
ਠਹਿਰਣ ਦਾ ਵੀ ਹੈ ਖ਼ਾਸ ਪ੍ਰਬੰਧ
ਯਾਤਰਾ ਲਈ ਜਿੰਨਾ ਮਹੱਤਵਪੂਰਨ ਜਗ੍ਹਾ ਚੁਣਨਾ ਹੁੰਦਾ ਹੈ ਉੰਨਾ ਹੀ ਜ਼ਿਆਦਾ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਠਹਿਰਣਾ ਕਿੱਥੇ ਹੈ। ਇਸ ਵਾਸਤੇ ਕਈ ਥਾਵਾਂ ਦੀ ਭਾਲ ਕੀਤੀ ਜਾਂਦੀ ਹੈ। ਇਸ ਵਿਚ ਕਦੇ ਹੋਸਟਲ ਤੇ ਕਦੇ ਰਿਜ਼ਾਰਟ ਵਿਚ ਠਹਿਰਣ ਦੀ ਵਿਵਸਥਾ ਕੀਤੀ ਜਾਂਦੀ ਹੈ। ਕਈ ਵਾਰ ਲੋਕ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਵਿਚ ਕੈਂਪ ਵੀ ਲਗਾਉਂਦੇ ਹਨ। ਅੱਜ ਕੱਲ੍ਹ ਵੱਖ ਵੱਖ ਥਾਵਾਂ ਤੇ ਕੁਝ ਖ਼ਾਸ ਤਰ੍ਹਾਂ ਦੇ ਕੈਬਿਨ ਬਣਾਏ ਗਏ ਹਨ ਜਿੱਥੇ ਕਈ ਸੁਵਿਧਾਵਾਂ ਉਪਲੱਬਧ ਹੁੰਦੀਆਂ ਹਨ।
Cabin
ਇਹ ਬੇਹੱਦ ਸੁੰਦਰ ਬਣਾਏ ਹੁੰਦੇ ਹਨ। ਉੱਤਰੀ ਕੈਲੀਫੋਰਨੀਆ ਦਾ ਕੈਬਿਨ ਸਟੇਅ ਦੁਨੀਆ ਦੇ ਖ਼ੂਬਸੂਰਤ ਕੈਬਿਨ ਵਿਚੋਂ ਇਕ ਹੈ। ਇੱਥੇ ਕੁਦਰਤ ਦਾ ਨਜ਼ਾਰਾ ਵੱਖਰਾ ਹੀ ਹੈ। ਇੱਥੇ ਹਰ ਪਾਸੇ ਸਫ਼ਾਈ ਹੀ ਸਫ਼ਾਈ ਹੈ। ਕੈਬਿਨਸ ਵਿਚ ਯਾਤਰਾ ਲਈ ਸਾਰੀਆਂ ਸੁਵਿਧਾਵਾਂ ਦਾ ਖਿਆਲ ਰੱਖਿਆ ਜਾਂਦਾ ਹੈ। ਨਾਰਵੇ ਦੇ ਇਕ ਖ਼ੂਬਸੂਰਤ Manshausen Island ਵਿਚ ਦੂਰ-ਦੂਰ ਤਕ ਸ਼ਾਨਦਾਰ ਨਜ਼ਾਰੇ ਦੇਖਣ ਨੂੰ ਮਿਲਦੇ ਹਨ।
Cabin
ਇੱਥੋਂ ਦੇ ਕੈਬਿਨ ਵਿਚ ਠਹਿਰਣ ਲਈ ਬੂਕਿੰਗ ਕਰਦੇ ਸਮੇਂ ਹੀ ਕੁਝ ਪੈਸੇ ਜਮ੍ਹਾਂ ਕਰਵਾਉਣੇ ਪੈਂਦੇ ਹਨ। ਬਾਕੀ ਦੇ ਪੈਸੇ Manshausen Island ਪਹੁੰਚਣ ਤੋਂ ਦਸ ਦਿਨ ਪਹਿਲਾਂ ਜਮ੍ਹਾਂ ਕਰਵਾਉਣੇ ਪੈਂਦੇ ਹਨ। ਨਿਊ ਯਾਰਕ ਦੇ ਖ਼ੂਬਸੂਰਤ ਕ੍ਰਾਹਨਸਾਨ ਵਿਚ ਕੈਬਿਨ ਵਿਚ ਠਹਿਰਣ ਨਾਲ ਨਾ ਸਿਰਫ ਸੁੰਦਰ ਪਹਾੜ ਦਿਖਾਈ ਦੇਣਗੇ ਸਗੋਂ ਉੱਥੋਂ ਦੀ ਬਨਸਪਤੀ ਨੂੰ ਨੇੜੇ ਤੋਂ ਦੇਖਿਆ ਜਾ ਸਕਦਾ ਹੈ।
Cabin
ਜੇਕਰ ਇਸ ਤੋਂ ਹੋਰ ਵਧੀਆ ਥਾਂ ਦੀ ਯਾਤਰਾ ਕਰਨੀ ਹੈ ਤਾਂ ਇਸ ਦੇ ਲਈ ਇਟਲੀ ਜਾਣਾ ਪਵੇਗਾ। ਇੱਥੇ ਸ਼ਾਨਦਾਰ ਨਜ਼ਾਰੇ ਵਾਲੀਆਂ ਉੱਚੇ-ਉੱਚੇ ਪਰਬਤਾਂ ਦੀਆਂ ਚੋਟੀਆਂ ਅਤੇ ਲੰਬ-ਲੰਬੇ ਆਸਮਾਨ ਛੂੰਹਦੇ ਦਰਖ਼ਤ ਦਿਖਾਈ ਦਿੰਦੇ ