ਨਾਮ ਪੰਚਪੁਰਾ ਤੋਂ ਲਏ ਜਾਣ ਦੇ ਕਾਰਨ ਇਸ ਦਾ ਇਤਿਹਾਸਿਕ ਅਤੇ ਧਾਰਮਿਕ ਮਹੱਤਵ ਵੀ ਹੈ। ਪੰਚਪੁਰਾ ਪਾਂਡਵਾਂ ਦਾ ਸ਼ਹਿਰ ਸੀ। ਸ਼ਿਵਾਲਿਕ ਪਰਵਤਮਾਲਾ ਨਾਲ ਮਿਲਣ ਦੇ ਕਾਰਨ ਇੱਥੇ ਦੇ ਨਜ਼ਾਰਿਆਂ ਦੀ ਸੁੰਦਰਤਾ ਵੱਧ ਜਾਂਦੀ ਹੈ।

Pinjore GarensPinjore Garens

ਅਪ੍ਰੈਲ ਵਿਚ ਵਿਸਾਖੀ ਅਤੇ ਜੂਨ ਅਤੇ ਜੁਲਾਈ ਵਿਚ ਮੈਂਗੋ ਫੈਸਟੀਵਲ ਸੈਲਾਨੀਆਂ ਨੂੰ ਆਕਰਸ਼ਤ ਕਰਦੇ ਹਨ। 2006 ਵਿਚ ਹਰਿਆਣਾ ਸਰਕਾਰ ਦੁਆਰਾ ਪਿੰਜੌਰ ਹੈਰੀਟੇਜ ਫੈਸਟੀਵਲ ਸ਼ੁਰੂ ਕੀਤਾ ਗਿਆ ਸੀ।

Yadavindra GardenYadavindra Garden

ਇਸ ਫੈਸਟੀਵਲ ਦੇ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਦੀ ਵਿਵਸਥਾ ਕੀਤੀ ਜਾਂਦੀ ਹੈ ਜਿਸ ਵਿਚ ਪ੍ਰਸਿੱਧ ਕਲਾਕਾਰ ਭਾਗ ਲੈਣ ਲਈ ਆਉਂਦੇ ਹਨ। ਭੀਮਦੇਵੀ ਮੰਦਰ  ਅਤੇ ਪ੍ਰਾਚੀਨ ਸਨਾਨ ਯਾਦਵਿੰਦਰ ਗਾਰਡਨ ਦੇ ਕੋਲ ਸਥਿਤ ਹੈ। ਦੇਸ਼ ਦੇ ਕਿਸੇ ਵੀ ਕੋਨੇ ਤੋਂ ਸੜਕ, ਰੇਲ ਅਤੇ ਹਵਾਈਮਾਰਗ ਤੋਂ ਇੱਥੇ ਪਹੁੰਚਿਆ ਜਾ ਸਕਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement