
ਗੁਜਰਾਤ ਸਥਿਤ ਇਸ ਸਮਾਰਕ ਨੂੰ ਦੇਖਣ ਔਸਤਨ 15000 ਤੋਂ ਵੱਧ ਯਾਤਰੀ ਰੋਜ਼ ਪਹੁੰਚ ਰਹੇ ਹਨ।
ਨਵੀਂ ਦਿੱਲੀ: ਉਦਘਾਟਨ ਤੋਂ ਇਕ ਸਾਲ ਬਾਅਦ, ਸੰਯੁਕਤ ਰਾਜ ਵਿਚ ਸਟੈਚੂ ਆਫ਼ ਯੂਨਿਟੀ ਦੇ ਰੋਜ਼ਾਨਾ ਦੇਖਣ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ 133 ਸਾਲ ਪੁਰਾਣੀ ਸਟੈਚੂ ਆਫ ਲਿਬਰਟੀ ਦੀ ਤੁਲਨਾ ਵਿਚ ਵੱਧ ਗਈ ਹੈ। ਗੁਜਰਾਤ ਸਥਿਤ ਇਸ ਸਮਾਰਕ ਨੂੰ ਦੇਖਣ ਔਸਤਨ 15000 ਤੋਂ ਵੱਧ ਯਾਤਰੀ ਰੋਜ਼ ਪਹੁੰਚ ਰਹੇ ਹਨ।
Photo ਸਰਦਾਰ ਸਰੋਵਰ ਨਰਮਦਾ ਨਿਗਮ ਲਿਮਿਟੇਡ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪਹਿਲੀ ਨਵੰਬਰ 2018 ਤੋਂ 31 ਅਕਤੂਬਰ, 2019 ਤਕ ਪਹਿਲੇ ਹੀ ਸਾਲ ਵਿਚ ਰੋਜ਼ਾਨਾਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਔਸਤਨ 74 ਫ਼ੀਸਦੀ ਵਾਧਾ ਹੋਇਆ ਹੈ ਅਤੇ ਹੁਣ ਦੂਜੇ ਸਾਲ ਦੇ ਪਹਿਲੇ ਮਹੀਨੇ ਵਿਚ ਯਾਤਰੀਆਂ ਦੀ ਗਿਣਤੀ ਔਸਤਨ 15036 ਯਾਤਰੀ ਪ੍ਰਤੀਦਿਨ ਹੋ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਹਫ਼ਤੇ ਵਿਚ ਇਹ 22,430 ਹੋ ਗਈ ਹੈ।
Photoਅਮਰੀਕਾ ਦੇ ਨਿਊਯਾਰਕ ਵਿਚ ਸਟੇਚੂ ਆਫ ਲਿਬਰਿਟੀ ਦੇਖਣ ਲਈ ਰੋਜ਼ਾਨਾ 10000 ਯਾਤਰੀ ਪਹੁੰਚਦੇ ਹਨ। ਸਟੇਚੂ ਆਫ ਯੂਨਿਟੀ ਦੇਸ਼ ਦੇ ਪਹਿਲੇ ਗ੍ਰਹਿਮੰਤਰੀ ਸਰਦਾਰ ਵਲਭਭਾਈ ਪਟੇਲ ਦੀ 182 ਮੀਟਰ ਉੱਚੀ ਮੂਰਤੀ ਹੈ। ਇਹ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ। ਇਹ ਮੂਰਤੀ ਗੁਜਰਾਤ ਵਿਚ ਕੇਵੜਿਆ ਕਲੋਨੀ ਵਿਚ ਨਰਮਦਾ ਨਦੀ ਤੇ ਸਰਦਾਰ ਸਰੋਵਰ ਡੈਮ ਦੇ ਨੇੜੇ ਹੈ। ਭਾਰਤੀ ਮੂਰਤੀਕਾਰ ਰਾਮ ਵੀ ਸੁਤਾਰ ਨੇ ਇਸ ਦਾ ਡਿਜ਼ਾਇਨ ਤਿਆਰ ਕੀਤਾ ਸੀ।
Photo ਪਹਿਲੀ ਵਾਰ ਸਾਲ 2010 ਵਿਚ ਇਸ ਯੋਜਨਾ ਦਾ ਐਲਾਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਅਕਤੂਬਰ, 2018 ਨੂੰ ਉਸ ਦਾ ਉਦਘਾਟਨ ਕੀਤਾ ਸੀ। ਸਰਦਾਰ ਸਰੋਵਰ ਨਰਮਦਾ ਨਿਗਮ ਲਿਮਿਟੇਡ ਨੇ ਇਸ ਸਮਾਰਕ ਦੇ ਯਾਤਰੀਆਂ ਦੀ ਗਿਣਤੀ ਵਿਚ ਵਾਧੇ ਦਾ ਸਿਹਰਾ ਜੰਗਲ ਸਫ਼ਾਰੀ, ਬੱਚਿਆਂ ਦੇ ਨਿਊਟ੍ਰੀਸ਼ਨ ਪਾਰਕ, ਕੈਕਟਸ ਗਾਰਡਨ, ਬਟਰਫਲਾਈ ਗਾਰਡਨ, ਏਕਤਾ ਨਰਸਰੀ, ਨਦੀ ਰਾਫਟਿੰਗ, ਬੋਟਿੰਗ ਆਦਿ ਵਰਗੇ ਨਵੇਂ ਯਾਤਰੀਆਂ ਦੇ ਆਕਰਸ਼ਕ ਨੂੰ ਦਿੱਤਾ ਹੈ।
Photo ਸਰਦਾਰ ਸਰੋਵਰ ਨਰਮਦਾ ਨਿਗਮ ਲਿਮਿਟੇਡ ਨੇ ਕਿਹਾ ਕਿ ਇਹਨਾਂ ਯਾਤਰੀਆਂ ਦੇ ਆਕਰਸ਼ਣ ਨਾਲ ਨਵੰਬਰ 2019 ਵਿਚ ਯਾਤਰੀਆਂ ਦੀ ਰੋਜ਼ਾਨਾਂ ਗਿਣਤੀ ਵਿਚ ਉਛਾਲ ਆਇਆ ਹੈ। ਉਸ ਨੇ ਇਹ ਵੀ ਕਿਹਾ ਕਿ ਇਸ ਸਾਲ 30 ਨਵੰਬਰ ਤਕ ਕੇਵਡਿਆ ਵਿਚ 30,90,723 ਯਾਤਰੀ ਪਹੁੰਚੇ ਅਤੇ 85.57 ਕਰੋੜ ਰੁਪਏ ਦੀ ਆਮਦਨੀ ਮਿਲੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।