
ਬ੍ਰਿਟੇਨ ਦੇ ਮੈਨਚੇਸਟਰ ਏਅਰਪੋਰਟ ਤੋਂ ਇਸਲਾਮਾਬਾਦ ਲਈ ਉਡ਼ਾਣ ਭਰ ਰਹੀ ਪਾਕਿਸਤਾਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਇੱਕ ਫਲਾਇਟ ਵਿੱਚ ਮਹਿਲਾ ਯਾਤਰੀ ਦੀ..
ਇਸਲਾਮਾਬਾਦ : ਬ੍ਰਿਟੇਨ ਦੇ ਮੈਨਚੇਸਟਰ ਏਅਰਪੋਰਟ ਤੋਂ ਇਸਲਾਮਾਬਾਦ ਲਈ ਉਡ਼ਾਣ ਭਰ ਰਹੀ ਪਾਕਿਸਤਾਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਇੱਕ ਫਲਾਇਟ ਵਿੱਚ ਮਹਿਲਾ ਯਾਤਰੀ ਦੀ ਗਲਤੀ ਨਾਲ ਹੜਕੰਪ ਮਚ ਗਿਆ। ਜਿਸ ਵਿੱਚ ਮਹਿਲਾ ਮੁਸਾਫਰ ਨੇ ਭੁਲੇਖੇ ਨਾਲ ਐਮਰਜੈਂਸੀ ਡੋਰ ਨੂੰ ਬਾਥਰੂਮ ਦਾ ਦਰਵਾਜ਼ਾ ਸਮਝ ਕੇ ਖੋਲ੍ਹ ਦਿੱਤਾ।
Passenger On Pak Airlines Flight Opens Emergency Door By Mistake
ਇਸ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਪਰ ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਉਸ ਸਮੇਂ ਹਵਾਈ ਪੱਟੀ 'ਤੇ ਹੀ ਮੌਜੂਦ ਸੀ। ਪੀਆਈਏ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀ ਮਨਚੈਸਟਰ ਨੂੰ ਜਾਣ ਵਾਲੀ ਉਡਾਣ PK-702 ਇਸ ਘਟਨਾ ਕਰਕੇ ਸੱਤ ਘੰਟੇ ਦੇਰ ਨਾਲ ਉੱਡੀ। ਜਹਾਜ਼ ਨੇ ਸ਼ੁੱਕਰਵਾਰ ਰਾਤ ਨੂੰ ਉਡਾਣ ਭਰਨੀ ਸੀ ਪਰ ਮੁਸਾਫਰ ਨੇ ਭੁਲੇਖੇ ਨਾਲ ਐਮਰਜੈਂਸੀ ਗੇਟ ਖੋਲ੍ਹ ਦਿੱਤਾ।
Passenger On Pak Airlines Flight Opens Emergency Door By Mistake
ਘਟਨਾ ਮਗਰੋਂ ਜਹਾਜ਼ ਦੇ ਅਮਲੇ ਨੇ 40 ਮੁਸਾਫਰਾਂ ਨੂੰ ਸਮਾਨ ਸਮੇਤ ਹੇਠਾਂ ਉਤਾਰ ਦਿੱਤਾ। ਇਸ ਮਗਰੋਂ ਜਹਾਜ਼ ਦੀ ਜਾਂਚ ਹੋਈ ਤੇ ਮੁਸਾਫਰਾਂ ਨੂੰ ਹੋਟਲ ਵਿੱਚ ਠਹਿਰਾਇਆ ਗਿਆ। ਪੀਏਆਈ ਦੇ ਮੁੱਖ ਕਾਰਜਕਾਰੀ ਏਅਰ ਮਾਰਸ਼ਲ ਅਰਸ਼ਦ ਮਲਿਕ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪਾਕਿਸਤਾਨ ਦੀ ਕੌਮੀ ਉਡਾਨ ਕੰਪਨੀ ਕਈ ਸਾਲਾਂ ਤੋਂ ਘਾਟੇ ਵਿੱਚ ਚੱਲ ਰਹੀ ਹੈ ਤੇ ਸਰਕਾਰ ਇਸ ਦੀ ਹਾਲਤ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ।