
ਅਮਰੀਕਾ ਦੇ ਨਿਊ ਜਰਸੀ ਵਿਚ ਰਹਿਣ ਵਾਲੇ ਹੈਰਾਲਡ ਐਮ ਨੂੰ ਕ੍ਰਿਸਮਸ ਵਾਲੇ ਦਿਨ ਇੱਕ ਅਜਿਹਾ ਤੋਹਫਾ ਮਿਲਿਆ ਜਿਸ ਦੀ ਉਨ੍ਹਾਂ ਨੇ ਉਮੀਦ ਵੀ ਨਹੀਂ ....
ਨਿਊਜਰਸੀ (ਭਾਸ਼ਾ) : ਅਮਰੀਕਾ ਦੇ ਨਿਊ ਜਰਸੀ ਵਿਚ ਰਹਿਣ ਵਾਲੇ ਹੈਰਾਲਡ ਐਮ ਨੂੰ ਕ੍ਰਿਸਮਸ ਵਾਲੇ ਦਿਨ ਇੱਕ ਅਜਿਹਾ ਤੋਹਫਾ ਮਿਲਿਆ ਜਿਸ ਦੀ ਉਨ੍ਹਾਂ ਨੇ ਉਮੀਦ ਵੀ ਨਹੀਂ ਕੀਤੀ ਸੀ। ਦਰਅਸਲ, ਲੇਕਵੁਡ ਇਲਾਕੇ ਵਿਚ ਰਹਿਣ ਵਾਲੇ ਕਰੀਬ 70 ਸਾਲ ਦੇ ਹੈਰਾਲਡ ਕ੍ਰਿਸਮਸ ਤੋਂ ਪਹਿਲਾਂ ਸ਼ਾਪਿੰਗ ਦੇ ਲਈ ਗਏ ਸਨ। ਇਸ ਦੌਰਾਨ ਉਹ ਬੋਗੋਰਟਾ ਹੋਟਲ, ਸਪਾ ਅਤੇ ਕੈਸਿਨੋ ਵਿਚ ਚਲੇ ਗਏ। ਹੈਰਾਲਡ ਪਹਿਲੀ ਵਾਰ ਕੈਸਿਨੋ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਰੈਸਟੋਰੈਂਟ ਵਿਚ ਨਾਸ਼ਤਾ ਆਰਡਰ ਕੀਤਾ ਅਤੇ ਉਥੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਦੇਖਣ ਲੱਗੇ। ਇਸੇ ਦੌਰਾਨ ਉਨ੍ਹਾਂ ਨੇ ਪੋਕਰ ਵਿਚ ਹੱਥ ਅਜਮਾਉਣ ਦਾ ਫ਼ੈਸਲਾ ਕੀਤਾ।
ਖ਼ਾਸ ਗੱਲ ਇਹ ਹੈ ਕਿ ਹੈਰਾਲਡ ਪਹਿਲੀ ਵਾਰ ਪੋਕਰ ਦੀ ਸ਼ਰਤ ਲਗਾ ਰਹੇ ਸਨ। ਸੀਬੀਐਸ ਫਿਲਾਡੇਲਫੀਆ ਮੁਤਾਬਕ, ਹੈਰਾਲਡ ਦੇ ਪੋਕਰ ਖੇਡਣ ਦੌਰਾਨ ਉਹ ਚਮਤਕਾਰ ਹੋਇਆ ਜਿਸ ਦੀ ਕਲਪਨਾ ਉਥੇ ਕਿਸੇ ਨੇ ਵੀ ਨਹੀਂ ਕੀਤੀ ਸੀ। ਹੈਰਾਲਡ ਨੇ 7 ਕਰੋੜ ਰੁਪਏ ਦੀ ਸ਼ਰਤ ਜਿੱਤ ਲਈ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੇ ਲਈ ਉਨ੍ਹਾਂ ਸਿਰਫ 5 ਡਾਲਰ ਯਾਨੀ ਕਰੀਬ 350 ਰੁਪਏ ਹੀ ਖ਼ਰਚ ਕਰਨੇ ਪਏ। ਬੋਗੋਰਟਾ ਹੋਟਲ ਕੈਸਿਨੋ ਅਤੇ ਸਪਾ ਦੇ 15 ਸਾਲ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਸੀ ਕਿਸੇ ਨੇ ਮਾਮੂਲੀ ਰਕਮ ਦੇ ਨਾਲ ਵੱਡਾ ਇਨਾਮ ਜਿੱਤਿਆ ਹੋਵੇ।
ਬਾਅਦ ਵਿਚ ਕੈਸਿਨੋ ਨੇ ਟਵੀਟ ਕਰਕੇ ਹੈਰਾਲਡ ਦੇ ਜਿੱਤਣ ਦੀ ਜਾਣਕਾਰੀ ਸਾਂਝੀ ਕੀਤੀ। ਇਸ ਵਿਚ ਉਨ੍ਹਾਂ ਨੇ ਥ੍ਰੀ ਕਾਰਡ ਪੋਕਰ ਦੇ 6 ਕਾਰਡ ਬੋਨਸ ਵਿਚ ਜਿੱਤਣ ਦੇ ਬਾਰੇ ਵਿਚ ਵੀ ਦੱਸਿਆ। ਮਾਹਰਾਂ ਮੁਤਾਬਕ ਇਸ ਵਿਚ ਦੋਵੇਂ ਖਿਡਾਰੀਆਂ ਦੇ ਵਿਚ ਫਲਸ਼ ਦੇ ਟਕਰਾਉਣ ਦੀ ਸੰਭਾਵਨਾ ਦੋ ਕਰੋੜ 3 ਲੱਖ 48 ਹਜ਼ਾਰ 320 ਵਿਚੋਂ ਸਿਰਫ ਇੱਕ ਵਾਰ ਸੀ।