
ਗੇਮਜ਼ ਦੀ ਦਿੱਤੀ ਜਾਂਦੀ ਹੈ ਸਿਖਲਾਈ
ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਯਾਤਰਾ ਵਾਲੇ ਸਥਾਨ ਮਨਾਲੀ ਵਿਚ ਇਹਨਾਂ ਦਿਨਾਂ ਵੱਡੀ ਗਿਣਤੀ ਵਿਚ ਯਾਤਰੀ ਪਹੁੰਚੇ ਹੋਏ ਹਨ। ਗਰਮੀਆਂ ਦੇ ਸੀਜਨ ਵਿਚ ਮਨਾਲੀ ਭਾਰਤੀਆਂ ਲਈ ਪਸੰਦੀਦਾ ਸਥਾਨ ਬਣਿਆ ਹੋਇਆ ਹੈ। ਇੱਥੇ ਆ ਕੇ ਕੁਦਰਤ ਨੂੰ ਬਹੁਤ ਨੇੜੇ ਤੋਂ ਦੇਖਿਆ ਜਾ ਸਕਦਾ ਹੈ। ਸਕਾਇੰਗ, ਪੈਰਾਗਲਾਈਡਿੰਗ ਅਤੇ ਰੀਵਰ ਰਾਫ਼ਟਿੰਗ ਜ਼ਿਆਦਾਤਰ ਪਹਾੜਾਂ 'ਤੇ ਮਿਲਣ ਵਾਲੀਆਂ ਖ਼ੇਡਾਂ ਹਨ। ਪਰ ਮਨਾਲੀ ਵਿਚ ਇਸ ਤੋਂ ਕਿਤੇ ਜ਼ਿਆਦਾ ਮਸਤੀ ਕੀਤੀ ਜਾ ਸਕਦੀ ਹੈ।
Zorbing
ਜ਼ਾਰਬਿੰਗ: ਜ਼ਾਰਬਿੰਗ ਖ਼ੇਡ ਦਾ ਅਨੰਦ ਲੈਣ ਲਈ ਦਿਲ ਮਜ਼ਬੂਤ ਰੱਖਣਾ ਪੈਂਦਾ ਹੈ। ਇਸ ਖ਼ੇਡ ਵਿਚ ਇਕ ਵੱਡੀ ਰੋਲਿੰਗ ਗੇਂਦ ਅੰਦਰ ਜਾਣਾ ਪੈਂਦਾ ਹੈ ਜੋ ਟ੍ਰਾਂਸਪੈਰੰਟ ਹੁੰਦੀ ਹੈ। ਇਸ ਗੇਂਦ ਨਾਲ ਬਾਹਰ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ ਅਤੇ ਬਾਹਰ ਖੜ੍ਹੇ ਲੋਕ ਵੀ ਰੋਲਿੰਗ ਗੇਂਦ ਅੰਦਰਲੇ ਵਿਅਕਤੀ ਨੂੰ ਦੇਖ ਸਕਦੇ ਹਨ। ਇਸ ਦੇ ਅੰਦਰ ਵਿਅਕਤੀ ਨੂੰ ਲੰਮਾ ਪਾ ਦਿੱਤਾ ਜਾਂਦਾ ਹੈ ਅਤੇ ਗੇਂਦ ਦੀ ਬੈਲਟ ਨਾਲ ਬੰਨ ਦਿੱਤਾ ਜਾਂਦਾ ਹੈ ਤਾਂ ਜੋ ਕੋਈ ਸੱਟ ਨਾ ਲੱਗੇ।
Zorbing
ਅੰਦਰ ਬਿਠਾਉਣ ਤੋਂ ਬਾਅਦ ਗੇਂਦ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਫਿਰ ਘਾਹ ਉੱਤੇ ਉਸ ਗੇਂਦ ਨੂੰ ਘੁੰਮਾਇਆ ਜਾਂਦਾ ਹੈ। ਇਸ ਪ੍ਰਕਾਰ ਗੇਂਦ ਅੰਦਰਲਾ ਵਿਅਕਤੀ ਉਲਟੇ, ਸਿੱਧੇ ਰੂਪ ਨਾਲ ਕੁਦਰਤ ਦਾ ਆਨੰਦ ਲੈ ਸਕਦਾ ਹੈ। ਮਨਾਲੀ ਵਿਚ ਜ਼ਾਰਬਿੰਗ ਦਾ ਆਨੰਦ ਸੋਲੰਗ ਘਾਟੀ ਵਿਚ ਲਿਆ ਜਾ ਸਕਦਾ ਹੈ। ਇਸ ਦੇ ਲਈ 500 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਖ਼ਰਚ ਕਰਨਾ ਹੋਵੇਗਾ।
