ਹਾਰਨਬਿਲ ਫੈਸਟੀਵਲ ਨੇ ਤੋੜੇ ਸਾਰੇ ਰਿਕਾਰਡ, ਜਾਣੋ, ਯਾਤਰੀਆਂ ਦੀ ਗਿਣਤੀ ਕਿੰਨੀ ਵਧੀ!
Published : Dec 14, 2019, 12:35 pm IST
Updated : Dec 14, 2019, 12:35 pm IST
SHARE ARTICLE
More tourists visited hornbill festival 2019 than previous year
More tourists visited hornbill festival 2019 than previous year

ਮੁੱਖ ਮੰਤਰੀ ਨੇਫਿਊ ਰਿਊ ਸਮਾਪਨ ਸਮਾਰੋਹ ਵਿਚ ਹਿੱਸਾ ਲਿਆ।

ਨਵੀਂ ਦਿੱਲੀ: ਨਾਗਾਲੈਂਡ ਵਿਚ ਹੋਣ ਵਾਲੇ ਅਤੇ ਨਗਾ ਸੰਸਕ੍ਰਿਤੀ ਦੀ ਝਲਕ ਦੇਣ ਵਾਲੇ ਸਭ ਤੋਂ ਵੱਡੇ ਸੰਸਕ੍ਰਿਤਿਕ ਸਮਾਰੋਹ ਹਾਰਨਬਿਲ ਫੈਸਟੀਵਲ ਵਿਚ ਇਸ ਵਾਰ 2.54 ਲੱਖ ਤੋਂ ਵਧ ਲੋਕਾਂ ਨੇ ਹਿੱਸਾ ਲਿਆ ਜੋ ਕਿ ਅਪਣੇ ਆਪ ਵਿਚ ਇਕ ਰਿਕਾਰਡ ਹੈ।

PhotoPhotoਇਸ ਸਮਾਰੋਹ ਵਿਚ ਲੋਕ ਇੰਨੀ ਵਧ ਸੰਖਿਆ ਵਿਚ ਪਹਿਲੀ ਵਾਰ ਆਏ ਹਨ। ਹਾਰਨਬਿਲ ਫੈਸਟੀਵਲ ਫੁਟਕਲ ਪ੍ਰੋਗਰਾਮ ਦੌਰਾਨ ਨਗਾਲੈਂਡ ਦੀ ਸੰਸਕ੍ਰਿਤ, ਪਾਕਕਲਾ, ਹਸਤਸ਼ਿਲਪ ਅਤੇ ਵਿਭਿੰਨ ਤਰ੍ਹਾਂ ਦੀਆਂ ਕਲਾਵਾਂ ਵੀ ਦਿਖਾਈਆਂ ਜਾਂਦੀਆਂ ਹਨ। ਇਹ ਫੈਸਟਿਵ ਕਿਸਾਮਾ ਪਿੰਡ ਵਿਚ ਇਕ ਤੋਂ 10 ਦਸੰਬਰ ਦੌਰਾਨ ਹਰ ਸਾਲ ਆਯੋਜਿਤ ਹੁੰਦਾ ਹੈ।

PhotoPhotoਨਗਾਲੈਂਡ ਸੈਰ-ਸਪਾਟਾ ਵਿਭਾਗ ਵਿਚ ਸਹਾਇਕ ਨਿਦੇਸ਼ਕ ਟੋਕਾ ਈ ਟੁਕੁਮੀ ਨੇ ਕਿਹਾ ਕਿ ਹਾਰਨਬਿਲ ਫੈਸਟਿਵਲ ਦੇ ਆਖਰੀ ਦਿਨ ਤਕ 2,54,217 ਲੋਕ ਇੱਥੇ ਆਏ ਜਿਹਨਾਂ ਵਿਚੋਂ 2,926 ਵਿਦੇਸ਼ੀ ਨਾਗਰਿਕ, 52,736 ਘਰੇਲੂ ਯਾਤਰੀ ਅਤੇ 1,98,736 ਸਥਾਨਕ ਲੋਕ ਹਨ। ਪਿਛਲੇ ਸਾਲ ਇਸ ਫੈਸਟਿਵਲ ਵਿਚ 2,51,701 ਲੋਕਾਂ ਨੇ ਹਿੱਸਾ ਲਿਆ ਸੀ। ਇਸ ਫੈਸਟਿਵ ਦਾ ਆਰੰਭ ਰਾਜਪਾਲ ਆਰ ਐਨ ਰਵੀ ਨੇ ਪਰੰਪਰਿਕ ਗੋਂਗ ਬਜਾ ਕੇ ਕੀਤਾ ਸੀ।

PhotoPhotoਮੁੱਖ ਮੰਤਰੀ ਨੇਫਿਊ ਰਿਊ ਸਮਾਪਨ ਸਮਾਰੋਹ ਵਿਚ ਹਿੱਸਾ ਲਿਆ। ਸੰਗੀਤਕਾਰ ਏਆਰ ਰਹਿਮਾਨ ਵੀ ਸਮਾਪਨ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ ਸਨ। ਕੇਂਦਰੀ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ ਜਤਿੰਦਰ ਸਿੰਘ ਨੇ ਵੀ ਹਾਰਨਬਿਲ ਫੈਸਟੀਵਲ ਵਿਚ ਹਿੱਸਾ ਲਿਆ ਸੀ ਅਤੇ ਉਹਨਾਂ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਇਸ ਫੈਸਟੀਵਲ ਵਿਚ ਲੋਕਾਂ ਦੇ ਆਉਣ ਨਾਲ ਨਾ ਕੇਵਲ ਅਰਥਵਿਵਸਥਾ ਨੂੰ ਵਧਾਵਾ ਮਿਲਿਆ ਬਲਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਸਟਾਰਟਅਪ ਸਮੂਹ ਇੱਥੇ ਉੱਦਮ ਅਤੇ ਰੋਜ਼ੀ-ਰੋਟੀ ਦੇ ਮੌਕੇ ਤਲਾਸ਼ ਸਕਣਗੇ।

PhotoPhoto ਸਿੰਘ ਨੇ ਫੈਸਟੀਵਲ ਦੀ ਸਫ਼ਲਤਾ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਹੈ। ਕੇਂਦਰੀ ਮੰਤਰੀ ਕਿਰੇਨ ਰਿਜੀਜੂ ਸ਼ਨੀਵਾਰ ਨੂੰ ਫੈਸਟੀਵਲ ਵਿਚ ਆਏ। ਉਹਨਾਂ ਕਿਹਾ ਕਿ ਇਹ ਫੈਸਟੀਵਲ ਨਗਾ ਲੋਕਾਂ ਦੀ ਅਮੀਰ ਵਿਰਾਸਤ ਨੂੰ ਦਿਖਾਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement