ਦੁਨੀਆਂ 'ਚ ਹੈ ਇਕ ਕੱਚ ਦਾ ਪੁੱਲ, ਕਦੇ ਕੀਤਾ ਤੁਸੀਂ ਪਾਰ 
Published : Jun 13, 2018, 9:45 am IST
Updated : Jun 13, 2018, 9:45 am IST
SHARE ARTICLE
glass bridge
glass bridge

ਘਰ ਵਿਚ ਜਦੋਂ ਕੋਈ ਕੱਚ ਦਾ ਗਲਾਸ ਟੁੱਟ ਜਾਂਦਾ ਹੈ ਤਾਂ ਤੁਸੀਂ ਸੱਭ ਤੋਂ ਪਹਿਲਾਂ ਸੰਭਾਲ ਕੇ ਉਸ ਟੁੱਟੇ ਹੋਏ ਕੱਚ ਨੂੰ ਠਿਕਾਣੇ ਲਗਾ ਦਿੰਦੇ ਹੋ।  ਜ਼ਾਹਰ - ਜਿਹੀ ਗੱਲ...

ਘਰ ਵਿਚ ਜਦੋਂ ਕੋਈ ਕੱਚ ਦਾ ਗਲਾਸ ਟੁੱਟ ਜਾਂਦਾ ਹੈ ਤਾਂ ਤੁਸੀਂ ਸੱਭ ਤੋਂ ਪਹਿਲਾਂ ਸੰਭਾਲ ਕੇ ਉਸ ਟੁੱਟੇ ਹੋਏ ਕੱਚ ਨੂੰ ਠਿਕਾਣੇ ਲਗਾ ਦਿੰਦੇ ਹੋ।  ਜ਼ਾਹਰ - ਜਿਹੀ ਗੱਲ ਹੈ ਕੱਚ ਟੁੱਟਿਆ ਹੋਵੇ ਜਾਂ ਠੀਕ ਇਸ 'ਤੇ ਚੱਲਣਾ ਸਮਝਦਾਰੀ ਤਾਂ ਬਿਲਕੁੱਲ ਨਹੀਂ ਹੈ ਪਰ ਇਕ ਕੱਚ ਅਜਿਹਾ ਵੀ ਹੈ,  ਜਿਸ 'ਤੇ ਚਲ ਕੇ ਹੀ ਅਪਣੀ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ। ਚੀਨ ਵਿਚ 300 ਮੀਟਰ ਲੰਮਾ ਕੱਚ ਦਾ ਪੁੱਲ ਸਫ਼ਰ 'ਤੇ ਨਿਕਲਣ ਦਾ ਜ਼ਰਿਆ ਹੀ ਨਹੀਂ ਸਗੋਂ ਟੂਰਿਸਟ ਸਪੋਰਟਸ ਵੀ ਬਣ ਚੁਕਿਆ ਹੈ।

glass bridgeglass bridge

ਇਸ ਪੁੱਲ ਨੂੰ ਪਸੰਦ ਕਰਨ ਵਾਲਿਆਂ ਦੀ ਤਾਦਾਦ ਇੰਨੀ ਜ਼ਿਆਦਾ ਹੈ ਕਿ ਲੋਕ ਇਸ ਪੁੱਲ 'ਤੇ ਸੈਲਫ਼ੀ ਕਲਿਕ ਕਰਵਾਉਣ ਆਉਂਦੇ ਹਨ। ਇਸ ਪੁੱਲ ਦਾ ਨਾਮ ਹੈ ‘ਹਾਓਹਨ ਕਿਆਓ’ ਜਿਸ ਦਾ ਮਤਲਬ ਹੁੰਦਾ ਹੈ ਬਹਾਦੁਰ ਆਦਮੀ ਦਾ ਪੁੱਲ। ਸਚਮੁੱਚ ਇਹ ਪੁੱਲ ਕਮਜ਼ੋਰ ਦਿਲ ਵਾਲਿਆਂ ਲਈ ਨਹੀਂ ਹੈ। ਚੀਨ ਦੇ ਸ਼ੀਨੀਉਝਾਈ ਨੈਸ਼ਨਲ ਜਿਓਲਾਜਿਕਲ ਪਾਰਕ ਵਿਚ ਸਥਿਤ ਇਹ ਪੁੱਲ ਪਾਰਦਰਸ਼ੀ ਕੱਚ ਦਾ ਬਣਿਆ ਹੈ।

glass bridgeglass bridge

ਇਸ 'ਤੇ ਚਲਦੇ ਹੋਏ ਤੁਹਾਨੂੰ ਲਗੇਗਾ ਕਿ ਤੁਸੀਂ ਬਿਨਾਂ ਕਿਸੇ ਆਧਾਰ 'ਤੇ ਚੱਲ ਰਹੇ ਹੋ ਕਿਉਂਕਿ ਹੇਠਾਂ ਦੇਖਣ 'ਤੇ ਤੁਸੀਂ ਪੁੱਲ ਦੇ ਆਰ - ਪਾਰ ਦੇਖ ਪਾਉਗੇ। ਕੱਚ ਦੇ ਇਸ ਪੁੱਲ 'ਤੇ ਚਲਦੇ ਹੋਏ ਮਨ ਵਿਚ ਇਹ ਵੀ ਸੰਦੇਹ ਰਹਿੰਦੀ ਹੈ ਕਿ ਇਹ ਪੁੱਲ ਕਦੇ ਵੀ ਟੁੱਟ ਸਕਦਾ ਹੈ ਪਰ ਘਬਰਾਓ ਨਹੀਂ। ਇਸ ਪੁੱਲ ਦਾ ਆਧਾਰ 24 ਮਿਲੀਮੀਟਰ ਮੋਟੇ ਬਹੁਤ ਜ਼ਿਆਦਾ ਮਜ਼ਬੂਤ ਸ਼ੀਸ਼ੇ ਦੀ ਚਾਦਰ ਨਾਲ ਬਣਿਆ ਹੈ।

glass bridgeglass bridge

ਚੀਨ ਦੇ ਹੁਨਾਨ ਪ੍ਰਾਂਤ ਵਿਚ ਸਥਿਤ ਇਹ ਪੁੱਲ ਪਹਿਲਾਂ ਲੱਕੜ ਦਾ ਬਣਿਆ ਹੋਇਆ ਸੀ। ਸਾਲ 2014 ਵਿਚ ਨੈਸ਼ਨਲ ਪਾਰਕ ਪ੍ਰਸ਼ਾਸਨ ਨੇ ਇਸ ਦੇ ਇਕ ਹਿੱਸੇ ਨੂੰ ਸ਼ੀਸ਼ੇ ਦਾ ਬਣਾਇਆ। ਬਾਅਦ 'ਚ ਇਸ ਪੂਰੇ ਪੁੱਲ ਨੂੰ ਸ਼ੀਸ਼ੇ ਦਾ ਬਣਾ ਦਿਤਾ ਗਿਆ। ਇਸ ਪੁੱਲ 'ਤੇ ਜਾਣ ਵਾਲੇ ਟੂਰਿਸਟ ਕਦੇ - ਕਦੇ ਡਰ ਦੇ ਮਾਰੇ ਘੁਟਣ ਦੇ ਜ਼ੋਰ ਬੈਠ ਜਾਂਦੇ ਹਨ, ਤਾਂ ਕਦੇ ਇਕ ਕਿਨਾਰੇ ਖੜੇ ਹੋ ਜਾਂਦੇ ਹਨ।

glass bridgeglass bridge

ਕੁੱਝ ਅਜਿਹੇ ਵੀ ਸਾਹਸੀ ਲੋਕ ਪਹੁੰਚਦੇ ਹਨ ਜੋ ਇਸ ਪੁੱਲ 'ਤੇ ਬੈਠ ਕੇ ਸੈਲਫ਼ੀਆਂ ਖਿੱਚਣ ਦੀ ਹਿੰਮਤ ਜੁਟਾ ਪਾਉਂਦੇ ਹਨ ਅਤੇ ਇਸ ਖ਼ਤਰੇ ਦਾ ਆਨੰਦ ਮਾਣਦੇ ਹਨ। ਬਹਰਹਾਲ, ਇਸ ਪੁੱਲ ਨੂੰ ਬਣਾਉਣ ਵਾਲੇ ਮਜ਼ਦੂਰਾਂ ਨੇ ਵੀ ਇਸ ਨੂੰ ਬਣਾਉਣ ਵਿਚ ਘੱਟ ਖ਼ਤਰਾ ਨਹੀਂ ਚੁਕਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement