
ਅਰੁਣਾਚਲ ਪ੍ਰਦੇਸ਼ ਦਾ ਇਕ ਖੂਬਸੂਰਤ ਸੈਰ ਸਥਾਨ ਹੈ ਪਾਸੀਘਾਟ। ਇਹ ਖੇਤਰ ਇੰਨਾ ਸੁੰਦਰ ਹੈ ਜਿਸ ਦੇ ਕਾਰਨ ਇਸ ਨੂੰ ਅਰੁਣਾਚਲ ਦਾ ਗੇਟਵੇ ਕਿਹਾ ਜਾਂਦਾ...
ਅਰੁਣਾਚਲ ਪ੍ਰਦੇਸ਼ ਦਾ ਇਕ ਖੂਬਸੂਰਤ ਸੈਰ ਸਥਾਨ ਹੈ ਪਾਸੀਘਾਟ। ਇਹ ਖੇਤਰ ਇੰਨਾ ਸੁੰਦਰ ਹੈ ਜਿਸ ਦੇ ਕਾਰਨ ਇਸ ਨੂੰ ਅਰੁਣਾਚਲ ਦਾ ਗੇਟਵੇ ਕਿਹਾ ਜਾਂਦਾ ਹੈ। ਚਾਰੇ ਪਾਸਿਆਂ ਤੋਂ ਪਹਾੜੀਆਂ ਨਾਲ ਘਿਰਿਆ ਪਾਸੀਘਾਟ ਕਿਸੇ ਜੰਨਤ ਤੋਂ ਘੱਟ ਨਹੀਂ ਲੱਗਦਾ। ਕੁਦਰਤ ਦਾ ਕ੍ਰਿਸ਼ਮਾ ਜੇਕਰ ਅੱਖਾਂ ਨਾਲ ਵੇਖਣਾ ਹੋਵੇ ਤਾਂ ਤੁਸੀ ਪਾਸੀਘਾਟ ਜਾਉ। ਇੱਥੇ ਦੇ ਖੂਬਸੂਰਤ ਨਜ਼ਾਰੇ ਤੁਹਾਨੂੰ ਇਥੇ ਦਾ ਬਣਾ ਲੈਣਗੇ।
wild life century
ਵਾਇਲਡ ਲਾਇਫ ਸੇਂਚੁਰੀ :- ਕੁਦਰਤੀ ਸੁੰਦਰਤਾ ਨਾਲ ਭਰਪੂਰ ਪਾਸੀਘਾਟ ਅਪਣੇ ਵੰਨ ਜੀਵਨ ਲਈ ਕਾਫ਼ੀ ਪ੍ਰਸਿੱਧ ਹੈ। ਵਾਇਲਡ ਲਾਈਫ ਸੇਂਚੁਰੀ ਸੈਲਾਨੀਆਂ ਨੂੰ ਰੋਮਾਂਚਿਤ ਕਰਨ ਦਾ ਕੰਮ ਕਰਦੀ ਹੈ। ਇੱਥੇ ਤੁਸੀਂ ਜੰਗਲੀ ਜਾਨਵਰਾਂ ਅਤੇ ਵਨਸਪਤੀਆਂ ਦੀਆਂ ਕਈ ਪ੍ਰਜਾਤੀਆਂ ਨੂੰ ਵੇਖ ਸਕਦੇ ਹੋ। ਸਰਦੀਆਂ ਦੇ ਦੌਰਾਨ ਇਹ ਸਥਾਨ ਪਰਵਾਸੀ ਪੰਛੀਆਂ ਦਾ ਇਕ ਮੁੱਖ ਡੈਸਟੀਨੇਸ਼ਨ ਬਣ ਜਾਂਦਾ ਹੈ। ਸਾਇਬੇਰੀਆ ਅਤੇ ਮੰਗੋਲੀਆ ਤੋਂ ਆਏ ਪੰਛੀ ਇਸ ਦੌਰਾਨ ਇਥੇ ਅਪਣਾ ਅਸਥਾਈ ਘਰ ਬਣਾਉਂਦੇ ਹਨ। ਜੰਗਲੀ ਜੀਵਾਂ ਵਿਚ ਤੁਸੀਂ ਇਥੇ ਤੇਂਦੂਆ, ਜੰਗਲੀ ਬਿੱਲੀ, ਭੌਂਕਣ ਵਾਲੀ ਹਿਰਣ, ਸਾਂਭਰ, ਗਿੱਦੜ, ਜੰਗਲੀ ਸੂਰ, ਅਜਗਰ ਆਦਿ ਜੀਵਾਂ ਨੂੰ ਵੇਖ ਸਕਦੇ ਹੋ।
rock
ਕੇਕਰ ਮੋਨਿੰਗ ਇੱਕ ਆਕਰਸ਼ਕ ਪਹਾੜੀ ਚੱਟਾਨ :- ਪੂਰਵੀ ਸਿਆਂਗ ਦੇ ਕੋਲ ਕੇਕਰ ਮੋਨਿੰਗ ਇਕ ਬੇਹੱਦ ਖੂਬਸੂਰਤ ਪਹਾੜੀ ਚੱਟਾਨ ਹੈ, ਜਿਸ ਦੀ ਸੁੰਦਰਤਾ ਦੇਖਣ ਲਈ ਇਥੇ ਦੇਸ਼ - ਵਿਦੇਸ਼ ਤੋਂ ਲੋਕ ਆਉਂਦੇ ਹਨ। ਕੇਕਰ ਮੋਨਿੰਗ ਅਰੁਣਾਚਲ ਪ੍ਰਦੇਸ਼ ਲਈ ਕਾਫ਼ੀ ਇਤਿਹਾਸਿਕ ਮਹੱਤਵ ਰੱਖਦਾ ਹੈ। ਇੱਥੇ ਦੀ ਵੱਡੀ ਚੱਟਾਨ ਉਤੇ ਇਕ ਇਤਿਹਾਸਿਕ ਸਮਾਰਕ ਵੀ ਮੌਜੂਦ ਹੈ ਜੋ ਅੰਗਰੇਜ਼ਾਂ ਦੇ ਸਹਾਇਕ ਰਾਜਨੀਤਕ ਅਧਿਕਾਰੀ ਨੋਏਲ ਵਿਲਿਅਮਸਨ ਨੂੰ ਸਮਰਪਤ ਹੈ।
rivers siom & siang
ਪਾਂਗਿਨ ਖੂਬਸੂਰਤ ਨਗਰ :- ਪਾਂਗਿਨ ਪਾਸੀਘਾਟ ਦੇ ਨਜ਼ਦੀਕ ਹੀ ਇਕ ਛੋਟਾ ਪਰ ਬੇਹੱਦ ਖ਼ੂਬਸੂਰਤ ਨਗਰ ਹੈ ਜੋ ਆਪਣੀ ਅਨੌਖੀ ਸੁੰਦਰਤਾ ਲਈ ਕਾਫ਼ੀ ਪ੍ਰਸਿੱਧ ਹੈ। ਇਹ ਸਥਾਨ ਸੈਲਾਨੀਆਂ ਦੇ ਵਿਚ ਕਾਫ਼ੀ ਹਰਮਨ-ਪਿਆਰਾ ਹੈ। ਪਾਂਗਿਨ ਵਿਚ ਤੁਸੀਂ ਅਰੁਣਾਚਲ ਪ੍ਰਦੇਸ਼ ਦੀਆਂ ਦੋ ਪ੍ਰਮੁੱਖ ਨਦੀਆਂ ਸਯੋਮ ਅਤੇ ਨਦੀ ਸਿਆਂਗ ਦਾ ਜੰਕਸ਼ਨ ਪੁਆਇੰਟ ਵੇਖ ਸਕਦੇ ਹੋ ਜੋ ਕਾਫ਼ੀ ਸੁੰਦਰ ਦ੍ਰਿਸ਼ ਪੈਦਾ ਕਰਣ ਦਾ ਕੰਮ ਕਰਦੀਆਂ ਹਨ।
rafting
ਰਾਫਟਿੰਗ :- ਇਥੇ ਰੁੜ੍ਹਨ ਵਾਲੀ ਸਿਆਂਗ ਅਤੇ ਬ੍ਰਹਮਪੁਤਰ ਨਦੀਆਂ ਵਿਚ ਤੁਸੀਂ ਰਾਫਟਿੰਗ ਵੀ ਕਰ ਸਕਦੇ ਹੋ, ਇਹ ਐਂਡਵੇਂਚਰ ਸ਼ੌਕੀਨਾਂ ਨੂੰ ਅਪਣੀ ਵੱਲ ਆਕਰਸ਼ਤ ਕਰਣ ਦਾ ਕੰਮ ਕਰਦੀ ਹੈ। ਇਸ ਨਦੀਆਂ ਵਿਚ ਤੁਸੀਂ ਬੇਸਟ ਰਾਫਟਿੰਗ ਦਾ ਆਨੰਦ ਲੈ ਸਕਦੇ ਹੋ।