
ਉਹਨਾਂ ਅੱਗੇ ਕਿਹਾ ਕਿ ਲੀਵ ਵਿਦਾਉਟ ਪੇ ਕਰਮਚਾਰੀ ਦੇ ਗਰੁੱਪ ਦੇ ਆਧਾਰ...
ਨਵੀਂ ਦਿੱਲੀ: ਇੰਡੀਗੋ ਦੇ ਸੀਈਓ ਰੋਨੋਜਾਇ ਦੱਤਾ ਨੇ ਕਰਮਚਾਰੀਆਂ ਨੂੰ ਇਕ ਮੇਲ ਲਿਖ ਕੇ ਕਿਹਾ ਹੈ ਕਿ ਮਈ ਦੇ ਮਹੀਨੇ ਤੋਂ ਪੇ-ਕਟ ਲਾਗੂ ਕਰਨ ਤੋਂ ਇਲਾਵਾ ਕੋਈ ਵਿਲਕਪ ਨਹੀਂ ਬਚਿਆ ਹੈ। ਉਹਨਾਂ ਨੂੰ ਮਈ, ਜੂਨ ਅਤੇ ਜੁਲਾਈ ਲਈ ਬਿਨਾਂ ਤਨਖ਼ਾਹ ਦੇ ਸੀਮਿਤ, ਪੜਾਅਵਾਰ ਲੀਵ ਵਿਦਾਉਟ ਪੇ ਪ੍ਰੋਗਰਾਮ ਲਾਗੂ ਕਰਨਾ ਹੋਵੇਗਾ।
Tweet
ਉਹਨਾਂ ਅੱਗੇ ਕਿਹਾ ਕਿ ਲੀਵ ਵਿਦਾਉਟ ਪੇ ਕਰਮਚਾਰੀ ਦੇ ਗਰੁੱਪ ਦੇ ਆਧਾਰ ਤੇ 1.5 ਤੋਂ 5 ਦਿਨਾਂ ਤਕ ਹੋਵੇਗਾ। ਏ ਪੱਧਰ ਦੇ ਕਰਮਚਾਰੀਆਂ ਜੋ ਉਹਨਾਂ ਦੇ ਵਰਕਫੋਰਸ ਦਾ ਮੁੱਖ ਹਿੱਸਾ ਹਨ ਉਹ ਪ੍ਰਭਾਵਿਤ ਨਹੀਂ ਹੋਣਗੇ। ਇਸ ਤੋਂ ਪਹਿਲਾਂ ਅਪਰੈਲ ਵਿੱਚ ਸਰਕਾਰ ਨੇ ਕੰਪਨੀਆਂ ਨੂੰ ਲਾਕਡਾਊਨ ਦੌਰਾਨ ਤਨਖਾਹਾਂ ਵਿੱਚ ਕਟੌਤੀ ਨਾ ਕਰਨ ਦੀ ਅਪੀਲ ਕਰਨ ਤੋਂ ਬਾਅਦ ਮਾਰਚ ਵਿੱਚ ਆਪਣੀ ਤਨਖਾਹ ਕਟੌਤੀ ਦਾ ਐਲਾਨ ਵਾਪਸ ਲੈ ਲਿਆ ਸੀ।
Indigo
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਇਸ ਸੰਕਟ ਵਿੱਚ ਏਅਰਲਾਇੰਸ ਨੂੰ ਭਾਰੀ ਨਕਦੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਚ ਵਿੱਚ ਲਾਕਡਾਊਨ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਦੋਵਾਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
Indigo
ਇੰਡੀਗੋ ਤੋਂ ਇਲਾਵਾ, ਇਸਦੇ ਸਾਰੇ ਹਮਰੁਤਬਾ ਜਿਵੇਂ ਕਿ ਸਪਾਈਸਜੈੱਟ ਅਤੇ ਗੋ-ਏਅਰ ਨੇ ਤਨਖਾਹਾਂ ਵਿਚ ਕਟੌਤੀ ਕੀਤੀ ਹੈ ਜਾਂ ਆਪਣੇ ਕਰਮਚਾਰੀਆਂ ਦੀ ਵੱਡੀ ਗਿਣਤੀ ਨੂੰ ਬਿਨਾਂ ਤਨਖਾਹ ਛੁੱਟੀ 'ਤੇ ਭੇਜਿਆ ਹੈ। ਗੋਏਅਰ ਦੇ ਕਰਮਚਾਰੀਆਂ ਨੂੰ ਅਪ੍ਰੈਲ ਦੀ ਤਨਖਾਹ ਨਹੀਂ ਮਿਲੀ।
Salary
ਏਅਰ ਲਾਈਨਜ਼ ਦੁਆਰਾ ਕਿਹਾ ਗਿਆ ਸੀ ਕਿ ਲਾਕਡਾਊਨ ਦਾ ਦੂਜਾ ਮਹੀਨਾ ਚੱਲ ਰਿਹਾ ਹੈ। ਉਮੀਦ ਹੈ ਕਿ ਉਹ ਸਾਰੇ ਸੁਰੱਖਿਅਤ ਅਤੇ ਸਹੀ ਹੋਣਗੇ ਅਤੇ ਹਾਲਤਾਂ ਨੂੰ ਚੰਗੀ ਤਰ੍ਹਾਂ ਸਮਝਣਗੇ।
Indigo
ਕੋਰੋਨਾ ਦੀ ਲਾਗ ਕਾਰਨ ਦੇਸ਼ ਵਿੱਚ ਲਾਕਡਾਊਨ 17 ਮਈ ਤੱਕ ਵਧਾ ਦਿੱਤੀ ਗਈ ਹੈ। ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਗੋਏਅਰ ਨੇ 31 ਮਈ ਤੱਕ ਸਾਰੀਆਂ ਉਡਾਣਾਂ ਅਤੇ ਟਿਕਟਾਂ ਦੀ ਬੁਕਿੰਗ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਲਈ 1 ਜੂਨ ਤੋਂ ਪਹਿਲਾਂ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।