ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ, ਇਹ ਦੇਸ਼ ਦੇ ਰਿਹਾ ਹੈ 5 ਸਾਲਾਂ ਦਾ ਟੂਰਿਸਟ ਵੀਜ਼ਾ
Published : Jan 8, 2020, 3:41 pm IST
Updated : Jan 8, 2020, 3:41 pm IST
SHARE ARTICLE
File
File

ਇਹ ਸਮਾਂ ਲੈ ਕੇ ਆ ਸਕਦਾ ਹੈ ਜੈਕਪੋਟ 

ਦੁਬਈ ਵਿਚ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਜੈਕਪੋਟ ਲੈ ਕੇ ਆ ਸਕਦਾ ਹੈ। ਹੁਣ ਤੁਸੀਂ ਦੁਬਈ ਵਿਚ ਇੱਕ ਦੋ ਦਿਨ ਜਾਂ ਮਹੀਨਾ ਨਹੀਂ ਸਾਲਾਂ ਲਈ ਰੁਕ ਸਕਦੇ ਹੋ। ਇਸ ਦੇ ਲਈ ਸਿਰਫ ਤੁਹਾਨੂੰ ਲੈਣਾ ਹੋਵੇਗਾ ਟੂਰਿਸਟ ਵੀਜ਼ਾ।

FileFile

ਯੂਏਈ ਸਰਕਾਰ ਨੇ ਮਹੱਤਵਪੂਰਣ ਫ਼ੈਸਲਾ ਲੈਂਦੇ ਹੋਏ ਦੁਨੀਆ ਪਰ ਦੇ ਸੈਲਾਨੀਆਂ ਦੇ ਲਈ ਅਪਣੇ ਦੇਸ਼ ਦਾ ਦਰਵਾਜ਼ਾ ਖੋਲ੍ਹਦੇ ਹੋਏ ਪੰਜ ਸਾਲ ਤੱਕ ਦੇ ਲਈ ਟੂਰਿਸਟ ਵੀਜ਼ਾ ਦੇਣ ਦਾ ਐਲਾਨ ਕਰ ਕਿਤੈ। ਇਸ ਗੱਲ ਦੀ ਜਾਣਕਾਰੀ ਯੂਏਈ ਦੀ ਨਿਊਜ਼ ਵੈਬਸਾਈਟ ਅਤੇ ਖਲੀਜ਼ ਟਾਈਮਸ ਨੇ ਦਿੱਤੀ ਹੈ।

FileFile

ਦੱਸ ਦਈਏ ਕਿ ਪ੍ਰਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ, ਯੂਏਈ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਨੇ ਐਨਾਨ ਕੀਤਾ ਕਿ ਯੂਏਈ ਵਿਚ ਟੂਰਿਸਟ ਵੀਜ਼ਾ ਹੁਣ ਪੰਜ ਸਾਲ ਦੇ ਲਈ ਜਾਰੀ ਕੀਤਾ ਜਾਵੇਗਾ। 

FileFile

ਇਸ ਫ਼ੈਸਲੇ ਤੋਂ ਬਾਅਦ ਸ਼ੇਖ ਮੁਹੰਮਦ ਨੇ ਅਪਣੇ ਟਵਿਟਰ ਹੈਂਡਲ 'ਤੇ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਅੱਜ ਤੋਂ ਅਸੀਂ ਦੇਸ਼ ਵਿਚ ਸੈਲਾਨੀ ਵੀਜ਼ਾ ਦੇਣ ਦੇ ਨਿਯਮਾਂ ਨੂੰ ਬਦਲ ਦਿੱਤਾ ਹੈ। ਹੁਣ ਦੁਨੀਆ ਭਰ ਦੇ ਦੇਸ਼ਾਂ ਤੋਂ ਇੱਥੇ ਆਏ ਸੈਲਾਨੀਆਂ ਨੂੰ ਪੰਜ ਸਾਲ ਦਾ ਵੀਜ਼ਾ ਮਿਲ ਸਕਦਾ ਹੈ।

FileFile

ਇਸ ਫੈਸਲੇ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਇਸ ਨਾਲ ਯੂਏਈ ਦੇ ਸੈਰ ਸਪਾਟਾ ਉਦਯੋਗ ਨੂੰ ਬੜਾਵਾ ਮਿਲੇਗਾ ਅਤੇ ਯੂਏਈ ਕੌਮਾਂਤਰੀ ਪੱਧਰ 'ਤੇ ਇੱਕ ਲੋਕਪ੍ਰਿਯ ਸੈਰ ਸਪਾਟੇ ਵਾਲੀ ਥਾਂ ਬਣ ਜਾਵੇਗਾ।

FileFile

ਦੱਸ ਦਈਏ ਕਿ ਇਹ ਫ਼ੈਸਲਾ ਕੈਬਨਿਟ ਮੀਟਿੰਗ ਵਿਚ ਬੀਤੇ ਸਾਲਾਂ ਦੀ ਸਫਲਤਾ ਨੂੰ ਦੇਖ ਕੇ ਲਿਆ ਗਿਆ। ਸ਼ੇਖ ਮੁਹੰਮਦ ਵਲੋਂ ਕਿਹਾ ਗਿਆ ਕਿ ਸੈਲਾਨੀ ਵੀਜ਼ਾ ਸਾਰੇ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਹੋਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement