ਸਵਰਗ ਦਾ ਦੂਜਾ ਨਾਮ ਹੈ ਹਿਮਾਚਲ ਦਾ ਸ਼ਹਿਰ ਕਿਨੌਰ 

By : KOMALJEET

Published : Feb 19, 2023, 12:52 pm IST
Updated : Feb 19, 2023, 12:52 pm IST
SHARE ARTICLE
Representational Image
Representational Image

ਕਲਪਾ ਕਿਨੌਰ ਪਰਬਤਾਂ ਦੀ ਸ਼੍ਰੇਣੀ ਦਾ ਜੰਨਤ ਹੈ। ਸਵਰਗ ਦੀ ਪੌੜੀ ਦਾ ਆਗ਼ਾਜ਼ ਹੁੰਦੀ ਹੈ, ਕਿਨੌਰ ਦੀ ਯਾਤਰਾ ਦਾ ਮਜ਼ਾ। ਇਹ ਸਥਾਨ ਸਜਦਾਗਾਹ ਤੋਂ ਘੱਟ ਨਹੀਂ।

ਸਵਰਗ ਦਾ ਦੂਜਾ ਨਾਂ ਹੈ ਹਿਮਾਚਲ ਪ੍ਰਦੇਸ਼ ਦਾ ਖ਼ੂਬਸੂਰਤ ਮਨਮੋਹਣਾ ਪਹਾੜੀ ਇਲਾਕੇ ਵਾਲਾ ਸ਼ਹਿਰ ਕਿਨੌਰ। ਚੰਡੀਗੜ੍ਹ ਤੋਂ ਸ਼ਿਮਲਾ ਅਤੇ ਸ਼ਿਮਲੇ ਤੋਂ ਕਿਨੌਰ ਜਾਇਆ ਜਾ ਸਕਦਾ ਹੈ। ਚੰਡੀਗੜ੍ਹ ਤੋਂ ਕਿਨੌਰ ਤਕ ਦਾ ਸਫ਼ਰ ਬਹੁਤ ਲੁਭਾਵਣਾ ਹੈ। ਪਹਾੜੀ ਦਿ੍ਰਸ਼ ਮਨ ਨੂੰ ਛੂਹ ਜਾਂਦੇ ਹਨ। ਚੰਡੀਗੜ੍ਹ ਤੋਂ ਕਾਲਕਾ ਤੇ ਕਾਲਕਾ ਤੋਂ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ।

ਪਹਾੜਾਂ ਦੀ ਹਰਿਆਲੀ, ਰੁੱਖ, ਟੇਢੇ-ਮੇਢੇ, ਢਲਾਊ, ਚੜ੍ਹਾਊ ਰੋਮਾਂਟਿਕ ਰਸਤੇ ਦਿਲ ਨੂੰ ਮੋਹ ਲੈਂਦੇ ਹਨ। ਲੁਕਵੇਂ ਅਤੇ ਨਾਟਕੀ ਢੰਗ ਨਾਲ ਆਉਂਦੇ ਦਿ੍ਰਸ਼ ਬਹੁਤ ਹੀ ਮਨਮੋਹਕ ਲਗਦੇ ਹਨ। ਰਸਤੇ ਵਿਚ ਦਰਿਆ, ਝਰਨੇ, ਬਾਗ਼, ਹਰਿਆਵਲ, ਤਰ੍ਹਾਂ-ਤਰ੍ਹਾਂ ਦੇ ਫਲ-ਫੁਲ, ਪੰਛੀ, ਜਾਨਵਰ ਅਤੇ ਅਸਮਾਨ ’ਚ ਬੱਦਲਾਂ ਦੇ ਅਕਿ੍ਰਤਕਾਰੀ ਦਿ੍ਰਸ਼ ਸਵਰਗ ਦੇ ਕੋਲ ਲੈ ਜਾਂਦੇ ਹਨ। ਕਵਿਤਾ-ਕਹਾਣੀਆਂ ਵਰਗੇ ਦਿ੍ਰਸ਼, ਜਿਵੇਂ ਕੁਦਰਤ ਨੇ ਕੋਈ ਖ਼ੂਬਸੂਰਤ ਕਵਿਤਾ ਲਿਖ ਦਿਤੀ ਹੋਵੇ। ਕੁਦਰਤ ਧਰਤੀ ’ਤੇ ਅਪਣੇ ਮੰਗਲਮਈ ਹਸਤਾਖਰ ਕਰਦੀ ਨਜ਼ਰ ਆਉਂਦੀ ਹੈ। ਕੁਦਰਤ ਦੀ ਸ਼ਿਲਪਕ ਕਲਾਕਾਰੀ ਕਿਸੇ ਸ਼ਿਸ਼ਟਤਾ ਨੂੰ ਜਨਮ ਦਿੰਦੀ ਨਜ਼ਰ ਆਉਂਦੀ ਹੈ। 

ਹਿਮਾਚਲ, ਪ੍ਰੀਯੇ ਦਰਸ਼ਨ ਦਾ ਅਭਿਲਾਸ਼ੀ ਹੈ। ਅਚਾਨਕ ਬਾਰਸ਼ ਆ ਜਾਵੇ ਤਾਂ ਕੁਦਰਤ ਦੀ ਗੋਦ ਵਿਚ ਲਬਾਲਬ ਆਤਮ ਮੁਗਧਤਾ ਉਮੜ ਆਉਂਦੀ ਹੈ। ਕਲੋਲ ਕਰਦੇ ਪੰਛੀਆਂ ਦੇ ਝੁੰਡ, ਕਈ ਤਰ੍ਹਾਂ ਦੇ ਆਕਾਰ ਬਣਾਉਂਦੇ ਹੋਏ ਲੋਕਿਕਤਾ ਵਿਚ ਸ੍ਰੇਸ਼ਟਤਾ ਦੀ ਹੋਂਦ ਪੈਦਾ ਕਰਦੇ ਹਨ। ਤੇਜ਼ ਹਵਾਵਾਂ ਦੇ ਅਧਿਆਏ ਜਦ ਖੁਲ੍ਹਦੇ ਹਨ ਤਾਂ ਇਕਾਂਤ ਵਿਚ ਸਰਸਰਾਹਟ ਦੀਆਂ ਝਾਂਜਰਾਂ ਦਾ ਸ਼ੋਰ ਮਜ਼ਾ ਦਿੰਦਾ ਤੇ ਭਾਰਤੀ ਹਿਮਾਲਿਆ ਵਿਚ ਉਤਰੀ ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿਚ ਰਿਕਾਂਗਪਿਉ ਦੇ ਉਪਰ ਘਾਟੀ ਹੈ। ਕਿਨੌਰ ਲੋਕਾਂ ਦੁਆਰਾ ਵਸਾਇਆ ਗਿਆ ਅਤੇ ਅਪਣੇ ਸੇਬਾਂ ਦੇ ਬਾਗ਼ਾਂ ਲਈ ਵਿਸ਼ਵ ਪ੍ਰਸਿੱਧ ਹੈ। ਸੇਬ ਇਸ ਇਲਾਕੇ ਲਈ ਪ੍ਰਮੁੱਖ ਨਕਦੀ ਫ਼ਸਲ ਹੈ। ਸਥਾਨਕ ਕਿਨੌਰ ਹਿੰਦੂ ਅਤੇ ਬੁੱਧ ਧਰਮ ਦੇ ਅਨੁਯਾਈਆਂ ਦਾ ਸਥਾਨ ਵੀ ਕਿਹਾ ਜਾ ਸਕਦਾ ਹੈ। ਇਥੇ ਹਿੰਦੂ ਅਤੇ ਬੁੱਧ ਧਰਮ ਦੇ ਕਈ ਮੰਦਰ ਸੁਸ਼ੋਭਤ ਹਨ।

ਕਿਨੌਰ ਹਿੰਦੂ ਅਤੇ ਬੁੱਧ ਧਰਮ ਦੇ ਅਨੁਯਾਈਆਂ ਦਾ ਸਥਾਨ ਵੀ ਕਿਹਾ ਜਾ ਸਕਦਾ ਹੈ। ਇੱਥੇ ਕਈ ਮੰਦਰ ਅਤੇ ਬੁੱਧ ਧਰਮ ਦੇ ਮੰਦਰ ਸੁਸ਼ੋਭਿਤ ਹਨ। ਕਿਨੌਰ ਭਾਰਤ ਵਿਚ ਹਿਮਾਚਲ ਪ੍ਰਦੇਸ਼ ਰਾਜ ਦੇ ਬਾਰਾਂ ਪ੍ਰਸ਼ਾਸਨਕ ਜ਼ਿਲ੍ਹਿਆਂ ਵਿਚੋਂ ਇਕ ਹੈ। ਜ਼ਿਲ੍ਹੇ ਨੂੰ ਤਿੰਨ ਪ੍ਰਸ਼ਾਸਨਿਕ ਇਲਾਕਿਆਂ ਪੂਹ, ਕਲਪਾ ਅਤੇ ਨਿਚਾਰ, ਭਾਬਾਨਗਰ ਵਿਚ ਵੰਡਿਆ ਹੋਇਆ ਹੈ। ਇਸ ਜ਼ਿਲ੍ਹੇ ਵਿਚ ਕਿਨੌਰ ਕੈਲਾਸ਼ ਪਰਬਤ ਦੀ ਚੋਟੀ ਪਾਈ ਜਾਂਦੀ ਹੈ। ਗਰਮੀਆਂ ਦੇ ਦਿਨਾਂ ਵਿਚ ਅਪ੍ਰੈਲ ਤੋਂ ਜੂਨ ਤਕ ਘੁੰਮਣ ਲਈ ਇਹ ਇਕ ਸ਼ਾਨਦਾਰ ਮਨਮੋਹਕ ਸਥਾਨ ਹੈ। ਹਾਲਾਂਕਿ ਜੇਕਰ ਤੁਸੀ ਕਿਨੌਰ ਦੇ ਪ੍ਰਸਿੱਧ ਸੇਬਾਂ ਉਪਰ ਦਾਵਤ ਦੇਣਾ ਚਾਹੁੰੰਦੇ ਹੋ ਤਾਂ ਕਟਾਈ ਦੇ ਸਮੇਂ ਸੇਬਾਂ ਦੀ ਸੁੰਦਰ ਭਰਮਾਰ ਹੁੰਦੀ ਹੈ। ਇਸ ਲਈ ਤੁਸੀਂ ਸਤੰਬਰ, ਅਕਤੂਬਰ ਤੇ ਨਵੰਬਰ ਮਹੀਨੇ ਵਿਚ ਜ਼ਰੂਰ ਇਧਰ ਜਾਉ।

