
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਚਾਰ ਦਿਨ ਦੀ ਯਾਤਰਾ ‘ਤੇ ਅੱਜ ਵੀਰਵਾਰ ਨੂੰ ਭਾਰਤ ਪਹੁੰਚੀ।
ਨਵੀਂ ਦਿੱਲੀ: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਚਾਰ ਦਿਨ ਦੀ ਯਾਤਰਾ ‘ਤੇ ਅੱਜ ਵੀਰਵਾਰ ਨੂੰ ਭਾਰਤਪਹੁੰਚ ਗਈ ਹੈ। ਇਸ ਦੌਰਾਨ ਦੋਵੇਂ ਦੇਸ਼ਾਂ ਵਿਚ ਕਰੀਬ ਇਕ ਦਰਜਨ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ। ਹਸੀਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਅਕਤੂਬਰ ਨੂੰ ਦੁਵੱਲੀ ਗੱਲਬਾਤ ਕਰਨਗੇ।ਭਾਰਤ ਅਤੇ ਬੰਗਲਾਦੇਸ਼ ਵਿਚ ਸੰਸਦੀ ਚੋਣਾਂ ਤੋਂ ਬਾਅਦ ਹਸੀਨਾ ਦੀ ਇਹ ਪਹਿਲੀ ਭਾਰਤ ਯਾਤਰਾ ਹੈ
Bangladesh PM Sheikh Hasina and PM Modi
ਹਸੀਨਾ ਵਿਸ਼ਵ ਆਰਥਕ ਮੰਚ ਵੱਲੋਂ ਤਿੰਨ ਅਤੇ ਚਾਰ ਅਕਤੂਬਰ ਨੂੰ ਅਯੋਜਿਤ ਭਾਰਤ ਆਰਥਿਕ ਸੰਮੇਲਨ ਦੀ ਮੁੱਖ ਮਹਿਮਾਨ ਹੋਵੇਗੀ। ਵਿਦੇਸ਼ ਮੰਤਰੀ ਏਕੇ ਅਬਦੁੱਲ੍ਹ ਮੋਮੀਨ ਨੇ ਬੁੱਧਵਾਰ ਨੂੰ ਕਿਹਾ ਕਿ ਦੋਵੇਂ ਦੇਸ਼ਾਂ ਵਿਚ ਵੱਖ ਵੱਖ ਖੇਤਰਾਂ ਨਾਲ ਜੁੜੇ ਇਕ ਦਰਜਨ ਦੁਵੱਲੇ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ ਅਤੇ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਨਦੀਆਂ ਦੇ ਸਾਂਝੇ ਪਾਣੀ ਦੀ ਵੰਡ ਦੇ ਮੁੱਦੇ ਦੀ ਸਮੀਖਿਆ ਅਤੇ ਰੋਹਿੰਗਿਆ ਸੰਕਟ ਦੇ ਮੁੱਦੇ ‘ਤੇ ਚਰਚਾ ਦੀ ਸੰਭਾਵਨਾ ਹੈ।
Bangladesh PM Sheikh Hasina and Imran Khan
ਇਸੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬੁੱਧਵਾਰ ਨੂੰ ਅਚਾਨਕ ਸ਼ੇਖ ਹਸੀਨਾ ਨੂੰ ਫੋਨ ਕਰ ਕੇ ਉਹਨਾਂ ਦਾ ਹਾਲਚਾਲ ਪੁੱਛਿਆ ਹਸੀਨਾ ਦੇ ਪ੍ਰੈਸ ਸੈਕਟਰੀ ਅਹਿਸਾਨ ਉਲ ਕਰੀਮ ਨੇ ਦੱਸਿਆ ਕਿ ਬੁੱਧਵਾਰ ਨੂੰ ਦੁਪਹਿਰ ਦੀ ਗੱਲਬਾਤ ਦੌਰਾਨ ਖ਼ਾਨ ਨੇ ਹਸੀਨਾ ਦੇ ਹਾਲ ਹੀ ਵਿਚ ਲੰਡਨ ਹੋਏ ਉਹਨਾਂ ਦੇ ਅੱਖ ਦੇ ਅਪਰੇਸ਼ਨ ਬਾਰੇ ਪੁੱਛਿਆ। ਕਰੀਮ ਨੇ ਕਿਹਾ, ‘ਪ੍ਰਧਾਨ ਮੰਤਰੀ ਹਸੀਨਾ ਨੇ ਅਪਣਾ ਹਾਲ ਪੁੱਛਣ ਲਈ ਇਮਰਾਨ ਖ਼ਾਨ ਦਾ ਸ਼ੁਕਰੀਆ ਕੀਤਾ’।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।