
ਰਾਜਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਜੇ ਮਜ਼ਦੂਰ ਫਿਰ ਵੀ ਅਜਿਹਾ ਕਰਦੇ ਹਨ...
ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਅਤੇ ਲਾਕਡਾਊਨ ਦੇ ਬਾਵਜੂਦ ਦੇਸ਼ਭਰ ਵਿਚ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਜਾਂ ਰਾਜਾਂ ਵਿੱਚ ਭੇਜਿਆ ਜਾ ਰਿਹਾ ਹੈ। ਗ੍ਰਹਿ ਵਿਭਾਗ ਨੇ ਇਸ ਤੇ ਰਾਜਾਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ ਉਹ ਮਜ਼ਦੂਰਾਂ ਅਤੇ ਹੋਰ ਲੋਕਾਂ ਨੂੰ ਸੜਕ ਜਾਂ ਰੇਲ ਪਟਰੀਆਂ ਦੇ ਰਸਤਿਆਂ ਤੋਂ ਲੰਘ ਕੇ ਪਿੰਡ ਜਾਣ ਤੋਂ ਰੋਕਣ।
Train
ਰਾਜਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਜੇ ਮਜ਼ਦੂਰ ਫਿਰ ਵੀ ਅਜਿਹਾ ਕਰਦੇ ਹਨ ਤਾਂ ਉਹਨਾਂ ਨੂੰ ਭਰੋਸਾ ਦਵਾਇਆ ਜਾਵੇ ਕਿ ਉਹਨਾਂ ਦੀ ਜ਼ਰੂਰ ਸਹਾਇਤਾ ਕੀਤੀ ਜਾਵੇਗੀ। ਮਜ਼ਦੂਰ ਟ੍ਰੇਨਾਂ ਚੱਲਣ ਵਾਲੀਆਂ ਹਨ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਗਏ ਪੱਤਰ ਵਿਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਉਹਨਾਂ ਤੋਂ ਪ੍ਰਵਾਸੀ ਮਜ਼ਦੂਰਾਂ ਲਈ ਅਤੇ ਮਜ਼ਦੂਰ ਵਿਸ਼ੇਸ਼ ਟ੍ਰੇਨਾਂ ਚਲਾਉਣ ਵਿਚ ਰੇਲਵੇ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ ਹੈ।
Train
ਕੈਬਨਿਟ ਸਕੱਤਰ ਰਾਜੀਵ ਗੌਬਾ ਨਾਲ ਐਤਵਾਰ ਨੂੰ ਹੋਈ ਬੈਠਕ ਦਾ ਜ਼ਿਕਰ ਕਰਦੇ ਹੋਏ ਭੱਲਾ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੇ ਸੜਕਾਂ ਅਤੇ ਰੇਲਵੇ ਦੀ ਪੱਟਰੀਆਂ ਤੇ ਚਲਣ ਕਾਰਨ ਹੋਈਆਂ ਘਟਨਾਵਾਂ ਤੇ ਗੰਭੀਰਤਾ ਨਾਲ ਨੋਟਿਸ ਲਿਆ ਗਿਆ ਹੈ।
Train
ਉਹਨਾਂ ਕਿਹਾ ਕਿ ਮਜ਼ਦੂਰਾਂ ਅਤੇ ਹੋਰਨਾਂ ਲੋਕਾਂ ਘਰਾਂ ਤਕ ਪਹੁੰਚਾਉਣ ਲਈ ਬੱਸਾਂ ਅਤੇ ਲੇਬਰ ਸਪੈਸ਼ਲ ਟ੍ਰੇਨਾਂ ਸ਼ੁਰੂ ਹੋ ਗਈਆਂ ਹਨ ਇਸ ਲਈ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾ ਨੂੰ ਚਾਹੀਦਾ ਹੈ ਕਿ ਉਹ ਮਜ਼ਦੂਰਾਂ ਨੂੰ ਸਮਝਾਉਣ ਕਿ ਉਹ ਸੜਕਾਂ ਅਤੇ ਰੇਲਵੇ ਦੀਆਂ ਪਟੜੀਆਂ ਤੇ ਪੈਦਲ ਚਲ ਕੇ ਵਾਪਸ ਜਾਣ ਦੀ ਕੋਸ਼ਿਸ਼ ਨਾ ਕਰਨ।
Luxury Train
ਗ੍ਰਹਿ ਸਕੱਤਰ ਨੇ ਕਿਹਾ ਕਿ ਜਦੋਂ ਤਕ ਮਜ਼ਦੂਰਾਂ ਦੇ ਘਰ ਜਾਣ ਲਈ ਟ੍ਰੇਨਾਂ ਦੀ ਸੁਵਿਧਾ ਸ਼ੁਰੂ ਨਹੀਂ ਹੋ ਜਾਂਦੀ ਉਦੋਂ ਤਕ ਉਹਨਾਂ ਨੂੰ ਆਸ਼ਰਮ ਵਿਚ ਰੱਖਿਆ ਜਾਵੇ ਅਤੇ ਉਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਕੈਬਨਿਟ ਸਕੱਤਰ ਦੀ ਅਪੀਲ ਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਜ਼ਦੂਰ ਵਿਸ਼ੇਸ਼ ਟ੍ਰੇਨ ਚਲਾਉਣ ਲਈ ਰੇਲਵੇ ਦਾ ਸਹਿਯੋਗ ਕਰਨਾ ਤਾਂ ਕਿ ਵੱਧ ਪ੍ਰਵਾਸੀ ਮਜ਼ਦੂਰ ਜਲਦ ਤੋਂ ਜਲਦ ਅਪਣੇ ਘਰ ਵਾਪਸ ਜਾ ਸਕਣ।
Corona Virus
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਮਨਾਹੀ ਦੇ ਇਹਨਾਂ ਮਜ਼ਦੂਰ ਵਿਸ਼ੇਸ਼ ਟ੍ਰੇਨਾਂ ਨੂੰ ਅਪਣੇ ਰਾਜਾਂ ਵਿਚ ਆਉਣ ਦੇਣ ਅਤੇ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਘਰ ਪਹੁੰਚਾਉਣ ਵਿਚ ਮਦਦ ਕਰਨ। ਦਸ ਦਈਏ ਕਿ ਮੱਧ ਪ੍ਰਦੇਸ਼ ਵਾਪਸ ਜਾ ਰਹੇ 16 ਪ੍ਰਵਾਸੀ ਮਜ਼ਦੂਰ ਪਿਛਲੇ ਹਫ਼ਤੇ ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਟ੍ਰੇਨ ਹੇਠ ਆ ਕੇ ਮਰ ਗਏ ਸਨ।
ਇਹ ਮਜ਼ਦੂਰ ਪੈਦਲ ਅਪਣੇ ਘਰ ਵਾਪਸ ਜਾ ਰਹੇ ਸਨ ਅਤੇ ਥੱਕੇ ਹੋਣ ਕਰ ਕੇ ਉਹ ਪਟਰੀ ਤੇ ਸੋ ਗਏ ਸਨ। ਗ੍ਰਹਿ ਮੰਤਰਾਲੇ ਨੇ ਕੁਝ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਡਾਕਟਰਾਂ, ਪੈਰਾ ਮੈਡੀਕਲ ਡਾਕਟਰਾਂ ਦੀ ਆਵਾਜਾਈ 'ਤੇ ਲਗਾਈਆਂ ਗਈਆਂ ਪਾਬੰਦੀਆਂ 'ਤੇ ਵੀ ਇਤਰਾਜ਼ ਜਤਾਉਂਦਿਆਂ ਕਿਹਾ ਕਿ ਉਹ ਸਿਹਤ ਸੇਵਾਵਾਂ ਲਈ ਮਹੱਤਵਪੂਰਨ ਹਨ।
ਮੰਤਰਾਲੇ ਦੇ ਅਨੁਸਾਰ ਡਾਕਟਰੀ ਪੇਸ਼ੇਵਰਾਂ ਦੀ ਆਵਾਜਾਈ 'ਤੇ ਰੋਕ ਲਗਾਉਣ ਨਾਲ ਕੋਵਿਡ ਗੈਰ-ਕੋਵਿਡ ਸੇਵਾਵਾਂ ਨੂੰ ਬੁਰੀ ਤਰ੍ਹਾਂ ਭੰਗ ਕਰਨਾ ਹੈ। ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਸਾਰੇ ਮੈਡੀਕਲ ਸਟਾਫ ਨਾਲ ਸਾਰੇ ਪ੍ਰਾਈਵੇਟ ਕਲੀਨਿਕ, ਨਰਸਿੰਗ ਹੋਮ, ਲੈਬ ਖੋਲ੍ਹੇ ਜਾਣ।ਇਸ ਸੰਬੰਧੀ ਨਿਰਦੇਸ਼ ਉਦੋਂ ਆਏ ਹਨ ਜਦੋਂ ਹਾਲ ਹੀ ਵਿੱਚ ਦਿੱਲੀ-ਐਨਸੀਆਰ ਵਿੱਚ ਕਈ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੇ ਡਿਊਟੀ ਦੌਰਾਨ ਜਾਂ ਘਰ ਪਰਤਦਿਆਂ ਵੱਖ-ਵੱਖ ਥਾਵਾਂ ’ਤੇ ਇਤਰਾਜ਼ ਜਤਾਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।