
ਜਾਣ ਤੋਂ ਪਹਿਲਾਂ ਇਹਨਾਂ ਗੱਲਾਂ ਵੱਲ ਦਿਓ ਧਿਆਨ
ਨਵੀਂ ਦਿੱਲੀ: ਦੇਸ਼ ਦੇ ਮੈਦਾਨੀ ਇਲਾਕੇ ਅੱਜ ਕੱਲ੍ਹ ਦੇ ਮੌਸਮ ਮਤਲਬ ਕਿ ਗਰਮੀਆਂ ਵਿਚ ਅੱਗ ਨਾਲ ਤਪ ਰਹੇ ਹਨ। ਇਸ ਪ੍ਰਕਾਰ ਗਰਮੀਆਂ ਦੀਆਂ ਛੁੱਟੀਆਂ ਵੀ ਹੋ ਗਈਆਂ ਹਨ। ਅਜਿਹੇ ਵਿਚ ਹਰ ਕੋਈ ਪਰਵਾਰ ਨਾਲ ਛੁੱਟੀਆਂ ਬਿਤਾਉਣ ਲਈ ਪਹਾੜਾਂ ਵੱਲ ਰੁਖ਼ ਕਰ ਰਿਹਾ ਹੈ। ਸ਼ਿਮਲੇ, ਮਨਾਲੀ, ਮਸੂਰੀ, ਜਿਮ ਕਾਰਬੇਟ ਵਰਗੇ ਟੂਰਿਸਟ ਸਥਾਨਾਂ 'ਤੇ ਲੋਕਾਂ ਦਾ ਮੇਲਾ ਲੱਗਿਆ ਹੋਇਆ ਹੈ। ਇਸ ਭੀੜ ਕਾਰਨ ਛੁੱਟੀਆਂ ਵਿਚ ਮਸਤੀ ਤੋਂ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Cars
ਹਰ ਪਾਸੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਅਤੇ ਲੋਕ ਫਸੇ ਹੋਏ ਹਨ। ਜੇਕਰ ਤੁਸੀਂ ਵੀ ਹਿਲ-ਸਟੇਸ਼ਨ ਜਾਣ ਦਾ ਵਿਚਾਰ ਬਣਾਇਆ ਹੈ ਤਾਂ ਇਹਨਾਂ ਗੱਲਾਂ ਦਾ ਖ਼ਾਸ ਧਿਆਨ ਰੱਖੋ। ਹਿਲ ਸਟੇਸ਼ਨ ਵਿਚ ਵੱਡੀ ਸੰਖਿਆ ਵਿਚ ਯਾਤਰੀ ਪਹੁੰਚ ਰਹੇ ਹਨ। ਖ਼ਬਰਾਂ ਅਨੁਸਾਰ ਸ਼ਿਮਲਾ ਅਤੇ ਮਨਾਲੀ ਦੇ 95 ਅਤੇ 90 ਫ਼ੀਸਦੀ ਹੋਟਲ ਬੁਕ ਹਨ। ਅਜਿਹੇ ਵਿਚ ਉੱਥੇ ਠਹਿਰਣ ਲਈ ਜਗ੍ਹਾ ਲੱਭਣ ਵਿਚ ਪਰੇਸ਼ਾਨੀ ਹੋ ਸਕਦੀ ਹੈ।
Hill Station
ਜੇਕਰ ਹਿਲ ਸਟੇਸ਼ਨ ਜਾਣਾ ਹੈ ਤਾਂ ਪਹਿਲਾਂ ਹੀ ਹੋਟਲ ਦੀ ਬੁਕਿੰਗ ਕਰਵਾਉਣੀ ਪਵੇਗੀ। ਕੁਝ ਦਿਨ ਪਹਿਲਾਂ ਪਹਾੜਾਂ ਵਿਚ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਦੀ ਤਸਵੀਰ ਸਾਹਮਣੇ ਆਈ ਸੀ। ਜੇਕਰ ਤੁਸੀਂ ਪਹਾੜਾਂ ਵਿਚ ਗੱਡੀ ਲੈ ਕੇ ਜਾਓਗੇ ਤਾਂ ਇਸ ਨਾਲ ਨਾ ਸਿਰਫ਼ ਦੂਜਿਆਂ ਦੀ ਪਰੇਸ਼ਾਨੀ ਵਧੇਗੀ ਬਲਕਿ ਤੁਸੀਂ ਖ਼ੁਦ ਵੀ ਪਰੇਸ਼ਾਨੀ ਵਿਚ ਫਸ ਸਕਦੇ ਹੋ। ਰਿਪੋਰਟਸ ਅਨੁਸਾਰ ਸ਼ਿਮਲਾ ਵਿਚ ਪ੍ਰਤੀਦਿਨ ਔਸਤਨ 5 ਹਜ਼ਾਰ ਗੱਡੀਆਂ ਦੀ ਆਵਾਜਾਈ ਹੋ ਗਈ ਹੈ।
Medicine Box
ਅਜਿਹੇ ਵਿਚ ਪਾਰਕਿੰਗ ਦੀ ਕੋਈ ਵਿਵਸਥਾ ਨਹੀਂ ਹੈ ਅਤੇ ਸੜਕਾਂ 'ਤੇ ਜਾਮ ਲੱਗਿਆ ਹੋਇਆ ਹੈ। ਇਸ ਲਈ ਜ਼ਰੂਰੀ ਹੈ ਕਿ ਪਬਲਿਕ ਟ੍ਰਾਂਸਪੋਰਟ ਨਾਲ ਜਾਣਾ ਚਾਹੀਦਾ ਹੈ ਅਤੇ ਘੁੰਮਣ ਲਈ ਲੋਕਲ ਗੱਡੀਆਂ ਦੀ ਮਦਦ ਲੈਣੀ ਚਾਹੀਦੀ ਹੈ। ਭੀੜ ਕਰ ਕੇ ਟ੍ਰਾਂਸਪੋਰਟ ਮਿਲਣ ਵਿਚ ਵੀ ਦਿੱਕਤ ਆ ਸਕਦੀ ਹੈ। ਆਉਣ-ਜਾਣ ਲਈ ਟਿਕਟ ਪਹਿਲਾਂ ਹੀ ਬੁਕ ਕਰਵਾ ਲੈਣੀ ਚਾਹੀਦੀ ਹੈ।
ਉੱਥੇ ਘੁੰਮਣ ਲਈ ਕਿਸੇ ਕੈਬ ਸਰਵਿਸ ਜਾਂ ਟ੍ਰੈਵਲ ਏਜੰਸੀ ਦੀ ਮਦਦ ਨਾਲ ਗੱਡੀ ਪਹਿਲਾਂ ਹੀ ਬੁੱਕ ਕਰ ਲਓ। ਹਿਲ ਸਟੇਸ਼ਨ ਜਾ ਰਹੇ ਹੋ ਜਾਂ ਸਮੁੰਦਰ ਦੀ ਸੈਰ ਕਰ ਰਹੇ ਹੋ, ਯਾਤਰਾ ਵਿਚ ਆਪਣੇ ਨਾਲ ਜ਼ਰੂਰੀ ਦਵਾਈਆਂ ਹਮੇਸ਼ਾ ਰੱਖੋ। ਜੇਕਰ ਤੁਸੀਂ ਪਹਿਲਾਂ ਤੋਂ ਕੋਈ ਦਵਾਈ ਲੈ ਰਹੇ ਹੋ ਤਾਂ ਦਵਾਈਆਂ ਦਾ ਐਕਸਟਰਾ ਸਟਾਕ ਨਾਲ ਰੱਖੋ।