ਸਰਦੀ ਦੇ ਮੌਸਮ ਵਿਚ ਇਹਨਾਂ ਥਾਵਾਂ ਦੀ ਕਰੋ ਸੈਰ, ਇਹ ਨੇ ਬੈਸਟ ਪਲੇਸ
Published : Dec 4, 2019, 1:34 pm IST
Updated : Dec 4, 2019, 1:34 pm IST
SHARE ARTICLE
Best tourist places in india to visit in december
Best tourist places in india to visit in december

ਕੋਵਲਮ ਦੇ ਬੀਚ ਦੁਨੀਆ ਵਿਚ ਫੇਮਸ ਹਨ

ਨਵੀਂ ਦਿੱਲੀ: ਦੇਸ਼ ਵਿਚ ਅਜਿਹੀਆਂ ਥਾਵਾਂ ਹਨ ਜਿੱਥੇ ਦਸੰਬਰ ਦੇ ਮਹੀਨੇ ਵਿਚ ਕ੍ਰਿਸਮਸ ਅਤੇ ਨਿਊ ਈਅਰ ਦੀਆਂ ਛੁੱਟੀਆਂ ਮਨਾਉਣ ਲਈ ਤੁਸੀਂ ਜਾ ਸਕਦੇ ਹੋ। ਉੱਤਰਾਖੰਡ ਵਿਚ ਸਥਿਤ ਔਲੀ ਇਕ ਪਾਪੁਲਰ ਟੂਰਿਸਟ ਪਲੇਸ ਹੈ। ਇੱਥੇ ਚਾਰੇ ਪਾਸੇ ਖੂਬਸੂਰਤ ਪਹਾੜੀਆਂ ਅਤੇ ਜੰਗਲ ਦਾ ਨਜ਼ਾਰਾ ਲਿਆ ਜਾ ਸਕਦਾ ਹੈ।

PhotoPhotoਬਰਫ਼ਬਾਰੀ ਤੋਂ ਬਾਅਦ ਜੇ ਇੱਥੇ ਧੁੱਪ ਹੁੰਦੀ ਹੈ ਤਾਂ ਹਿਮਾਚਲ ਦੀਆਂ ਪਹਾੜੀਆਂ ਇੱਥੇ ਇਸ ਤਰ੍ਹਾਂ ਦਿਸਦੀਆਂ ਹਨ ਜਿਵੇਂ ਚਾਰੇ ਪਾਸੇ ਰੂੰ ਵਿਛਾ ਦਿੱਤੀ ਹੋਵੇ। ਮੇਘਾਲਿਆ ਦੀ ਰਾਜਧਾਨੀ ਸ਼ਿਲਾਨਗ ਤੋਂ 85 ਕਿਲੋਮੀਟਰ ਦੂਰ ਭਾਰਤ-ਬੰਗਲਾਦੇਸ਼ ਸੀਮਾ ਕੋਲ ਇਕ ਕਸਬਾ ਹੈ ਡਾਕੀ।

PhotoPhoto ਇਹ ਈਸਟ ਜਯੰਤਿਆ ਹਿਲਸ ਜ਼ਿਲ੍ਹੇ ਵਿਚ ਸਥਿਤ ਹੈ। ਅਪਣੀ ਕੁਦਰਤੀ ਸੁੰਦਰਤਾ ਲਈ ਫੇਮਸ ਡਾਕੀ ਵਿਚੋਂ ਉਮਨਗੋਤ ਨਦੀ ਵਹਿੰਦੀ ਹੈ ਜਿਸ ਨੂੰ ਸਭ ਤੋਂ ਸਾਫ਼ ਨਦੀ ਦਾ ਤਮਗ਼ਾ ਹਾਸਿਲ ਹੈ। ਕਾਜੀਰੰਗਾ ਨੈਸ਼ਨਲ ਪਾਰਕ ਯੂਨੇਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਹੈ ਇਹ ਦੁਨੀਆ ਦੇ ਉਹਨਾਂ ਸਥਾਨਾਂ ਵਿਚੋਂ ਹੈ ਜਿੱਥੇ ਇਨਸਾਨਾਂ ਦੀ ਮੌਜੂਦਗੀ ਨਹੀਂ ਹੈ।

