ਇਹ ਹੈ ਦੁਨੀਆਂ ਦੀ ਆਖ‍ਿਰੀ ਸੜਕ, ਨਹੀਂ ਜਾ ਸਕਦੇ ਇੱਥੇ ਇਕੱਲੇ ! 
Published : Jan 8, 2019, 3:29 pm IST
Updated : Jan 8, 2019, 3:29 pm IST
SHARE ARTICLE
Norway E69
Norway E69

ਉੱਤਰੀ ਧਰੁਵ ਸਾਡੀ ਧਰਤੀ ਦਾ ਸੱਭ ਤੋਂ ਸੁੰਦਰ ਪੁਆਇੰਟ ਹੈ। ਇਸ ਦੀ ਧੁਰੀ 'ਤੇ ਧਰਤੀ ਘੁੰਮਦੀ ਹੈ। ਯੂਰੋਪ ਇਸ ਬਿੰਦੂ ਦੇ ਕਾਫ਼ੀ ਕਰੀਬ ਹੈ। ਨਾਰਵੇ ਦਾ ਆਖਰੀ ਖੇਤਰੀ ...

ਉੱਤਰੀ ਧਰੁਵ ਸਾਡੀ ਧਰਤੀ ਦਾ ਸੱਭ ਤੋਂ ਸੁੰਦਰ ਪੁਆਇੰਟ ਹੈ। ਇਸ ਦੀ ਧੁਰੀ 'ਤੇ ਧਰਤੀ ਘੁੰਮਦੀ ਹੈ। ਯੂਰੋਪ ਇਸ ਬਿੰਦੂ ਦੇ ਕਾਫ਼ੀ ਕਰੀਬ ਹੈ। ਨਾਰਵੇ ਦਾ ਆਖਰੀ ਖੇਤਰੀ ਹੈ, ਜਿੱਥੇ ਅੱਗੇ ਜਾਣ ਦਾ ਰਸਤਾ ਦੁਨੀਆਂ ਦੀ ਆਖਰੀ ਸੜਕ ਮੰਨਿਆ ਜਾਂਦਾ ਹੈ। ਧਰਤੀ ਦੇ ਖੇਤਰ ਅਤੇ ਨਾਰਵੇ ਨੂੰ ਜੋ ਸੜਕ ਜੋੜਦੀ ਹੈ ਉਸ ਨੂੰ E - 69 ਕਿਹਾ ਜਾਂਦਾ ਹੈ। ਸੱਭ ਤੋਂ ਜ਼ਿਆਦਾ ਸਰਦੀ ਹੋਣ ਦੇ ਬਾਵਜੂਦ ਵੀ ਇਨਸਾਨ ਇੱਥੇ ਰਹਿੰਦਾ ਆਇਆ ਹੈ। E- 69 ਨੂੰ ਜੇਕਰ ਦੁਨੀਆਂ ਦੀ ਅੰਤਮ ਸੜਕ ਕਿਹਾ ਜਾਵੇ ਤਾਂ ਇਹ ਗਲਤ ਨਹੀਂ ਹੋਵੇਗਾ।

Norway RoadNorway Road

ਇਸ ਤੋਂ ਅੱਗੇ ਕੋਈ ਸੜਕ ਨਹੀਂ ਹੈ। ਬਰਫ ਹੀ ਬਰਫ ਛਾਈ ਹੈ… ਸਮੰਦਰ ਹੀ ਸਮੰਦਰ। ਜਾਣਕਾਰੀ ਲਈ ਦੱਸ ਦਈਏ ਕਿ ਉੱਤਰੀ ਧਰੁਵ ਹੀ ਆਰਕਟਿਕ ਸਾਗਰ ਕਹਿਲਾਉਂਦਾ ਹੈ। ਈ - 69 ਹਾਈਵੇ 'ਤੇ ਕਈ ਅਜਿਹੀਆਂ ਜਗ੍ਹਾਵਾਂ ਹਨ, ਜਿੱਥੇ ਇਕੱਲੇ ਗੱਡੀ ਚਲਾਉਣਾ ਵੀ ਮਨ੍ਹਾ ਹੈ। 14 ਕਿਲੋਮੀਟਰ ਲੰਮਾ ਹੈ ਇਹ ਹਾਈਵੇ। ਇੱਥੇ ਤੁਸੀਂ ਕਈ ਲੋਕਾਂ ਦੇ ਨਾਲ ਹੀ ਗੁਜਰ ਸਕਦੇ ਹੋ। ਕੁੱਝ ਰਸਤੇ ਤਾਂ ਅਜਿਹੇ ਵੀ ਹਨ ਕਿ ਕਿਸੇ ਦੇ ਵੀ ਗੁੰਮ ਹੋਣ ਦੀ ਸੰਭਾਵਨਾ ਇੱਥੇ ਹਮੇਸ਼ਾ ਬਣੀ ਰਹਿੰਦੀ ਹੈ। ਇਸ ਇਲਾਕੇ ਦਾ ਵਿਕਾਸ ਸਾਲ 1930 ਵਿਚ ਹੋਇਆ।

