ਚਾਰ ਬੱਚਿਆਂ ਦੀ ਮਾਂ ਐਵਰੈਸਟ ਫ਼ਤਿਹ ਕਰਨ ਵਾਲੀ ਅਰੁਣਾਚਲ ਪ੍ਰਦੇਸ਼ ਦੀ ਬਣੀ ਤੀਜੀ ਮਹਿਲਾ
Published : May 18, 2018, 1:12 pm IST
Updated : May 18, 2018, 1:12 pm IST
SHARE ARTICLE
third woman from Arunachal Pradesh to conquer the Everest
third woman from Arunachal Pradesh to conquer the Everest

ਅਰੁਣਾਚਲ ਪ੍ਰਦੇਸ਼ ਦੀ ਰਹਿਣ ਵਾਲੀ 40 ਸਾਲਾ ਮਹਿਲਾ ਮੁਰੀ ਲਿੰਗੀ ਨੇ 14 ਮਈ ਨੂੰ ਮਾਊਂਟ ਐਵਰੈਸਟ ਫ਼ਤਿਹ ਕਰ ਲਈ ਹੈ। ਲਿੰਗੀ ਐਵਰੈਸਟ ਫ਼ਤਿਹ ਕਰਨ ਵਾਲੀ...

ਈਟਾਨਗਰ,  ਅਰੁਣਾਚਲ ਪ੍ਰਦੇਸ਼ ਦੀ ਰਹਿਣ ਵਾਲੀ 40 ਸਾਲਾ ਮਹਿਲਾ ਮੁਰੀ ਲਿੰਗੀ ਨੇ 14 ਮਈ ਨੂੰ ਮਾਊਂਟ ਐਵਰੈਸਟ ਫ਼ਤਿਹ ਕਰ ਲਈ ਹੈ। ਲਿੰਗੀ ਐਵਰੈਸਟ ਫ਼ਤਿਹ ਕਰਨ ਵਾਲੀ ਅਰੁਣਾਚਲ ਪ੍ਰਦੇਸ਼ ਦੀ ਤੀਜੀ ਮਹਿਲਾ ਬਣ ਗਈ ਹੈ। ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਦੀਆਂ ਰਹਿਣ ਵਾਲੀਆਂ ਟੀਨੇ ਮੇਨਾ ਅਤੇ ਅੰਸ਼ੂ ਜਮਸੇਨਪਾ ਇਹ ਰੀਕਾਰਡ ਬਣਾ ਚੁਕੀਆਂ ਹਨ। ਮੇਨਾ ਨੇ 2011 ਵਿਚ ਐਵਰੈਸਟ ਫ਼ਤਿਹ ਕੀਤੀ ਸੀ ਜਦਕਿ ਜਮਸੇਨਪਾ ਨੇ ਪਿਛਲੇ ਸਾਲ ਹੀ ਇਹ ਉਪਲਬਧੀ ਹਾਸਲ ਕੀਤੀ ਸੀ। ਚਾਰ ਬੱਚਿਆਂ ਦੀ ਮਾਂ ਲਿੰਗੀ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਸੂਬੇ ਦੇ ਉਪ ਮੁੱਖ ਮੰਤਰੀ ਚਾਉਨਾ ਮੇਨ ਨੇ ਕਿਹਾ ਕਿ ਲਿੰਗੀ ਨੇ ਸੂਬੇ ਦੇ ਮਾਣ ਵਿਚ

third woman from Arunachal Pradesh to conquer the Everest third woman from Arunachal Pradesh to conquer the Everest

ਹੋਰ ਵਾਧਾ ਕੀਤਾ ਹੈ। ਲਿੰਗੀ ਨੇ 14 ਮਈ ਨੂੰ ਸਵੇਰੇ ਲਗਭਗ ਅੱਠ ਵਜੇ ਐਵਰੈਸਟ ਫ਼ਤਿਹ ਕਰ ਲਈ ਸੀ। ਲਿੰਗੀ ਨੇ ਕਿਹਾ ਕਿ ਮੇਨਾ ਵਲੋਂ ਐਵਰੈਸਟ ਫ਼ਤਿਹ ਕਰਨ ਤੋਂ ਬਾਅਦ ਉਹ 2013 ਵਿਚ ਐਵਰੈਸਟ ਫ਼ਤਿਹ ਕਰਨ ਨੂੰ ਕੈਰੀਅਰ ਵਜੋਂ ਲੈਣ ਲਈ ਉਤਸ਼ਾਹਤ ਹੋਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਸਫ਼ਰ ਮੌਸਮ ਵਿਚ ਤਬਦੀਲੀ ਹੋਣ ਕਾਰਨ ਕਾਫ਼ੀ ਮੁਸ਼ਕਲਾਂ ਭਰਿਆ ਰਿਹਾ ਪਰ ਉਨ੍ਹਾਂ ਮੁਸ਼ਕਲਾਂ ਨੂੰ ਪਿੱਛੇ ਛਡਦਿਆਂ 14 ਮਈ ਨੂੰ ਐਵਰੈਸਟ ਫ਼ਤਿਹ ਕਰ ਹੀ ਲਿਆ। ਦਾਰਜਲਿੰਗ ਵਿਚ 2016 ਵਿਚ ਪਹਾੜਾਂ 'ਤੇ ਚੜ੍ਹਨ ਵਾਲਾ ਕੋਰਸ ਪੂਰਾ ਕਰਨ ਤੋਂ ਬਾਅਦ ਉਹ ਅਕਤੂਬਰ 2017 ਵਿਚ ਗੋਰੀਚੇਨ ਚੋਟੀ 'ਤੇ ਚੜ੍ਹੀ ਸੀ। (ਪੀ.ਟੀ.ਆਈ.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement