
ਫੈਸਟੀਵਲ ਦਾ ਆਯੋਜਨ ਇਤਿਹਾਸਿਕ ਗੇਅਟੀ ਥਿਅਟਰਸ ਦੇ ਗਾਥਿਕ ਹਾਲ ਅਤੇ ਹਾਲ ਹੀ ਵਿਚ ਬਣੇ ਮਲਟੀਪਰਪਸ ਹਾਲ ਵਿਚ ਕੀਤਾ ਜਾਵੇਗਾ।
ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਵਿਚ ਇਸ ਸਾਲ 27 ਤੋਂ 28 ਸਤੰਬਰ ਤਕ ਦੋ ਦਿਨ ਐਪਲ ਫੈਸਟ ਦਾ ਆਯੋਜਨ ਕੀਤਾ ਜਾਵੇਗਾ। ਯਾਤਰਾ ਅਤੇ ਸੇਬ ਉਦਯੋਗ ਨੂੰ ਵਧਾਵਾ ਦੇਣ ਲਈ ਯਾਤਰਾ ਵਿਭਾਗ ਅਤੇ ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਸੂਬੇ ਦੀ ਰਾਜਧਾਨੀ ਵਿਚ ਇਹ ਫੈਸਟ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਹੈ। ਸ਼ਿਮਲਾ ਦੇ ਡਿਪਟੀ ਕਮਿਸ਼ਨਰ ਅਮਿਤ ਕਸ਼ਅੱਪ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਫੈਸਟ ਸੂਬੇ ਵਿਚ ਐਪਲ ਟੂਰਿਜ਼ਮ ਨੂੰ ਪ੍ਰਮੋਟ ਕਰਨ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਇਸ ਦੀ ਖੇਤੀ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਵਿਚ ਰੂਚੀ ਪੈਦਾ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ।
Apples
ਉਹਨਾਂ ਅੱਗੇ ਦਸਿਆ ਕਿ ਇਸ ਦੋ ਦਿਨ ਦੇ ਫੈਸਟ ਦਾ ਆਯੋਜਨ ਸੂਬਾ ਸੈਰ ਸਪਾਟਾ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਹੋਰ ਵਿਭਾਗਾਂ ਤੋਂ ਵੀ ਇਸ ਦੇ ਲਈ ਸਹਿਯੋਗ ਲਿਆ ਜਾ ਰਿਹਾ ਹੈ ਤਾਂ ਕਿ ਹਿਮਾਚਲ ਪ੍ਰਦੇਸ਼ ਦੇ ਸੇਬਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਇਕ ਬ੍ਰਾਂਡ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਫੈਸਟੀਵਲ ਦਾ ਆਯੋਜਨ ਇਤਿਹਾਸਿਕ ਗੇਅਟੀ ਥਿਅਟਰਸ ਦੇ ਗਾਥਿਕ ਹਾਲ ਅਤੇ ਹਾਲ ਹੀ ਵਿਚ ਬਣੇ ਮਲਟੀਪਰਪਸ ਹਾਲ ਵਿਚ ਕੀਤਾ ਜਾਵੇਗਾ।
Apple
ਫੈਸਟ ਦਾ ਮੁੱਖ ਆਕਰਸ਼ਣ ਹਾਲ ਹੀ ਵਿਚ ਵਿਕਸਿਤ ਕੀਤੇ ਗਏ ਸੇਬਾਂ ਦੀਆਂ ਕਿਸਮਾਂ ਅਤੇ ਸੇਬ ਦੇ ਉਤਪਾਦਨ ਹੋਣਗੇ। ਸ਼ਿਮਲਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਫੈਸਟ ਵਿਚ ਕਈ ਹੋਰ ਪ੍ਰਤੀਯੋਗਤਾਵਾਂ ਅਤੇ ਗਤੀਵਿਧੀਆਂ ਜਿਵੇਂ ਪੈਂਟਿੰਗ, ਕਵਿਜ਼, ਬਗੀਚਾ ਟੂਰਿਜ਼ਮ ਟ੍ਰੈਵਲ ਅਤੇ ਐਪਲ ਕਵੀਨ ਕਾਨਟੈਸਟ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਵਿਚ ਹਿਮਾਚਲੀ ਪਕਵਾਨਾਂ ਦੇ ਨਾਲ ਨਾਲ ਸੇਬ ਅਧਾਰਿਤ ਬੇਕਰੀ ਪ੍ਰੋਡਕਸ ਨੂੰ ਵੀ ਪ੍ਰੋਗਰਾਮ ਦੌਰਾਨ ਪ੍ਰਦਰਸ਼ਿਤ ਕੀਤਾ ਜਾਵੇਗਾ।
Apples
ਦਸ ਦਈਏ ਕਿ ਐਪਲ ਫੈਸਟ ਆਯੋਜਿਤ ਕਰਨ ਦੀ ਪਰੰਪਰਾ ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਪਰ ਕਈ ਵਾਰ ਅਜਿਹੇ ਮੌਕੇ ਆਏ ਹਨ ਜਦੋਂ ਇਸ ਦਾ ਆਯੋਜਨ ਨਹੀਂ ਹੋ ਸਕਦਾ ਸੀ। ਸੈਰ ਸਪਾਟੇ ਨੂੰ ਵਧਾਵਾ ਦੇਣ ਲਈ ਕਾਫੀ ਸੰਭਾਵਨਾਵਾਂ ਹੋਣ ਦੇ ਬਾਵਜੂਦ ਇਸ ਨੂੰ ਕਈ ਵਾਰ ਸ਼ੁਰੂ ਅਤੇ ਬੰਦ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।