
ਅਸੀਂ ਗੱਲ ਕਰ ਰਹੇ ਹਾਂ ਰਾਜਸਥਾਨ ਦੇ ਦਿਲਚਸਪ ਹਿੱਲ ਸਟੇਸ਼ਨ ਮਾਉਂਟ ਆਬੂ ਦੀ ।
ਗਰਮੀਆਂ ਵਿੱਚ ਰੇਗਿਸਤਾਨ ਵਿਚ ਕੌਣ ਜਾਣਾ ਚਾਹੁੰਦਾ ਹੈ ? ਪਰ ਜੇਕਰ ਕੋਈ ਤੁਹਾਨੂੰ ਕਹੇ ਕਿ ਰੇਗਿਸਤਾਨ ਵਿਚ ਵੀ ਇਕ ਅਜਿਹਾ ਖੂਬਸੂਰਤ ਹਿੱਲ ਸਟੇਸ਼ਨ ਹੈ, ਜੋ ਕਿਸੇ ਦੂਜੇ ਰਾਜਾਂ ਦੇ ਹਿੱਲ ਸਟੇਸ਼ਨ ਤੋਂ ਘੱਟ ਨਹੀਂ ਹੈ । ਅਸੀਂ ਗੱਲ ਕਰ ਰਹੇ ਹਾਂ ਰਾਜਸਥਾਨ ਦੇ ਦਿਲਚਸਪ ਹਿੱਲ ਸਟੇਸ਼ਨ ਮਾਉਂਟ ਆਬੂ ਦੀ । ਆਓ ਜੀ, ਅੱਜ ਤੁਹਾਨੂੰ ਸੈਰ ਕਰਵਾਉਂਦੇ ਹਾਂ ਮਾਉਂਟ ਆਬੂ ਦੀ ।
ਰਾਜਸਥਾਨ ਦੇ ਮਾਉਂਟ ਆਬੂ ਵਿੱਚ 3937 ਫੁੱਟ ਦੀ ਉਚਾਈ 'ਤੇ ਸਥਿਤ ਨੱਕੀ ਝੀਲ ਲਗਭਗ ਢਾਈ ਕਿਲੋਮੀਟਰ ਦੇ ਦਾਇਰੇ ਵਿਚ ਹੈ, ਜਿੱਥੇ ਬੋਟਿੰਗ ਕਰਨ ਦਾ ਲੁਤਫ ਵੱਖਰਾ ਹੀ ਹੈ । ਹਰੀਭਰੀ ਵਾਦੀਆਂ, ਖਜੂਰ ਦੇ ਰੁੱਖਾਂ ਦੀਆਂ ਲਾਈਨਾਂ ,ਪਹਾੜੀਆਂ ਨਾਲ ਘਿਰੀ ਝੀਲ ਅਤੇ ਝੀਲ ਦੇ ਵਿਚ ਆਈਲੈਂਡ ਕੁਲ ਮਿਲਾਕੇ ਵੇਖੋ ਤਾਂ ਸਾਰਾ ਦ੍ਰਿਸ਼ ਬਹੁਤ ਹੀ ਮਨਮੋਹਕ ਹੈ ।
Nakki lake
ਮਾਊਂਟ ਆਬੂ ਵਿਚ ਸਨਸੇਟ ਪੁਆਇੰਟ ਹੈ ਜਿਥੋਂ ਆਥਣ ਦਾ ਖੂਬਸੂਰਤ ਨਜਾਰਾ, ਢਲਦੇ ਸੂਰਜ ਦੀ ਸੁਨਹਿਰੀ ਰੰਗਤ ਕੁੱਝ ਪਲਾਂ ਲਈ ਪਹਾੜਾਂ ਨੂੰ ਸੋਨੇ ਦਾ ਤਾਜ ਪਹਿਨਾ ਦਿੰਦੀਆਂ ਹਨ। ਇਥੇ ਡੁੱਬਦਾ ਸੂਰਜ ‘ਬਾਲ’ ਦੀ ਤਰ੍ਹਾਂ ਲਮਕਦੇ ਹੋਇਆ ਦਿਖਾਈ ਦਿੰਦਾ ਹੈ ।
Sun set point
ਸਨਸੇਟ ਪਵਾਇੰਟ ਤੋਂ ਦੋ ਕਿਲੋਮੀਟਰ ਦੂਰ ਜੋੜਿਆਂ ਦੇ ਲਈ ਇੱਥੇ ਹਨੀਮੂਨ ਪਵਾਇੰਟ ਬਣਿਆ ਹੋਇਆ ਹੈ । ਸ਼ਾਮ ਦੇ ਸਮੇਂ ਇੱਥੇ ਲੋਕਾਂ ਦਾ ਭੀੜ ਉਭਰ ਪੈਂਦੀ ਹੈ, ਇਹ ‘ਆਂਦਰਾ ਪਵਾਇੰਟ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।
Couple point
ਨੱਕੀ ਝੀਲ ਤੋਂ ਕੁੱਝ ਦੂਰੀ 'ਤੇ ਹੀ ਸਥਿਤ ਟਾਡ ਰਾਕ ਚੱਟਾਨ ਹੈ, ਜਿਸਦੀ ਸ਼ਕਲ ਡੱਡੂ ਦੀ ਤਰ੍ਹਾਂ ਹੈ, ਜੋ ਸੈਲਾਨੀਆਂ ਦਾ ਧਿਆਨ ਮੱਲੋ ਜ਼ੋਰੀ ਹੀ ਅਪਣੀ ਵੱਲ ਆਕਰਸ਼ਤ ਕਰਦੀ ਹੈ ।
Taad rock
ਮਾਉਂਟ ਆਬੂ ਦੇ ਕੋਲ ਉਦੈਪੁਰ ਏਅਰਪੋਰਟ ਹੈ ਜੋ 185 ਕਿ.ਮੀ. ਦੂਰ ਹੈ । ਇਸ ਪ੍ਰਕਾਰ ਅਹਿਮਦਾਬਾਦ ਏਅਰਪੋਰਟ 235 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ, ਜਦੋਂ ਕਿ ਜੋਧਪੁਰ ਹਵਾਈ ਅੱਡਾ 267 ਕਿਲੋਮੀਟਰ ਦੂਰ ਹੈ ।
ਮਾਉਂਟ ਆਬੂ ਦਾ ਨਜ਼ਦੀਕੀ ਰੇਲਵੇ ਸਟੇਸ਼ਨ ਆਬੂ ਰੋਡ ਹੈ ਜੋ ਕਿ ਸਿਰਫ 28 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਰੇਲਵੇ ਸਟੇਸ਼ਨ ਦਿੱਲੀ-ਅਹਮਦਾਬਾਦ ਵੱਡੀ ਲਾਈਨ 'ਤੇ ਹੈ ਜਿੱਥੇ ਸਾਰੀਆਂ ਰੇਲਾਂ ਰੁਕਦੀਆਂ ਹਨ । ਮਾਉਂਟ ਅਬੂ ਦਾ ਮੌਸਮ ਪੂਰੇ ਸਾਲ ਖੁਸ਼ਨੁਮਾ ਰਹਿੰਦਾ ਹੈ । ਅਗਸਤ ਤੋਂ ਨਵੰਬਰ ਤਕ ਸਮਾਂ ਇਥੇ ਜਾਣ ਲਈ ਸੱਭ ਤੋਂ ਚੰਗਾ ਹੈ ।