
ਹੈਲੀਪੈਡ ਦੇ ਨਿਰੀਖਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਨੇ ਸਾਰੀਆਂ ਨੌਂ ਹੈਲੀਕਾਪਟਰ ਕੰਪਨੀਆਂ ਨੂੰ ਉਡਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਰੁਦਰਪ੍ਰਯਾਗ : ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਲੋਕਾਂ ਲਈ ਕੇਦਾਰਨਾਥ ਧਾਮ ਦੀ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਤਹਿਤ ਕੇਦਾਰਨਾਥ ਧਾਮ ਜਾਣ ਵਾਲਿਆਂ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ ਹੁਣ ਹੈਲੀਕਾਪਟਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਹੈਲੀਪੈਡ ਦੇ ਨਿਰੀਖਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਨੇ ਸਾਰੀਆਂ ਨੌਂ ਹੈਲੀਕਾਪਟਰ ਕੰਪਨੀਆਂ ਨੂੰ ਉਡਾਣ ਦੀ ਇਜਾਜ਼ਤ ਦੇ ਦਿੱਤੀ ਹੈ।
Kedarnathਹੈਲੀਕਾਪਟਰ ਸੇਵਾ ਸ਼ੁਰੂ ਹੋਣ ਨਾਲ ਕੇਦਾਰਨਾਥ ਵਿਚ ਯਾਤਰੀਆਂ ਦੀ ਆਮਦ ਹੋਰ ਵਧੇਗੀ। ਦੱਸ ਦੇਈਏ ਕਿ ਬੀਤੇ ਤਿੰਨ ਦਿਨ ਪਹਿਲੇ ਹੀ ਡੀਜੀਸੀਏ ਦੀ ਟੀਮ ਕੇਦਾਰਨਾਥ ਸਮੇਤ ਕੇਦਾਰਘਾਟੀ ਵਿਚ ਸਥਿਤ ਸਾਰੇ ਨੌਂ ਹੈਲੀਪੈਡ ਦਾ ਨਿਰੀਖਣ ਕਰ ਚੁੱਕੀ ਹੈ। ਵੀਰਵਾਰ ਨੂੰ ਆਖ਼ਰੀ ਦਿਨ ਟੀਮ ਨੇ ਤਿੰਨ ਹੈਲੀਪੈਡ ਦਾ ਨਿਰੀਖਣ ਕੀਤਾ ਅਤੇ ਇਸ ਤੋਂ ਬਾਅਦ ਸਾਰੀਆਂ ਨੌਂ ਹੈਲੀਕਾਪਟਰ ਕੰਪਨੀਆਂ ਲਈ ਉਡਾਣ ਦੀ ਇਜਾਜ਼ਤ ਜਾਰੀ ਕਰ ਦਿੱਤੀ। ਹਰ ਸਾਲ ਕੇਦਾਰਨਾਥ ਲਈ ਯਾਤਰੀ ਵੱਡੀ ਗਿਣਤੀ ਵਿਚ ਟਿਕਟ ਦੀ ਬੁਕਿੰਗ ਕਰਵਾ ਦੇ ਹਨ।
KEDARNATHਰੋਟੇਸ਼ਨ ਦੇ ਆਧਾਰ 'ਤੇ ਭਰੀ ਜਾਵੇਗੀ ਉਡਾਣ
ਇਨ੍ਹਾਂ ਕੰਪਨੀਆਂ ਦੇ ਹੈਲੀਕਾਪਟਰ ਨਾਰਾਇਣਕੋਟੀ, ਸ਼ੇਰਸੀ, ਸੋਨਪ੍ਰਯਾਗ, ਜਾਖਧਾਰ ਤੇ ਫਾਟਾ ਤੋਂ ਕੇਦਾਰਨਾਥ ਲਈ ਰੋਟੇਸ਼ਨ ਦੇ ਆਧਾਰ 'ਤੇ ਉਡਾਣ ਭਰਨਗੇ।