
ਚੇਨੈ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਵਿਚ ਇਹ ਵਾਟਰਫਾਲ ਕਾਫੀ ਪਾਪੁਲਰ ਹਨ।
ਨਵੀਂ ਦਿੱਲੀ: ਭਾਰਤ ਵਿਚ ਅਜਿਹੇ ਕਈ ਵਾਟਰਫਾਲਸ ਹਨ ਜਿਹਨਾਂ ਦੀ ਸੁੰਦਰਤਾ ਕਿਸੇ ਨੂੰ ਵੀ ਮੰਤਰਮੁਗਧ ਕਰ ਸਕਦੀ ਹੈ। ਇੱਥੇ ਅਸੀਂ ਤੁਹਾਨੂੰ ਭਾਰਤ ਦੇ ਬੇਹੱਦ ਖੂਬਸੂਰਤ ਵਾਟਰਫਾਲਸ ਬਾਰੇ ਦਸ ਰਹੇ ਹਾਂ। ਇਹ ਖੂਬਸੂਰਤ ਵਾਟਰਫਾਲਸ ਤਮਿਲਨਾਡੂ ਦੇ ਧਰਮਪੁਰ ਜ਼ਿਲ੍ਹੇ ਵਿਚ ਸਥਿਤ ਹੈ ਜੋ ਕਿ ਚੇਨੈ ਤੋਂ 330 ਕਿਲੋਮੀਟਰ ਦੀ ਦੂਰੀ ਤੇ ਹੈ। ਚੇਨੈ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਵਿਚ ਇਹ ਵਾਟਰਫਾਲ ਕਾਫੀ ਪਾਪੁਲਰ ਹਨ।
Photoਲੋਕ ਅਕਸਰ ਅਪਣੇ ਵੀਕੈਂਡ ਟ੍ਰਿਪ ਲਈ ਇੱਥੇ ਆਉਂਦੇ ਹਨ। ਇਸ ਫਾਲ ਨੂੰ ਭਾਰਤ ਦਾ ਨਿਆਰਗਾ ਫਾਲ ਵੀ ਕਿਹਾ ਜਾਂਦਾ ਹੈ। ਮੇਘਾਲਿਆ ਵਿਚ ਸਥਿਤ ਨਾਹਕਲਿਕਈ ਫਾਲਸ ਭਾਰਤ ਦਾ 5ਵਾਂ ਸਭ ਤੋਂ ਉੱਚਾ ਵਾਟਰਫਾਲ ਹੈ। ਇਹ ਚੇਰਾਪੁੰਜੀ ਤੋਂ ਕਰੀਬ 7 ਕਿਮੀ ਦੂਰ ਸਥਿਤ ਹੈ। ਇਸ ਫਾਲ ਦੇ ਕੋਲ ਸਥਿਤ ਖਾੜੀ ਚਟਾਨ ਤੋਂ ਇਕ ਸਥਾਨਕ ਲੜਕੀ ਲਿਕਾਈ ਨੇ ਛਾਲ ਮਾਰੀ ਸੀ। ਇਸ ਲੜਕੀ ਦੇ ਨਾਮ ਤੇ ਇਸ ਫਾਲ ਦਾ ਨਾਮ ਨਾਹਕਲਿਕਈ ਪਿਆ ਹੈ।
Photo ਕੇਰਲ ਵਿਚ ਕਈ ਖੂਬਸੂਰਤ ਅਤੇ ਸ਼ਾਨਦਾਰ ਫਾਲਸ ਮੌਜੂਦ ਹਨ ਜੋ ਕਿ ਕਿਸੇ ਦਾ ਵੀ ਮਨ ਮੋਹ ਸਕਦੇ ਹਨ। ਪਰ ਅਥਿਰਾਪੱਲੀ ਫਾਲ ਦੀ ਗੱਲ ਬਹੁਤ ਹੀ ਅਲੱਗ ਹੈ। ਇਹ ਕੇਰਲ ਵਿਚ ਮੌਜੂਦ ਫਾਲਸ ਵਿਚ ਸਭ ਤੋਂ ਖੂਬਸੂਰਤ ਹੈ। 80 ਫੁੱਟ ਦੀ ਉਚਾਈ ਤੋਂ ਡਿਗਦਾ ਪਾਣਾ ਯਾਤਰੀਆਂ ਨੂੰ ਅਪਣੇ ਵਲ ਆਕਰਸ਼ਿਤ ਕਰਦਾ ਹੈ। ਇਹ ਫਾਲ ਜਬਲਪੁਰ ਤੋਂ 30 ਕਿਲੋਮੀਟਰ ਦੀ ਦੂਰੀ ਤੇ ਭੇੜਾਘਾਟ ਵਿਚ ਸਥਿਤ ਹੈ।
Photoਅਪਣੀਆਂ ਨਦੀਆਂ ਲਈ ਪ੍ਰਸਿੱਧ ਮੱਧ ਪ੍ਰਦੇਸ਼ ਵਿਚ ਇਹ ਫਾਲ ਨਰਮਦਾ ਨਦੀ ਤੋਂ ਡਿੱਗਣਾ ਬਹੁਤ ਵੀ ਆਕਰਸ਼ਕ ਹੈ। ਇਸ ਫਾਲ ਦੀ ਉਚਾਈ ਲਗਭਗ 98 ਫੁੱਟ ਹੈ। ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿਚ ਇੰਦਰਾਵਤੀ ਨਦੀ ਉਪਰ ਬਣਿਆ ਚਿਤਰਕੁੱਟ ਦਾ ਝਰਨਾ ਭਾਰਤ ਦਾ ਨਿਆਰਗਾ ਫਾਲਸ ਕਹਿਲਾਉਂਦਾ ਹੈ। ਇਹ 95 ਫੁੱਟ ਦੀ ਉਚਾਈ ਤੋਂ ਡਿੱਗਦਾ ਹੈ ਅਤੇ ਇਸ ਦੀ ਅਵਾਜ਼ ਤੁਸੀਂ ਕਈ ਕਿਲੋਮੀਟਰ ਦੂਰ ਤੋਂ ਵੀ ਸੁਣ ਸਕਦੇ ਹੋ।
Photo ਗੋਆ ਦੀ ਰਾਜਧਾਨੀ ਪਣਜੀ ਤੋਂ ਕਰੀਬ 60 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਝਰਨਾ। ਇਹ ਮਾਂਡਵੀ ਨਦੀ ਤੇ ਬਣਿਆ ਹੈ ਅਤੇ ਇਸ ਦੀ ਉਚਾਈ 310 ਮੀਟਰ ਅਤੇ ਚੌੜਾਈ 30 ਮੀਟਰ ਹੈ। ਝਰਨੇ ਦਾ ਪਾਣੀ ਜਦੋਂ ਰਫ਼ਤਾਰ ਨਾਲ ਹੇਠਾਂ ਡਿੱਗਦਾ ਹੈ ਤਾਂ ਦੁੱਧ ਵਰਗਾ ਸਫ਼ੇਦ ਦਿਸਦਾ ਹੈ। ਇਸ ਦੇ ਚਲਦੇ ਇਸ ਦਾ ਨਾਮ ਦੁਧਸਾਗਰ ਜਲਪ੍ਰਪਾਤ ਪਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।