ਭਾਰਤੀ ਹਿਮਾਲਿਆ ਵਿਚ ਉਤਰੀ ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿਚ ਰਿਕਾਂਗਪੀਉ ਉਪੱਰ ਪੈਂਦੀ ਹੈ। ਕਿਨੌਰ ਲੋਕਾਂ ਦੁਆਰਾ ਵਸਾਇਆ ਗਿਆ ਅਪਣੇ ਸੇਬਾਂ ਦੇ ਬਾਗ਼ਾਂ ਲਈ ਵਿਸ਼ਵ ਪ੍ਰਸਿਧ ਹੈ। ਆਤਮਾ ਨੂੰ ਛੂਹ ਲੈਣ ਵਾਲਾ ਸਥਾਨ ਹੈ ਕਲਪਾ। ਇਹ ਕਿਨੌਰ ਜ਼ਿਲ੍ਹੇ ਦਾ ਇਕ ਛੋਟਾ ਜਿਹਾ ਕਸਬਾ ਹੈ। ਇਹ ਸਤਲੁਜ ਉਤੇ ਵਸਿਆ ਸੁੰਦਰ ਨਗਰ ਹੈ। ਇਹ ਇਕ ਆਦਰਸ਼ ਸੁੰਦਰ ਅਵਕਾਸ਼ ਸਥਾਨ ਹੈ। ਇਸ ਸਥਾਨ ਵਲ ਤੁਸੀਂ ਹੇਠਲੀ ਦੁਨੀਆਂ ਨੂੰ ਛੱਡ ਕੇ ਬੱਦਲਾਂ ਅਤੇ ਸੁਪਨਿਆਂ ਦੀ ਦੁਨੀਆਂ ਵਿਚ ਪ੍ਰਵੇਸ਼ ਕਰਨ ਲਈ ਕਾਫ਼ੀ ਉਚਾਈ ਤੇ ਪਹੁੰਚ ਚੁਕੇ ਹੁੰਦੇ ਹੋ।

ਕਲਪਾ ਕਿਨੌਰ ਪਰਬਤਾਂ ਦੀ ਸ਼੍ਰੇਣੀ ਦਾ ਜੰਨਤ ਹੈ। ਸਵਰਗ ਦੀ ਪੌੜੀ ਦਾ ਆਗ਼ਾਜ਼ ਹੁੰਦਾ ਹੈ, ਕਿਨੌਰ ਦੀ ਯਾਤਰਾ ਦਾ ਮਜ਼ਾ। ਇਹ ਸਥਾਨ ਸਜਦਾਗਾਹ ਤੋਂ ਘੱਟ ਨਹੀਂ। ਝਰਨਿਆਂ ਅਤੇ ਦਰਿਆਵਾਂ ਦੀਆਂ ਲੈ-ਆਤਮਕ ਧੁਨਾਂ ਅੰਤਰੰਗ ਵਿਚ ਆਤਮਕ ਅਲੌਕਿਕਤਾ ਭਰਦੀਆਂ ਹੋਈਆਂ ਅਧਿਆਤਮਕਤਾ ਨਾਲ ਓਤ ਪੋਤ ਹੋ ਜਾਂਦੀਆਂ ਹਨ। ਜਦ ਤੁਸੀ ਕਦੀ ਇਸ ਸਥਾਨ ਤੋਂ ਪਰੀਚਿਤ ਹੋਵੇਗੇ ਤਾਂ ਤਿ੍ਰਪਤੀ ਦਾ ਅਹਿਸਾਸ ਆਤਮਿਕ ਯੋਗਦਾਨ ਪਾਵੇਗਾ। ਸੁੰਦਰ ਸਥਾਨ ਹੈ ਸਵਰਗ ਦਾ ਦੂਜਾ ਨਾਂ ਕਲਪਾ-ਕਿਨੌਰ।

ਬਲਵਿੰਦਰ ‘ਬਾਲਮ’
ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ. 98156-25409

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement