
ਬਰਲਡਵਰਸ ਲਈ ਇਸ ਤੋਂ ਵਧੀਆ ਹੋਰ ਕੀ ਮੌਸਮ ਹੋ ਸਕਦਾ ਹੈ।
ਨਵੀਂ ਦਿੱਲੀ: ਸਰਦੀਆਂ ਸ਼ੁਰੂ ਹੁੰਦੇ ਹੀ ਯਾਤਰੀ ਨਵੇਂ-ਨਵੇਂ ਸਥਾਨਾਂ ’ਤੇ ਘੁੰਮਣ ਲਈ ਨਿਕਲ ਜਾਂਦੇ ਹਨ। ਸਰਦੀਆਂ ਵਿਚ ਸਭ ਤੋਂ ਖ਼ਾਸ ਆਕਰਸ਼ਨ ਹੁੰਦਾ ਹੈ ਸਨੋਫਾਲ। ਕਈ ਲੋਕ ਸਨੋਫਾਲ ਦਾ ਮਜ਼ਾ ਲੈਣ ਲਈ ਹਿਲ ਸਟੇਸ਼ਨ ਦਾ ਪਲਾਨ ਬਣਾਉਂਦੇ ਹਨ।
Photoਹਾਲਾਂਕਿ ਜੇ ਤੁਹਾਨੂੰ ਠੰਡ ਤੋਂ ਪਰੇਸ਼ਾਨੀ ਹੈ ਅਤੇ ਹਿਲ ਸਟੇਸ਼ਨ ਨਹੀਂ ਜਾਣਾ ਚਾਹੁੰਦੇ ਹੋ ਤਾਂ ਇਸ ਮੌਸਮ ਵਿਚ ਤੁਹਾਡੇ ਲਈ ਇਕ ਹੋਰ ਤੋਹਫ਼ਾ ਹੈ। ਇਸ ਮੌਸਮ ਵਿਚ ਸਾਈਬੇਰੀਅਨ ਪੰਛੀ ਭਾਰਤ ਦਾ ਰੁਖ਼ ਕਰਦੇ ਹਨ। ਇਹਨਾਂ ਨੂੰ ਦੇਖਣ ਦਾ ਵੱਖਰਾ ਹੀ ਨਜ਼ਾਰਾ ਹੈ।
Photoਖਾਸ ਕਰ ਬਰਲਡਵਰਸ ਲਈ ਇਸ ਤੋਂ ਵਧੀਆ ਹੋਰ ਕੀ ਮੌਸਮ ਹੋ ਸਕਦਾ ਹੈ। ਓਡੀਸ਼ਾ ਵਿਚ ਪੁਰੀ ਕੋਲ ਸਥਿਤ ਚਿਲਿਕਾ ਲੇਕ ਏਸ਼ੀਆ ਦੀ ਸਭ ਤੋਂ ਵੱਡੀ ਝੀਲ ਕਹੀ ਜਾਂਦੀ ਹੈ।
Photoਇਸ ਝੀਲ ਵਿਚ ਵੈਸੇ ਤਾਂ ਬਹੁਤ ਡਾਲਫਿਨਸ ਦੇਖਣ ਨੂੰ ਮਿਲਦੀ ਹੈ ਪਰ ਸਰਦੀਆਂ ਵਿਚ ਇੱਥੋਂ ਦਾ ਨਜ਼ਾਰਾ ਮਾਈਗ੍ਰੇਟਰੀ ਬਰਡਸ ਦੇ ਕਾਰਨ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਅਹਿਮਦਾਬਾਦ ਵਿਚ ਸਥਿਤ ਨਾਲਸਰੋਵਰ ਬਰਡ ਸੈਂਕੁਚਰੀ ਵੀ ਮਾਈਗ੍ਰੇਟਰੀ ਬਰਡਸ ਨੂੰ ਦੇਖਣ ਲਈ ਪਰਫੈਕਟ ਡੈਸਟੀਨੇਸ਼ਨ ਹੈ। ਪੱਛਮ ਬੰਗਾਲ ਦਾ ਸੁੰਦਰਬਨ ਕਈ ਤਰ੍ਹਾਂ ਦੇ ਜੀਵ-ਜੰਤੂਆਂ ਦਾ ਘਰ ਹੈ।
Photo ਠੰਡ ਦੇ ਮੌਸਮ ਵਿਚ ਦੂਰ ਦੇਸ਼ ਦੇ ਮਾਈਗ੍ਰੇਟਰੀ ਬਰਡ ਵੀ ਇੱਥੇ ਪਹੁੰਚਦੇ ਹਨ। ਕੇਰਲ ਦਾ ਕੁਮਾਰਕਮ ਅਪਣੇ ਖੂਬਸੂਰਤ ਬੈਕਵਾਟਰਸ ਲਈ ਜਾਣਿਆ ਜਾਂਦਾ ਹੈ। ਜੇ ਤੁਸੀਂ ਠੰਡ ਦੇ ਮੌਸਮ ਵਿਚ ਜਾਓਗੇ ਤਾਂ ਇੱਥੇ ਮਾਈਗ੍ਰੇਟਰੀ ਬਰਡਸ ਦੀ ਖੂਬਸੂਰਤ ਉਡਾਨ ਵੀ ਦੇਖ ਸਕੋਗੇ। ਪ੍ਰਯਾਗਰਾਜ ਵਿਚ ਲੋਕ ਸੰਗਮ ਵਿਚ ਇਸ਼ਨਾਨ ਲਈ ਜਾਂਦੇ ਹਨ।
Photo ਮਕਰ ਸੰਗਰਾਂਦ ਤੋਂ ਸ਼ੁਰੂ ਹੋਣ ਵਾਲੇ ਮਾਘ ਮੇਲੇ ਵਿਚ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ। ਇਸ ਦੌਰਾਨ ਨਾ ਸਿਰਫ ਵਹਿੰਦੀਆਂ ਨਦੀਆਂ ਬੇਹੱਦ ਖੂਬਸੂਰਤ ਨਜ਼ਰ ਆਉਂਦੀਆਂ ਹਨ ਬਲਕਿ ਅਸਮਾਨ ਵਿਚ ਸਾਈਬੇਰਿਅਨ ਪੰਛੀ ਵੀ ਸ਼ਾਨ ਨਾਲ ਉਡਦੇ ਹਨ।
Photo ਰਾਜਸਥਾਨ ਦਾ ਭਰਤਪੁਰ ਬਰਡ ਲਵਰਸ ਲਈ ਪਰਫੈਕਟ ਡੈਸਟੀਨੇਸ਼ਨ ਹੈ। ਠੰਡ ਦੇ ਮੌਸਮ ਵਿਚ ਤੁਹਾਨੂੰ ਇੱਥੇ ਕਈ ਤਰ੍ਹਾਂ ਦੇ ਸਾਈਬੇਰੀਅਨ ਪੰਛੀ ਮਿਲ ਜਾਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।