
ਅਸੀਂ ਸਾਰੇ ਕਦੇ ਨਾ ਕਦੇ ਇਹ ਜ਼ਰੂਰ ਸੋਚਦੇ ਹਾਂ ਕਿ ਜੇਕਰ ਸੂਰਜ ਨਹੀਂ ਛਿਪਦਾ ਹੋਵੇ ਤਾਂ ਕਿੰਨਾ ਵਧੀਆ ਹੋਵੇਗਾ ਪਰ ਸੂਰਜ ਦੇ ਅੱਗੇ ਕਿਸਦੀ ਚਲਦੀ ਹੈ। ਉਹ ਅਪਣੀ ਮਰਜ਼ੀ ...
ਅਸੀਂ ਸਾਰੇ ਕਦੇ ਨਾ ਕਦੇ ਇਹ ਜ਼ਰੂਰ ਸੋਚਦੇ ਹਾਂ ਕਿ ਜੇਕਰ ਸੂਰਜ ਨਹੀਂ ਛਿਪਦਾ ਹੋਵੇ ਤਾਂ ਕਿੰਨਾ ਵਧੀਆ ਹੋਵੇਗਾ ਪਰ ਸੂਰਜ ਦੇ ਅੱਗੇ ਕਿਸਦੀ ਚਲਦੀ ਹੈ। ਉਹ ਅਪਣੀ ਮਰਜ਼ੀ ਨਾਲ ਨਿਕਲਦਾ ਹੈ ਅਤੇ ਅਪਣੀ ਮਰਜ਼ੀ ਨਾਲ ਛਿਪਦਾ ਵੀ ਹੁੰਦਾ ਹੈ। ਦੁਨੀਆਂ ਵਿਚ ਕੁੱਝ ਅਜਿਹੀ ਜਗ੍ਹਾਂਵਾਂ ਜ਼ਰੂਰ ਹਨ ਜਿੱਥੇ ਸੂਰਜ ਛਿਪਦਾ ਨਹੀਂ ਹੁੰਦਾ ਅਤੇ ਉਥੇ ਰਾਤ ਨਹੀਂ ਹੁੰਦੀ। ਜਾਣੋ ਅਜਿਹੀ ਹੀ ਥਾਵਾਂ ਦੇ ਬਾਰੇ।
Norway
ਨਾਰਵੇ : ਇਹ ਦੇਸ਼ ਆਰਕਟਿਕ ਸਰਕਲ ਦੇ ਅੰਦਰ ਆਉਂਦਾ ਹੈ। ਇਸ ਨੂੰ ਮੱਧਰਾਤ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਮਈ ਤੋਂ ਜੁਲਾਈ ਦੇ ਵਿਚ ਲਗਭੱਗ 76 ਦਿਨਾਂ ਤੱਕ ਇਥੇ ਸੂਰਜ ਛਿਪਦਾ ਹੀ ਨਹੀਂ ਹੁੰਦਾ। ਬੇਸ਼ੱਕ ਇਸ ਤਜ਼ਰਬੇ ਨੂੰ ਉਥੇ ਜਾ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।
Sweden
ਸਵੀਡਨ : ਸਵੀਡਨ ਵਿਚ ਤਾਂ ਲਗਭੱਗ 100 ਦਿਨਾਂ ਤੱਕ ਸੂਰਜ ਛਿਪਦਾ ਨਹੀਂ ਹੁੰਦਾ। ਇਥੇ ਮਈ ਤੋਂ ਅਗਸਤ ਤਕ ਸੂਰਜ ਨਹੀਂ ਡੁੱਬਦਾ ਅਤੇ ਜਦੋਂ ਛਿਪਦਾ ਹੈ ਤਾਂ ਉਹ ਵੀ ਅੱਧੀ ਰਾਤ ਨੂੰ। ਫਿਰ ਸਵੇਰੇ 4:30 ਵਜੇ ਤੱਕ ਨਿਕਲ ਵੀ ਆਉਂਦਾ ਹੈ।
Iceland
ਆਇਸਲੈਂਡ : ਗਰੇਟ ਬ੍ਰਿਟੇਨ ਤੋਂ ਬਾਅਦ ਇਹ ਯੂਰੋਪ ਦਾ ਸੱਭ ਤੋਂ ਵੱਡਾ ਆਈਲੈਂਡ ਹੈ। ਇੱਥੇ ਤੁਸੀਂ ਰਾਤ ਵਿਚ ਵੀ ਸੂਰਜ ਦੀ ਰੋਸ਼ਨੀ ਦਾ ਆਨੰਦ ਮਾਣ ਸਕਦੇ ਹੋ। ਇਥੇ 10 ਮਈ ਤੋਂ ਜੁਲਾਈ ਦੇ ਅੰਤ ਤਕ ਸੂਰਜ ਨਹੀਂ ਡੁੱਬਦਾ ਹੈ।
Canada
ਕੈਨੇਡਾ : ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਦੇਸ਼ ਜੋ ਸਾਲ ਵਿਚ ਲੰਮੇ ਅਰਸੇ ਤੱਕ ਬਰਫ਼ ਨਾਲ ਢਕਿਆ ਰਹਿੰਦਾ ਹੈ। ਹਾਲਾਂਕਿ ਇਥੇ ਦੇ ਉੱਤਰੀ-ਪਛੱਮੀ ਹਿੱਸੇ ਵਿਚ ਗਰਮੀ ਦੇ ਦਿਨਾਂ ਵਿਚ 50 ਦਿਨਾਂ ਤੱਕ ਸੂਰਜ ਲਗਾਤਾਰ ਚਮਕਦਾ ਵੀ ਹੈ।
Finland
ਫਿਨਲੈਂਡ : ਹਜ਼ਾਰਾਂ ਝੀਲਾਂ ਅਤੇ ਆਇਲੈਂਡਜ਼ ਨਾਲ ਸਜਿਆ ਹੋਇਆ ਇਹ ਦੇਸ਼ ਕਾਫ਼ੀ ਸੁੰਦਰ ਅਤੇ ਆਕਰਸ਼ਕ ਹੈ। ਗਰਮੀ ਦੇ ਮੌਸਮ ਵਿਚ ਇਥੇ ਲਗਭੱਗ 73 ਦਿਨਾਂ ਤੱਕ ਸੂਰਜ ਅਪਣੀ ਰੋਸ਼ਨੀ ਖਿੰਡਾਉਂਦਾ ਰਹਿੰਦਾ ਹੈ। ਘੁੰਮਣ ਦੇ ਲਿਹਾਜ਼ ਨਾਲ ਇਹ ਦੇਸ਼ ਕਾਫ਼ੀ ਵਧੀਆ ਹੈ।
Alaska
ਅਲਾਸਕਾ : ਇਥੇ ਮਈ ਤੋਂ ਜੁਲਾਈ ਦੇ ਵਿਚ ਸੂਰਜ ਨਹੀਂ ਡੁੱਬਦਾ ਹੈ। ਅਲਾਸਕਾ ਅਪਣੇ ਖ਼ੂਬਸੂਰਤ ਗਲੇਸ਼ਿਅਰ ਲਈ ਜਾਣਿਆ ਜਾਂਦਾ ਹੈ। ਹੁਣ ਮੰਨ ਲਵੋ ਕਿ ਮਈ ਤੋਂ ਲੈ ਕੇ ਜੁਲਾਈ ਤੱਕ ਬਰਫ਼ ਨੂੰ ਰਾਤ ਵਿਚ ਚਮਕਦੇ ਦੇਖਣਾ ਕਿੰਨਾ ਰੁਮਾਂਚ ਭਰਿਆ ਹੋ ਸਕਦਾ ਹੈ।