ਜੀਪ ਸਫ਼ਾਰੀ: ਮਨਾਲੀ ਵਿਚ ਜੀਪ ਸਫ਼ਾਰੀ ਦਾ ਅਪਣਾ ਹੀ ਮਜ਼ਾ ਹੈ। ਦੂਜੀਆਂ ਥਾਵਾਂ 'ਤੇ ਇਸ ਦਾ ਮਜ਼ਾ ਬਹੁਤ ਅਲੱਗ ਹੈ। ਉੱਚੇ ਪਹਾੜਾਂ ਤੋਂ ਦੂਰ-ਦੂਰ ਤਕ ਫੈਲੇ ਖ਼ੂਬਸੂਰਤ ਵਾਤਾਵਰਨ ਦੇ ਨਜ਼ਾਰਿਆਂ ਨੂੰ ਅਪਣੀਆਂ ਨਜ਼ਰਾਂ ਅਤੇ ਕੈਮਰੇ ਵਿਚ ਕੈਦ ਕਰਨਾ ਰੋਮਾਂਚ ਨਾਲ ਭਰ ਦੇਵੇਗਾ। ਖੁੱਲ੍ਹੇ ਆਸਮਾਨ ਹੇਠ ਪਹਾੜੀ ਰਾਸਤਿਆਂ 'ਤੇ ਦੌੜਦੀ ਜੀਪ ਦੀ ਸੈਰ ਜੋਸ਼ ਨੂੰ ਕਈ ਗੁਣਾ ਵਧਾ ਦੇਵੇਗਾ। ਇਸ ਦੇ ਲਈ 15 ਤੋਂ 20 ਹਜ਼ਾਰ ਰੁਪਏ ਤਕ ਦਾ ਖ਼ਰਚ ਕਰਨਾ ਹੋਵੇਗਾ।
Jeep Safari
ਮਾਉਂਟੇਨਰਿੰਗ: ਜੇਕਰ ਖ਼ੂਬਸੂਰਤ ਪਹਾੜਾਂ ਦੀ ਉਚਾਈ ਨੂੰ ਨਾਪਣ ਦੀ ਹਿੰਮਤ ਰੱਖਦੇ ਹੋ ਤਾਂ ਮਨਾਲੀ ਉਹਨਾਂ ਖ਼ੂਬਸੂਰਤ ਪਹਾੜਾਂ ਦਾ ਗੜ੍ਹ ਹੈ। ਖ਼ਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਪਹਿਲੀ ਵਾਰ ਮਾਉਂਟੇਨਰਿੰਗ ਕਰ ਰਹੇ ਹੋ ਤਾਂ ਇਸ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। ਮਨਾਲੀ ਵਿਚ ਪਹਾੜਾਂ 'ਤੇ ਚੜ੍ਹਨ ਲਈ ਕਰੀਬ 3 ਹਜ਼ਾਰ ਰੁਪਏ ਖ਼ਰਚ ਆ ਸਕਦਾ ਹੈ।
Mauntaineering
ਮਾਉਂਟੇਨ ਬਾਇਕਿੰਗ: ਇਸ ਪ੍ਰਕਾਰ ਸਾਇਕਲ ਜਾਂ ਮੋਟਰਸਾਇਕਲ ਦੀ ਸਵਾਰੀ ਦਾ ਨਜ਼ਾਰਾ ਵੀ ਲਿਆ ਜਾ ਸਕਦਾ ਹੈ। ਪਰ ਪਹਾੜੀ ਇਲਾਕੇ ਵਿਚ ਸਾਇਕਲ ਜਾਂ ਮੋਟਰਸਾਇਕਲ ਚਲਾਉਣਾ ਬਹੁਤ ਮੁਸ਼ਕਲ ਹੁੰਦਾ ਹੈ।
cylce
ਮਨਾਲੀ ਵਿਚ ਸਾਇਕਲਿੰਗ ਦਾ ਮਜ਼ਾ ਰੋਹਤਾਂਗ ਪਾਸ, ਬਰਲਾਚਾ ਲਾ ਪਾਸ, ਲਾਚਲੰਗਲਾ ਪਾਸ, ਤੰਗਲਾਂਗ ਲਾ ਅਤੇ ਖਾਰਦੁੰਗ ਲਾ ਵਿਚ ਲਿਆ ਜਾ ਸਕਦਾ ਹੈ। ਇਸ ਲਈ 6 ਹਜ਼ਾਰ ਖ਼ਰਚ ਆ ਸਕਦਾ ਹੈ।