
ਲਾਕਡਾਊਨ ਕਾਰਨ ਲਾੜਾ ਅਤੇ ਲਾੜੀ ਦੇ ਮਾਤਾ-ਪਿਤਾ...
ਨਵੀਂ ਦਿੱਲੀ: ਮਹਿੰਗਾਈ ਦੇ ਇਸ ਯੁੱਗ ਵਿਚ ਵਿਆਹ 320 ਰੁਪਏ ਵਿਚ ਵੀ ਹੋ ਸਕਦਾ ਹੈ। ਇਹ ਤੁਹਾਨੂੰ ਅਜੀਬ ਲੱਗ ਸਕਦਾ ਹੈ, ਪਰ ਇਹ ਸੋਲ੍ਹਾਂ ਆਨੇ ਸੱਚ ਹੈ। ਨਾ ਹੀ ਸ਼ਹਿਨਾਈ, ਨਾ ਹਲਵਾਈ,ਨਾ ਅਨੰਦ ਕਾਰਜ। ਨਾ ਹੀ ਫੇਰੇ ਅਤੇ ਅਦਾਲਤ ਦੀ ਕਾਰਵਾਈ ਤੋਂ ਬਿਨਾਂ ਅਰਥਾਤ ਧਾਰਮਿਕ ਅਤੇ ਸਮਾਜਿਕ ਰੀਤੀ ਰਿਵਾਜਾਂ ਤੋਂ ਬਗੈਰ, ਦੋ ਵਿਦਿਆਰਥੀ ਨੇਤਾਵਾਂ ਨੇ ਇਕ ਦੂਜੇ ਨਾਲ ਗਲ਼ੇ ਵਿੱਚ ਹਾਰ ਪਾ ਕੇ ਵਿਆਹ ਕੀਤਾ ਅਤੇ ਜ਼ਿੰਦਗੀ ਦਾ ਨਵਾਂ ਅਧਿਆਇ ਲਿਖਿਆ।
Marriage
ਦੁਨੀਆ ਨੇ ਪਹਿਲਾਂ ਕਦੇ ਇਸ ਤਰ੍ਹਾਂ ਦੇ ਵਿਆਹ ਨਹੀਂ ਵੇਖੇ ਸਨ। ਨਾ ਬੈਂਡ, ਨਾ ਡਾਂਸ, ਨਾ ਹੀ ਜਸ਼ਨ, ਨਾ ਕੈਟਰਿੰਗ। ਸਿਰਫ ਇਹ ਹੀ ਨਹੀਂ ਦੋਸਤ ਅਤੇ ਰਿਸ਼ਤੇਦਾਰ ਵੀ ਗੈਰਹਾਜ਼ਰ ਹਨ। ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੇ ਧਾਰ ਵਿੱਚ ਇੱਕ ਵਿਲੱਖਣ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਲਾੜਾ ਲਾੜੀ ਵਰਮਾਲਾ ਇੱਕ ਦੂਜੇ ਨੂੰ ਡੰਡਿਆਂ ਰਾਹੀਂ ਪਹਿਨਾ ਰਹੇ ਸਨ। ਪੁਣੇ ਪੁਲਿਸ ਨੇ ਹਾਲ ਹੀ ਵਿਚ ਇਕ ਜੋੜੀ ਦਾ ਵਿਆਹ ਕਰਵਾਇਆ ਹੈ।
Marriage
ਲਾਕਡਾਊਨ ਕਾਰਨ ਲਾੜਾ ਅਤੇ ਲਾੜੀ ਦੇ ਮਾਤਾ-ਪਿਤਾ ਵਿਆਹ ਵਿਚ ਸ਼ਾਮਲ ਨਹੀਂ ਹੋ ਸਕੇ। ਇਸ ਤੋਂ ਬਾਅਦ ਪੁਣੇ ਪੁਲਿਸ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ। ਲੜਕੀ ਦਾ ਕੰਨਿਆਦਾਨ ਇਕ ਸਹਾਇਕ ਪੁਲਿਸ ਇੰਸਪੈਕਟਰ ਜੋੜੇ ਨੇ ਕੀਤਾ। ਮਦਦ ਲਈ ਲਾੜਾ ਅਤੇ ਲਾੜੀ ਨੇ ਪੁਣੇ ਪੁਲਿਸ ਦਾ ਧੰਨਵਾਦ ਕੀਤਾ। ਪੁਣੇ ਵਿਚ ਰਹਿਣ ਵਾਲੇ ਆਈਟੀ ਇੰਜੀਨੀਅਰ ਆਦਿਤਿਆ ਸਿੰਘ ਅਤੇ ਡਾਕਟਰ ਨੇਹਾ ਕੁਸ਼ਵਾਹਾ ਦੀ ਮੰਗਣੀ ਫਰਵਰੀ ਵਿਚ ਹੋਈ ਸੀ ਅਤੇ 2 ਮਈ ਨੂੰ ਦੇਹਰਾਦੂਨ ਵਿਚ ਵਿਆਹ ਹੋਣਾ ਸੀ।
Marriage
ਅਮਰੀਕਾ ਦੇ ਸੈਨ ਫ੍ਰਾਂਸਿਸਕੋ ਸ਼ਹਿਰ ਦੇ ਸਿਟੀ ਹਾਲ ਨੇ ਕੈਮ ਗੋਮੇਜ ਅਤੇ ਲੁਈਜਾ ਮੇਨੇਗਹਿਮ ਦਾ ਵਿਆਹ ਸਮਾਰੋਹ ਰੱਦ ਕਰ ਦਿੱਤਾ ਗਿਆ। ਫਿਰ ਕੀ ਸੀ, ਇਹ ਜੋੜਾ ਸ਼ਹਿਰ ਦੀ ਪਹਿਚਾਣ ਮੰਨੇ ਜਾਣ ਵਾਲੇ ਗੋਲਡਨ ਗ੍ਰੇਟ ਬ੍ਰਿਜ ਦੇ ਕਿਨਾਰੇ ਪਹੁੰਚ ਗਿਆ, ਅਨੋਖੀ ਫੇਸਬੁੱਕ-ਲਾਇਵ ਵੈਡਿੰਗ ਲਈ। ਚੀਨ ਦੇ ਹੰਗਜਾਊ ਸ਼ਹਿਰ ਵਿਚ ਮਾ ਜੈਲੂਨ ਅਤੇ ਜਹੈਂਗ ਯੀਤੋਂਗ ਪਰੰਪਰਾਗਤ ਡ੍ਰੈਸ ਪਾ ਕੇ ਵਿਆਹ ਕਰਵਾਉਣ ਲਈ ਪਹੁੰਚੇ ਤਾਂ ਦਰਸ਼ਕਾਂ ਦੀ ਥਾਂ ਉੱਥੇ ਇਕ ਕੈਮਰਾ ਇੰਤਜ਼ਾਰ ਕਰ ਰਿਹਾ ਸੀ।
Marriage
ਚਾਹੁੰਣ ਵਾਲਿਆਂ ਤਕ ਸਾਰੀਆਂ ਰਸਮਾਂ ਆਨਲਾਈਨ ਲਾਈਵ ਪਹੁੰਚਾਉਣ ਲਈ। ਲੇਬਨਾਨ ਦੇ ਬੇਰੂਤ ਸ਼ਹਿਰ ਦੇ ਉੱਤਰ ਵਿਚ ਸ਼ੈਮਲਿਨ ਪਿੰਡ ਵਿਚ ਇਕ ਮਾਨੇਸਟਰੀ ਵਿਚ ਪਾਦਰੀ ਅਤੇ ਗਿਣੇ-ਚੁਣੇ ਰਿਸ਼ਤੇਦਾਰਾਂ ਵਿਚ ਮਾਇਆ ਖਦਰਾ ਅਤੇ ਰਾਕਾਨ ਘੋਸੈਨ ਦਾ ਵਿਆਹ ਕਰਨਾ ਪਿਆ। ਦੋਵਾਂ ਨੇ ਯੂਰਪ ਦੇ ਵੈਟੀਕਨ ਵਿੱਚ ਇੱਕ ਸ਼ਾਨਦਾਰ ਵਿਆਹ ਦੀ ਰਸਮ ਦੀ ਯੋਜਨਾ ਬਣਾਈ ਸੀ।
Marriage
ਹਿਊਸਟਨ ਵਿੱਚ ਰਹਿਣ ਵਾਲੇ ਗੈਬਰੀਅਲ ਸ਼ਮਸ ਅਤੇ ਡਿਏਗੋ ਗ੍ਰਾਸਾਨੋ ਨੇ 27 ਅਪ੍ਰੈਲ, 2020 ਨੂੰ ਗੈਰਲਡ ਡੀ ਹਾਇਨਜ਼ ਵਾਟਰਵਾਲ ਪਾਰਕ ਵਿਚ ਸੁਰੱਖਿਆ ਮਾਸਕ ਅਤੇ ਸਮਾਜਕ ਦੂਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਆਹ ਕਰਵਾਇਆ। ਇਸ ਵਿਆਹ ਵਿਚ ਕੇਵਲ ਕਪਲ ਦੇ ਕੁਝ ਦੋਸਤ ਅਤੇ ਪਰਿਵਾਰ ਸ਼ਾਮਲ ਹੋ ਸਕਦੇ ਸਨ।
ਲਾੱਕਡਾਊਨ ਦੌਰਾਨ ਜੋਧਪੁਰ ਵਿੱਚ ਪਹਿਲਾਂ ਤੋਂ ਤੈਅ ਵਿਆਹ ਹੋਇਆ ਸੀ ਅਤੇ ਪੰਡਿਤ ਨਾਲ ਸਿਰਫ 5 ਵਿਅਕਤੀਆਂ ਨੇ ਸ਼ਿਰਕਤ ਕੀਤੀ ਸੀ। ਸਾਰੇ ਹੋਰ ਰਿਸ਼ਤੇਦਾਰ ਵੀਡੀਓ ਕਾਲ ਅਤੇ ਹੋਰ ਆਨਲਾਈਨ ਤਰੀਕਿਆਂ ਦੁਆਰਾ ਵਿਆਹ ਵਿੱਚ ਸ਼ਾਮਲ ਹੋਏ। ਲੋਕ ਸਭਾ ਸਪੀਕਰ ਓਮ ਬਿਰਲਾ ਵੀ ਵੀਡੀਓ ਕਾਲ ਰਾਹੀਂ ਭਾਜਪਾ ਨੇਤਾ ਨੀਲਮ ਮੁੰਦਰਾ ਦੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।