PhotoPhotoਕਰੀਬ 43 ਹਜ਼ਾਰ ਹੈਕਟੇਅਰ ਵਿਚ ਫੈਲਿਆ ਇਹ ਪਾਰਕ ਯਾਤਰੀਆਂ ਨੂੰ ਬਹੁਤ ਪਸੰਦ ਹੈ। ਕਾਜੀਰੰਗਾ ਨੈਸ਼ਨਲ ਪਾਰਕ ਦੁਨੀਆ ਦੇ ਦੋ ਤਿਹਾਈ ਇਕ ਸਿੰਗ ਵਾਲੇ ਗੈਂਡਿਆਂ ਦਾ ਘਰ ਹੈ। ਕੇਰਲ ਦੇ ਤਿਰੂਵਨੰਤਪੁਰਮ ਜ਼ਿਲ੍ਹੇ ਵਿਚ ਸਥਿਤ ਕੋਵਲਮ ਅਪਣੇ ਖੂਬਸੂਰਤ ਬੀਚ ਅਤੇ ਤਾੜ ਦੇ ਦਰਖ਼ਤਾਂ ਲਈ ਪ੍ਰਸਿੱਧ ਹੈ।

PhotoPhotoਕੋਵਲਮ ਦੇ ਬੀਚ ਦੁਨੀਆ ਵਿਚ ਫੇਮਸ ਹਨ। ਇੱਥੇ ਸਾਗਰ ਦੀਆਂ ਲਹਿਰਾਂ ਯਾਤਰੀਆਂ ਨੂੰ ਅਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਇਸ ਤੋਂ ਇਲਾਵਾ ਇੱਥੇ ਤੁਸੀਂ ਵਾਟਰ ਸਪੋਰਟਸ ਦਾ ਅਨੰਦ ਵੀ ਉਠਾ ਸਕਦੇ ਹੋ। ਹਿਲ ਸਟੇਸ਼ਨਸ ਅਤੇ ਬੀਚੇਜ ਤੋਂ ਬੋਰ ਹੋ ਚੁੱਕੇ ਹੋ ਤਾਂ ਤੁਹਾਨੂੰ ਰਨ ਆਫ ਕੱਛ ਆਣਾ ਚਾਹੀਦਾ ਹੈ।

PhotoPhoto ਇੱਥੇ ਤੁਸੀਂ ਗੁਜਰਾਤ ਦੀ ਖੁਸ਼ਬੂ ਨੂੰ ਨੇੜੇ ਤੋਂ ਮਹਿਸੂਸ ਕਰ ਸਕਦੇ ਹੋ ਅਤੇ ਰਣ ਉਤਸਵ ਦਾ ਅਨੰਦ ਵੀ ਲੈ ਸਕਦੇ ਹੋ। ਅਕਸਰ ਲੋਕ ਪਹਾੜੀ ਇਲਾਕਿਆਂ ਵਿਚ ਸਰਦੀਆਂ ਦੌਰਾਨ ਜਾਣਾ ਪਸੰਦ ਨਹੀਂ ਕਰਦੇ ਕਿਉਂ ਕਿ ਇਸ ਸਮੇਂ ਪਾਰਾ ਕਾਫੀ ਹੇਠਾਂ ਚਲਿਆ ਜਾਂਦਾ ਹੈ। ਪਰ ਜੇ ਤੁਹਾਨੂੰ ਰੋਮਾਂਚ ਪਸੰਦ ਹੈ ਤਾਂ ਤੁਸੀਂ ਠੰਡ ਵਿਚ ਲੇਹ-ਲੱਦਾਖ਼ ਜਾ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement