ਦੇਖੋ ਬਨਾਰਸ ਦਾ ਅਨੋਖਾ ਮਿਊਜ਼ੀਅਮ
Published : Jul 11, 2019, 12:28 pm IST
Updated : Jul 11, 2019, 12:28 pm IST
SHARE ARTICLE
Varanasi virtual museum is very unique pm modi visit here
Varanasi virtual museum is very unique pm modi visit here

ਇੱਥੇ ਚੀਜ਼ਾਂ ਨੂੰ ਛੂਹਿਆ ਨਹੀਂ ਮਹਿਸੂਸ ਕੀਤਾ ਜਾਂਦਾ ਹੈ।

ਨਵੀਂ ਦਿੱਲੀ: ਭਗਵਾਨ ਭੋਲਾਨਾਥ ਨਗਰੀ ਕਾਸ਼ੀ ਜਾਣ ਵਾਲੇ ਜ਼ਿਆਦਾਤਰ ਲੋਕ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਅਤੇ ਗੰਗਾ ਇਸ਼ਨਾਨ ਕਰਦ ਹਨ। ਉੱਥੇ ਹੀ ਸਾਰਨਾਥ ਸਮੇਤ ਕਈ ਹੋਰ ਵੀ ਬਹੁਤ ਸਾਰੇ ਸਥਾਨ ਹਨ। ਇਹਨਾਂ ਤੋਂ  ਇਲਾਵਾ ਮਾਨ ਮਹਿਲ ਘਾਟ ਤੇ ਸਥਿਤ ਵਰਚੁਅਲ ਰਿਐਲਿਟੀ ਮਿਊਜ਼ੀਅਮ ਕਾਸ਼ੀ ਦੀ ਸ਼ਾਨ ਵਿਚ ਚਾਰ ਚੰਨ ਲਗਾ ਰਿਹਾ ਹੈ। ਇਸ ਮਿਊਜ਼ੀਅਮ ਵਿਚ ਪਹੁੰਚ ਕੇ ਕੁੱਝ ਵੀ ਛੂਹ ਨਹੀਂ ਸਕਦੇ ਪਰ ਮਹਿਸੂਸ ਕਰ ਸਕਦੇ ਹਾਂ।

WaranasVaranasi Virtual Museumਇੱਥੇ ਲੋਕਾਂ ਨੂੰ ਕਾਸ਼ੀ ਬਾਰੇ ਬਹੁਤ ਕੁੱਝ ਜਾਣਨ ਨੂੰ ਮਿਲੇਗਾ। 11.01 ਕਰੋੜ ਦੀ ਲਾਗਤ ਨਾਲ ਬਣੇ ਵਰਚੁਅਲ ਰਿਐਲਿਟੀ ਮਿਊਜ਼ੀਅਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਫਰਵਰੀ ਨੂੰ ਬਣਵਾਇਆ ਸੀ। ਇਸ ਮਿਊਜ਼ੀਅਮ ਵਿਚ ਕਾਸ਼ੀ ਦੀ ਧਰਮ, ਕਲਾ ਅਤੇ ਸੰਸਕ੍ਰਿਤੀ ਦਾ ਸੰਖੇਪ ਵਿਚ ਪਤਾ ਚੱਲ ਸਕਦਾ ਹੈ। ਮਿਊਜ਼ੀਅਮ ਵਿਚ ਜਾਂਦੇ ਹੀ ਇਕ ਨਜ਼ਰ ਵਿਚ ਹੀ ਪੂਰੀ ਕਾਸ਼ੀ ਦੀ ਸੰਖੇਪ ਜਾਣਕਾਰੀ ਮਿਲੇਗੀ।

BaransiVaranasi Virtual Museum

ਮਿਊਜ਼ੀਅਮ ਅੰਦਰ ਸਥਿਤ ਇਕ ਮੰਦਿਰ ਦੀ ਘੰਟੀ ਨੂੰ ਛੂੰਹਦੇ ਹੀ ਘੰਟੇ ਦੀ ਆਵਾਜ਼ ਅਤੇ ਸ਼ਿਵਲਿੰਗ 'ਤੇ ਫੁੱਲਾਂ ਦੀ ਵਰਖਾ ਨਜ਼ਰ ਆਵੇਗੀ। ਇਸ ਤੋਂ ਇਲਾਵਾ ਬਨਾਰਸੀ ਪਾਨ ਅਤੇ ਕਾਸ਼ੀ ਦੀਆਂ ਮਸ਼ਹੂਰ ਗਲੀਆਂ ਵੀ ਦੇਖਣ ਨੂੰ ਮਿਲਣਗੀਆਂ। ਇੱਥੇ ਥ੍ਰੀਡੀ ਵੀਡੀਉ ਦੇ ਦਰਵਾਜ਼ੇ ਵਿਚ ਕਾਸ਼ੀ ਪ੍ਰਵਾਹ ਨਾਲ ਬਣੇ ਮੰਦਿਰਾਂ ਦਾ ਇਤਿਹਾਸ ਦੇਖਣ ਨੂੰ ਮਿਲੇਗਾ।

wmamVaranasi Virtual Museumਗੰਗਾ, ਘਾਟ, ਵਿਸ਼ਵ ਪ੍ਰਸਿੱਧ ਰਾਮਲੀਲਾ, ਨਾਗ ਨਥੋਆ, ਭਰਤ ਮਿਲਾਪ, ਬਨਾਰਸੀ ਸਾੜੀਆਂ ਤੋਂ ਲੈ ਕੇ ਕਾਸ਼ੀ ਦੀ ਮੀਨਾਕਾਰੀ ਅਤੇ ਕਾਸ਼ੀਆਂ ਦੀਆਂ ਮੈਗਜ਼ੀਨਾਂ ਦੇ ਨਾਲ ਹੀ ਕਾਸ਼ੀ ਦੇ ਸਾਹਿਤ ਆਦਿ ਦੀ ਜਾਣਕਾਰੀ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਉਪਲੱਬਧ ਹੈ। ਇਸ ਵਰਚੁਅਲ ਰਿਐਲਿਟੀ ਮਿਊਜ਼ੀਅਮ ਤਕ ਪਹੁੰਚਣ ਲਈ ਕੈਂਟ ਰੇਲਵੇ ਸਟੇਸ਼ਨ ਜਾਂ ਬਸ ਤੋਂ ਗੋਦੌਲਿਆ ਚੌਰਾਹੇ ਜਾਣਾ ਹੋਵੇਗਾ।

ਇਸ ਤੋਂ ਬਾਅਦ ਚੌਰਾਹੇ ਤੋਂ ਦਸ਼ਾਸ਼ਵਮੇਧ ਘਾਟ ਲਈ ਜਾਣਾ ਪਵੇਗਾ ਅਤੇ ਇੱਥੋਂ ਮਾਨ ਮਹਿਲ ਘਾਟ ਲਈ ਰਾਸਤਾ ਨਿਕਲਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement