
ਪਰਵਾਰ ਦੇ ਨਾਲ ਛੁੱਟੀਆਂ ਮਨਾਉਣਾ ਕਿਸ ਨੂੰ ਵਧੀਆ ਨਹੀਂ ਲਗਦਾ ਅਤੇ ਕਈ ਵਾਰ ਬਜਟ ਵਿਗੜਨ ਦੇ ਡਰ ਨਾਲ ਅਸੀਂ ਅਪਣਾ ਮਨ ਮਾਰ ਕੇ ਰਹਿ ਜਾਂਦੇ ਹਨ। ਟਿਕਟ ਨਾਲ ਲੈ ਕੇ...
ਪਰਵਾਰ ਦੇ ਨਾਲ ਛੁੱਟੀਆਂ ਮਨਾਉਣਾ ਕਿਸ ਨੂੰ ਵਧੀਆ ਨਹੀਂ ਲਗਦਾ ਅਤੇ ਕਈ ਵਾਰ ਬਜਟ ਵਿਗੜਨ ਦੇ ਡਰ ਨਾਲ ਅਸੀਂ ਅਪਣਾ ਮਨ ਮਾਰ ਕੇ ਰਹਿ ਜਾਂਦੇ ਹਨ। ਟਿਕਟ ਨਾਲ ਲੈ ਕੇ ਹੋਟਲ ਦੇ ਮੁੱਲ ਤੱਕ, ਗਰਮੀਆਂ ਦੇ ਮੌਸਮ ਵਿਚ ਅਸਮਾਨ ਛੂਹਣ ਲਗਦੇ ਹਨ। ਤੁਸੀ ਕੁੱਝ ਟਿਪਸ ਅਪਣਾ ਕੇ ਘੱਟ ਪੈਸੇ ਵਿਚ ਜ਼ਿਆਦਾ ਯਾਤਰਾ ਕਰ ਸਕਦੇ ਹੋ।
travel
ਸੀਜ਼ਨ ਵਿਚ ਨਾ ਬਣਾਓ ਪਲਾਨ : ਫਲਾਇਟ ਟਿਕਟ ਦੇ ਮੁੱਲ ਮਹੀਨੇ ਅਤੇ ਸੀਜ਼ਨ ਦੇ ਹਿਸਾਬ ਨਾਲ ਬਦਲਦੇ ਰਹਿੰਦੇ ਹਨ। ਵਿਕੈਂਡ ਵਿਚ ਫਲਾਇਟ ਦੇ ਟਿਕਟ ਦੇ ਮੁੱਲ ਬਹੁਤ ਵੱਧ ਜਾਂਦੇ ਹਨ। ਜੇਕਰ ਤੁਸੀਂ ਵਿਕੈਂਡ ਵਿਚ ਟ੍ਰੈਵਲ ਨਾ ਕਰੋ ਅਤੇ ਘੁੱਮਣ ਲਈ ਪੈਸੇ ਬਚਾਓ। ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਇਨਡਾਇਰੈਕਟ ਫਲਾਇਟ ਲੈ ਸਕਦੇ ਹੋ। ਇਸ ਤੋਂ ਪੈਸੇ ਬਚਣਗੇ ਅਤੇ ਤੁਸੀਂ ਇਕ ਤੋਂ ਜ਼ਿਆਦਾ ਡੈਸਟੀਨੇਸ਼ਨ ਟ੍ਰੈਵਲ ਕਰ ਸਕੋਗੇ। ਜੇਕਰ ਤੁਹਾਡੇ ਘਰ ਤੋਂ ਹਵਾਈ ਅੱਡਾ ਨਜ਼ਦੀਕ ਹੈ ਤਾਂ ਇਹ ਜ਼ਰੂਰੀ ਤਾਂ ਨਹੀਂ ਕਿ ਤੁਹਾਡੀ ਫਲਾਇਟ ਵੀ ਸਸਤੀ ਹੋਵੇਗੀ। ਚੰਗੇ ਤੋਂ ਰਿਸਰਚ ਕਰ ਕੇ ਟ੍ਰੈਵਲ ਕਰੋ।
travel
ਖਾਣਾ ਨਾਲ ਲੈ ਕੇ ਚੱਲੋ : ਜੇਕਰ ਤੁਸੀਂ ਅਪਣੇ ਨਾਲ ਹੀ ਖਾਣਾ ਲੈ ਕੇ ਚੱਲਦੇ ਹੋ ਤਾਂ ਇਸ ਦੇ ਦੋ ਫ਼ਾਇਦੇ ਹੋਣਗੇ। ਪਹਿਲਾ ਤਾਂ ਘਰ ਦੇ ਖਾਣੇ ਤੋਂ ਸਿਹਤ 'ਤੇ ਕੋਈ ਅਸਰ ਨਹੀਂ ਪਵੇਗਾ ਅਤੇ ਦੂਜਾ ਤੁਹਾਡੇ ਖਾਣੇ ਦੇ ਪੈਸੇ ਵੀ ਬਚਣਗੇ।
travel
ਬੁੱਕ ਕਰੋ ਪ੍ਰਾਇਵੇਟ ਰੂਮ : ਇੰਟਰਨੈਟ 'ਤੇ ਰੈਂਟ 'ਤੇ ਸੋਫ਼ੇ, ਘਰ, ਗਾਰਡਨ ਇਥੇ ਤਕ ਕਿ ਮੱਝ ਵੀ ਮਿਲ ਜਾਂਦੀ ਹੈ। ਕਈ ਜਗ੍ਹਾ ਹੋਮਸਟੇ ਵੀ ਮਿਲਦੇ ਹਨ। ਮਤਲਬ ਘਰ ਤੋਂ ਦੂਰ ਬਿਲਕੁੱਲ ਘਰ ਵਰਗਾ ਅਹਿਸਾਸ। ਇਹ ਹੋਟਲ ਤੋਂ ਕਿਤੇ ਜ਼ਿਆਦਾ ਸਸਤੇ ਹੁੰਦੇ ਹਨ ਅਤੇ ਤੁਸੀਂ ਕੁੱਝ ਨਵਾਂ ਵੀ ਸਿਖਦੇ ਹੋ।
travel
ਲੋਕਲ ਖਾਣੇ ਦਾ ਲਵੋ ਮਜ਼ਾ : ਰੈਸਟੋਰੈਂਟ ਅਤੇ ਹੋਟਲ ਵਿਚ ਖਾਣ ਨਾਲ ਵਧੀਆ ਹੈ ਤੁਸੀਂ ਲੋਕਲ ਕੂਜ਼ੀਨ ਦਾ ਮਜ਼ਾ ਲਵੋ। ਅਜਿਹੇ ਵਿਚ ਤੁਹਾਡੀ ਜੇਬ ਵੀ ਨਹੀਂ ਕਟੇਗੀ ਅਤੇ ਤੁਹਾਨੂੰ ਕੁੱਝ ਨਵਾਂ ਟ੍ਰਾਈ ਕਰਨ ਦਾ ਮੌਕਾ ਮਿਲੇਗਾ।