
ਬਾਓਮੈਟ੍ਰਿਕ ਬੈਸਡ ਹੋ ਜਾਵੇਗਾ ਸਿਸਟਮ
ਨਵੀਂ ਦਿੱਲੀ: ਜੇ ਤੁਸੀਂ ਦਿੱਲੀ, ਬੈਂਗਲੁਰੂ, ਹੈਦਰਾਬਾਦ ਦੇ ਏਅਰਪੋਰਟ ਤੋਂ ਭਾਰਤ ਵਿਚ ਕਿਤੇ ਵੀ ਟ੍ਰੈਵਲ ਕਰ ਰਹੇ ਹੋ ਤਾਂ ਆਉਣ ਵਾਲੇ ਦਿਨਾਂ ਵਿਚ ਤੁਹਾਨੂੰ ਬੋਰਡਿੰਗ ਪਾਸ ਦੀ ਜ਼ਰੂਰਤ ਨਹੀਂ ਪਵੇਗੀ। ਸਿਵਲ ਅਥਾਰਿਟੀਜ਼ ਜਲਦ ਹੀ ਬਾਓਮੈਟ੍ਰਿਕ ਬੈਸਡ ਬੋਰਡਿੰਗ ਸਿਸਟਮ ਨੂੰ ਸ਼ੁਰੂ ਕਰਨ ਜਾ ਰਹੀ ਹੈ। ਰਿਪੋਰਟਸ ਅਨੁਸਾਰ ਇਹ ਸਿਸਟਮ ਆਈਡੀ ਸਬੂਤ ਲਈ ਫੇਸ ਰਿਕਗਨਿਸ਼ਨ ਟੈਕਨਾਲਿਜੀ ਨੂੰ ਇਸਤੇਮਾਲ ਕਰਦਾ ਹੈ।
Photo
ਇਸ ਦੇ ਲਈ ਟ੍ਰਾਇਲਸ ਸ਼ੁਰੂ ਹੋ ਚੁੱਕੇ ਹਨ ਤਾਂ ਕਿ ਬੋਰਡਿੰਗ ਪੂਰੀ ਤਰ੍ਹਾਂ ਨਾਲ ਪੇਪਰ ਫ੍ਰੀ ਹੋ ਜਾਵੇ। ਰਜਿਸਟਰ ਹੋਣ ਲਈ ਇਸ ਵਿਚ ਜ਼ਿਆਦਾ ਤੋਂ ਜ਼ਿਆਦਾ ਦੋ ਮਿੰਟ ਦਾ ਸਮਾਂ ਲੱਗੇਗਾ ਅਤੇ ਫਿਰ ਯਾਤਰੀਆਂ ਨੂੰ ਸਿੱਧੇ ਬੋਰਡਿੰਗ ਗੇਟ ਤੇ ਜਾ ਸਕਣਗੇ। ਵਿਸਤਾਰਾ ਨੇ ਇਸ ਬਾਓਮੈਟ੍ਰਿਕ ਟ੍ਰਾਇਲ ਦੇ ਨਾਲ ਆਉਣ ਵਾਲੇ ਦੋ ਤੋਂ 3 ਮਹੀਨਿਆਂ ਲਈ ਪ੍ਰਯੋਗ ਸ਼ੁਰੂ ਕੀਤਾ ਹੈ। ਯਾਤਰੀ ਦਿੱਲੀ ਏਅਰਪੋਰਟ ਦੇ ਟਰਮੀਨਲ 3 ਤੇ ਵਿਸਤਾਰਾ ਦੇ ਕਿਆਸਕ ਤੇ ਜਾ ਕੇ ਇਸ ਦੇ ਲਈ ਰਜਿਸਟਰ ਕਰ ਸਕਦੇ ਹਨ ਅਤੇ ਪਾਰਟੀਸਪੇਟ ਕਰ ਸਕਦੇ ਹਨ।
Photo
ਜਦੋਂ ਇਹ ਨਵੀਂ ਟੈਕਨਾਲਿਜੀ ਲਾਗੂ ਹੋ ਜਾਵੇਗੀ, ਹੈਂਡ ਲਗੇਜ ਲਈ ਪੇਪਰ ਟੈਗਸ, ਪੇਪਰ ਬੋਰਡਿੰਗ ਪਾਸ ਅਤੇ ਦੂਜੇ ਪੇਪਰ ਦਸਤਾਵੇਜ਼ ਘਟ ਹੋ ਜਾਣਗੇ। ਇਹ ਇਨੀਸ਼ੇਟਿਵ ਸਿਵਲ ਐਵੀਏਸ਼ਨ ਮਿਨੀਸਟ੍ਰੀ ਦੀ ਡਿਜੀ ਯਾਤਰਾ ਪਾਲਿਸੀ ਦਾ ਹਿੱਸਾ ਹੋਵੇਗਾ। ਇਸ ਟੈਕਨਾਲਿਜੀ ਨਾਲ ਪ੍ਰੋਸੈਸਿੰਗ ਤੇਜ਼ ਹੋਵੇਗੀ ਅਤੇ ਲਾਈਨ ਵਿਚ ਲੱਗਣ ਵਾਲੇ ਸਮਾਂ ਵੀ ਘਟ ਹੋਵੇਗਾ।
Photo
ਮਿਲੀ ਜਾਣਕਾਰੀ ਅਨੁਸਾਰ ਡਿਜੀਯਾਤਰਾ ਪ੍ਰਾਜੈਕਟ ਤਹਿਤ ਏਅਰ ਯਾਤਰੀ ਵੋਟਰ ਆਈਡੀ, ਡ੍ਰਾਈਵਿੰਗ ਲਾਈਸੈਂਸ, ਆਧਾਰ ਜਾਂ ਏਅਰਪੋਰਟ ਦੇ ਕੇ ਅਪਣੀ ਨਵੀਂ ਡਿਜੀਯਾਤਰਾ ਆਈਡੀ ਬਣਾ ਸਕਣਗੇ। ਡਿਜੀਯਾਤਰਾ ਆਈਡੀ ਅਤੇ ਟਿਕਟ ਪੀਐਨਆਰ ਦਾ ਇਸਤੇਮਾਲ ਯਾਤਰੀ ਦੀ ਪਹਿਚਾਨ ਲਈ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।