North PoleNorth Pole

ਪਹਿਲਾਂ ਇੱਥੇ ਮੱਛੀ ਦਾ ਕੰਮ-ਕਾਜ ਹੁੰਦਾ ਸੀ। 1934 ਵਿਚ ਇਸ ਇਲਾਕੇ ਦੇ ਲੋਕਾਂ ਨੇ ਮਿਲ ਕੇ ਫ਼ੈਸਲਾ ਲਿਆ, ਉਨ੍ਹਾਂ ਦਾ ਮੰਨਣਾ ਸੀ ਕਿ ਇਹ ਸੈਲਾਨੀਆਂ ਲਈ ਵੀ ਖੁੱਲੇ ਤਾਂਕਿ ਇਨਕਮ ਦਾ ਇਕ ਜਰੀਆ ਬਣ ਸਕੇ। ਇਸ ਦੇ ਪਿੱਛੇ ਹਾਲਾਂਕਿ ਭੂਗੋਲਿਕ ਕਾਰਨ ਹਨ। ਉੱਤਰੀ ਧਰੁਵ ਦੇ ਕੋਲ ਹੋਣ ਦੇ ਕਾਰਨ ਹੀ ਸਰਦੀਆਂ ਵਿਚ ਇੱਥੇ ਰਾਤਾਂ ਖਤਮ ਹੀ ਨਹੀਂ ਹੁੰਦੀਆਂ ਅਤੇ ਗਰਮੀਆਂ ਵਿਚ ਸੂਰਜ ਡੁੱਬਦਾ ਹੀ ਨਹੀਂ।

North PoleNorth Pole

ਇੱਥੇ ਰਹਿਣ ਵਾਲੇ ਲੋਕ ਬਾਕੀ ਦੁਨੀਆਂ ਤੋਂ ਵੱਖ ਰਹਿਣਾ ਹੀ ਪਸੰਦ ਕਰਦੇ ਹਨ। ਉਨ੍ਹਾਂ ਨੂੰ ਵੱਡੇ - ਵੱਡੇ ਸ਼ਹਿਰ ਵੀ ਨਾਪਸੰਦ ਹਨ। ਹੁਣ ਇੱਥੇ ਮਛੇਰਿਆਂ ਦੇ ਕਾਰਨ ਸੱਭ ਕੁੱਝ ਬਦਲ ਗਿਆ ਹੈ। ਮੱਛੀਆਂ ਦਾ ਬਿਜਨਸ ਕਾਫ਼ੀ ਵਧਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿੰਗ ਕੇਕੜੇ ਵੀ ਇੱਥੇ ਫੜੇ ਜਾਂਦੇ ਹਨ। ਇੱਥੇ ਕੁੱਝ ਵੀ ਕਿਸੇ ਦੀ ਇਜਾਜਤ ਨਾਲ ਨਹੀਂ ਹੋ ਸਕਦਾ, ਇੱਥੇ ਕੁਦਰਤ ਮਹਾਨ ਹੈ। ਸਾਲ ਦੇ ਅੰਤ ਵਿਚ ਦੁਨਿਆਂਭਰ ਤੋਂ ਲੋਕ ਨਾਰਥ ਪੋਲ ਦੇਖਣ ਆਉਂਦੇ ਹਨ। ਇੱਥੇ ਨੈਚੁਰਲ ਲਾਈਟਸ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਇਹੀ ਲੱਗਦਾ ਹੈ ਕਿ ਜੰਨਤ ਤਾਂ ਬਸ ਇੱਥੇ ਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement