
ਕਿਫ਼ਾਇਤੀ ਦਰ 'ਤੇ ਹਵਾਈ ਸੇਵਾ ਦੇਣ ਵਾਲੀਆਂ ਇੰਡੀਗੋ ਅਤੇ ਏਅਰ ਇੰਡੀਆ ਏਅਰਲਾਈਨਜ਼ ਕੌਮਾਂਤਰੀ ਸੰਪਰਕ ਸਹੂਲਤ ਉਪਲਬਧ ਕਰਵਾਉਣ ....
ਨਵੀਂ ਦਿੱਲੀ : ਕਿਫ਼ਾਇਤੀ ਦਰ 'ਤੇ ਹਵਾਈ ਸੇਵਾ ਦੇਣ ਵਾਲੀਆਂ ਇੰਡੀਗੋ ਅਤੇ ਏਅਰ ਇੰਡੀਆ ਏਅਰਲਾਈਨਜ਼ ਕੌਮਾਂਤਰੀ ਸੰਪਰਕ ਸਹੂਲਤ ਉਪਲਬਧ ਕਰਵਾਉਣ ਵਾਲੀਆਂ ਦੁਨੀਆਂ ਦੀਆਂ ਪੰਜ ਸਭ ਤੋਂ ਸਸਤੀਆਂ ਏਅਰਲਾਈਨਜ਼ ਵਿਚ ਸ਼ਾਮਲ ਹਨ। ਗਲੋਬਲ ਫਲਾਈਟ ਪ੍ਰਾਈਸਿੰਗ ਰਿਪੋਰਟ ਅਨੁਸਾਰ ਸਰਕਾਰੀ ਕੰਪਨੀ ਏਅਰ ਇੰਡੀਆ ਦੇ ਅਧੀਨ ਕੰਪਨੀ ਏਅਰ ਇੰਡੀਆ ਐਕਸਪ੍ਰੈੱਸ ਸੂਚੀ ਵਿਚ ਦੂਜੇ ਅਤੇ ਇੰਡੀਗੋ ਪੰਜਵੇਂ ਨੰਬਰ 'ਤੇ ਹੈ।
Air India expressਸੂਚੀ ਵਿਚ ਦੋ ਹੋਰ ਭਾਰਤੀ ਏਅਰਲਾਈਨਜ਼ ਵੀ ਸ਼ਾਮਲ ਹਨ। ਇਨ੍ਹਾਂ ਵਿਚ ਜੈੱਟ ਏਅਰਵੇਜ਼ 12ਵੇਂ ਅਤੇ ਉਸ ਤੋਂ ਬਾਅਦ ਏਅਰ ਇੰਡੀਆ 13ਵੇਂ ਸਥਾਨ 'ਤੇ ਹੈ। ਇਹ ਰਿਪੋਰਟ ਮੈਲਬੋਰਨ ਦੀ ਯਾਤਰਾ ਸਬੰਧੀ ਸਾਈਟ ਰੋਮ 2 ਰਿਓ ਨੇ ਤਿਆਰ ਕੀਤੀ ਹੈ। ਰਿਪੋਰਟ ਵਿਚ ਪ੍ਰਤੀ ਕਿਲੋਮੀਟਰ ਔਸਤ ਲਾਗਤ ਦੇ ਆਧਾਰ 'ਤੇ ਵੱਖ-ਵੱਖ ਮਹਾਦੀਪਾਂ ਦੀਆਂ 200 ਵੱਡੀਆਂ ਏਅਰਲਾਈਨਜ਼ ਦੀ ਤੁਲਨਾ ਕੀਤੀ ਗਈ ਹੈ।
Indigoਏਅਰ ਏਸ਼ੀਆ ਐਕਸ ਸਭ ਤੋਂ ਉਪਰ ਹੈ। ਮੁੱਖ ਰੂਪ ਨਾਲ ਖਾੜੀ ਦੇਸ਼ਾਂ ਅਤੇ ਸਿੰਗਾਪੁਰ ਨੂੰ ਜੋੜਨ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਔਸਤ ਲਾਗਤ 0.08 ਡਾਲਰ ਪ੍ਰਤੀ ਕਿਲੋਮੀਟਰ ਅਤੇ ਇੰਡੀਗੋ ਦੀ 0.10 ਡਾਲਰ ਪ੍ਰਤੀ ਕਿਲੋਮੀਟਰ ਹੈ। ਇੰਡੀਗੋ ਏਅਰਲਾਈਨਜ਼ ਭਾਰਤੀ ਸ਼ਹਿਰਾਂ ਨੂੰ ਖਾੜੀ ਦੇਸ਼ਾਂ ਤੋਂ ਇਲਾਵਾ ਬੈਂਕਾਕ, ਕੋਲੰਬੋ ਅਤੇ ਕਾਠਮੰਡੂ ਨਾਲ ਜੋੜਦੀ ਹੈ। ਸੂਚੀ ਵਿਚ ਸਭ ਤੋਂ ਉਪਰ ਏਅਰ ਏਸ਼ੀਆ ਐਕਸ ਦੀ ਔਸਤ ਲਾਗਤ 0.078 ਪ੍ਰਤੀ ਡਾਲਰ ਹੈ।
Indigo and Air India Expressਰੋਮ 2 ਰਿਓ ਦੀ ਵੈਬਸਾਈਟ 'ਤੇ ਉਪਲਬਧ ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ਵਿਚ ਇਕੋਨਾਮੀ ਸ਼੍ਰੇਣੀ ਦੇ ਹਵਾਈ ਕਿਰਾਇਆਂ ਦੇ ਆਧਾਰ 'ਤੇ ਅੰਕੜਿਆਂ ਦਾ ਵਿਸਲੇਸ਼ਣ ਕੀਤਾ ਗਿਆ ਹੈ। ਰਿਪੋਰਟ ਨੂੰ ਇਸੇ ਮਹੀਨੇ ਜਾਰੀ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਪੰਜ ਸਸਤੀਆਂ ਏਅਰਲਾਈਨਜ਼ ਵਿਚ ਚਾਰ ਏਸ਼ੀਆ ਦੀਆਂ ਹਨ। ਇੰਡੋਨੇਸ਼ੀਆ ਏਅਰ ਏਸ਼ੀਆ ਅਤੇ ਪ੍ਰਾਈਮੇਰਾ ਏਅਰ ਹੋਰ ਦੋ ਏਅਰਲਾਈਨਜ਼ ਹਨ ਜੋ ਉਪਰੀਆਂ ਪੰਜ ਵਿਚ ਸ਼ਾਮਲ ਹਨ।