
ਮਸਤੀਗੋਵਾ ਦਾ ਕ੍ਰਿਸਮਸ ਅਤੇ ਨਿਊਈਅਰ ਸੈਲੀਬ੍ਰੇਸ਼ਨ ਪੂਰੇ ਇੰਡੀਆ ਵਿਚ ਫੇਮਸ ਹੈ।
ਨਵੀਂ ਦਿੱਲੀ: ਕ੍ਰਿਸਮਸ ਨੇੜੇ ਹੈ ਅਤੇ ਲੋਕ ਸੈਲੀਬ੍ਰੇਸ਼ਨ ਮੋਡ ਵਿਚ ਆ ਚੁੱਕੇ ਹਨ। ਭਾਰਤ ਦੇ ਲਗਭਗ ਹਰ ਸ਼ਹਿਰ ਵਿਚ ਕ੍ਰਿਸਮਸ ਦੇ ਟਾਈਮ ਤੁਹਾਨੂੰ ਸੈਲੀਬ੍ਰੇਸ਼ਨ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ ਪਰ ਭਾਰਤ ਦੇ ਕੁੱਝ ਅਜਿਹੇ ਸ਼ਹਿਰ ਵੀ ਹਨ ਜਿੱਥੇ ਖਾਸ ਤੌਰ ਤੇ ਲੋਕ ਕ੍ਰਿਸਮਸ ਮਨਾਉਣ ਜਾਂਦੇ ਹਨ। ਮਸਤੀਗੋਵਾ ਦਾ ਕ੍ਰਿਸਮਸ ਅਤੇ ਨਿਊਈਅਰ ਸੈਲੀਬ੍ਰੇਸ਼ਨ ਪੂਰੇ ਇੰਡੀਆ ਵਿਚ ਫੇਮਸ ਹੈ। ਸਾਲਭਰ ਲੋਕ ਇਸ ਜਸ਼ਨ ਦਾ ਇੰਤਜ਼ਾਰ ਕਰਦੇ ਹਨ।
Christmas ਇੱਥੇ ਦਸੰਬਰ ਦਾ ਮਹੀਨਾ ਸ਼ੁਰੂ ਹੁੰਦੇ ਹੀ ਲੋਕ ਸੈਲੀਬ੍ਰੇਸ਼ਨ ਦੇ ਮੂਡ ਵਿਚ ਆ ਜਾਂਦੇ ਹਨ। ਇੱਥੇ ਦੀ ਬੀਚ ਪਾਰਟੀਜ਼ ਕਾਫੀ ਫੇਮਸ ਹਨ। ਇਹਨਾਂ ਵਿਚ ਡਾਂਸ, ਮਸਤੀ ਅਤੇ ਵਧੀਆ ਸੀ ਫੂਡ ਦਾ ਮਜ਼ਾ ਲਿਆ ਜਾ ਸਕਦਾ ਹੈ। ਇੱਥੇ ਘਰਾਂ ਵਿਚ ਮਿਠਾਈਆਂ ਬਣਦੀਆਂ ਹਨ ਅਤੇ ਬੇਕਰੀਜ਼ ਤੇ ਵੀ ਇਹ ਮਠਿਆਈਆਂ ਮਿਲ ਜਾਂਦੀਆਂ ਹਨ। ਇੱਥੇ ਚਰਚ ਤੋਂ ਆਉਂਦਾ ਮਿਊਜ਼ਿਕ ਅਤੇ ਖੂਬਸੂਰਤ ਸਜੇ ਕ੍ਰਿਸਮਸ ਟ੍ਰੀ ਤੁਹਾਨੂੰ ਦੂਜੀ ਦੁਨੀਆਂ ਵਿਚ ਲੈ ਜਾਵੇਗਾ।
Christmasਇੱਥੇ ਸਭ ਤੋਂ ਵੱਡਾ ਚਰਚ Se Cathedral ਹੈ ਜਿੱਥੇ ਤੁਸੀਂ ਮਜ਼ਾ ਲੈ ਸਕਦੇ ਹੋ। ਕੋਲਕਾਤਾ ਦੀ ਦੂਰਗਾ ਪੂਜਾ ਬਾਰੇ ਤੁਸੀਂ ਕਾਫੀ ਸੁਣਿਆ ਹੋਵੇਗਾ। 1911 ਵਿਚ ਬ੍ਰਿਟਿਸ਼ ਸਰਕਾਰ ਦੀ ਰਾਜਧਾਨੀ ਰਹੇ ਇਸ ਸ਼ਹਿਰ ਵਿਚ ਕ੍ਰਿਸਮਸ ਪੁਰਾਣੇ ਸਮੇਂ ਤੋਂ ਹੀ ਕਾਫੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਬ੍ਰਿਟਿਸ਼ ਸ਼ਾਸਨ ਦੌਰਾਨ ਇੱਥੇ ਕ੍ਰਿਸਮਸ ਧੂਮਧਾਮ ਨਾਲ ਮਨਾਉਣ ਦਾ ਟ੍ਰੈਂਡ ਸ਼ੁਰੂ ਹੋਇਆ ਜੋ ਹੁਣ ਤਕ ਜਾਰੀ ਹੈ।
Christmasਉਸ ਦੌਰਾਨ ਅਫਸਰ ਇੱਥੇ ਨੱਚਣ-ਗਾਉਣ ਅਤੇ ਖਾਣ ਦੇ ਨਾਲ ਖੂਬ ਮਸਤੀ ਵੀ ਕਰਦੇ ਹਨ। ਇੱਥੇ ਪਾਰਕ ਸਟ੍ਰੀਟ ਦਾ ਨਜ਼ਾਰਾ ਬੇਹੱਦ ਖੂਬਸੂਰਤ ਹੁੰਦਾ ਹੈ ਅਤੇ ਸੈਂਟ ਪਾਲ ਕੈਥੇਡ੍ਰਲ ਚਰਚ ਵਿਚ ਜੋ ਭੀੜ ਇਕੱਠੀ ਹੁੰਦੀ ਹੈ ਉਹ ਤੁਹਾਡੇ ਲਈ ਪਰਫੈਕਟ ਕ੍ਰਿਸਮਸ ਫੀਲ ਦਿੰਦੀ ਹੈ। ਇੱਥੇ ਕਈ ਪੁਰਾਣੀਆਂ ਬੇਕਰੀਜ਼ ਵੀ ਹਨ ਜੋ ਕਿ ਫਰੂਟਕੇਕ ਅਤੇ ਵਧੀਆ ਟ੍ਰੀਟ ਆਈਟਮਸ ਦਾ ਸਵਾਦ ਚਖਾ ਸਕਦੀਆਂ ਹਨ। ਕ੍ਰਿਸਮਸ ਮਨਾਉਣ ਲਈ ਸ਼ਿਮਲਾ ਸਭ ਤੋਂ ਵਧੀਆ ਸਥਾਨ ਹੈ।
Christmas ਇਸ ਸੀਜ਼ਨ ਵਿਚ ਸ਼ਿਮਲਾ ਵਿਚ ਕਾਫੀ ਟੂਰਿਸਟ ਆਉਂਦੇ ਹਨ। ਜੇ ਤੁਸੀਂ ਟ੍ਰਿਪ ਨੂੰ ਥੋੜਾ ਹੋਰ ਰੋਮਾਂਟਿਕ ਬਣਾਉਣਾ ਚਾਹੁੰਦੇ ਹੋ ਤਾਂ ਕਾਲਕਾ ਵਿਚ ਸ਼ਿਮਲਾ ਤਕ ਟਾਇ ਟ੍ਰੇਨ ਵਿਚ ਸਫਰ ਕਰੋ। ਉੱਥੇ ਹੀ ਕਾਫੀ ਵਧੀਆ ਰੈਸਟੋਰੈਂਟ ਹਨ ਜਿੱਥੇ ਤੁਸੀਂ ਲਜੀਜ ਖਾਣੇ ਦਾ ਮਜ਼ਾ ਲੈ ਸਕਦੇ ਹੋ।
Christmasਜੇ ਤੁਸੀਂ ਹਿਸਟਰੀ ਲਵਰ ਹੋ ਤਾਂ ਤੁਹਾਡੇ ਲਈ ਬੋਨਸ ਪੁਆਇੰਟ ਹੈ ਕਿ ਇੱਥੇ ਬ੍ਰਿਟਿਸ਼ ਕਾਲ ਵਿਚ ਬਣੀਆਂ ਇਤਿਹਾਸਿਕ ਇਮਾਰਤਾਂ Viceregal Lodge, Rothney Castle, Gaiety Theatre ਅਤੇ Woodville Palace ਵੀ ਹਨ। ਇੱਥੇ 19ਵੀਂ ਸਦੀ ਦੇ ਮੱਧ ਵਿਚ ਬਣਿਆ ਕ੍ਰਾਈਸਟ ਚਰਚ ਹਨ ਜਿੱਥੇ ਤੁਸੀਂ ਕ੍ਰਿਸਮਸ ਪ੍ਰੇਅਰ ਵਿਚ ਹਿੱਸਾ ਲੈ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।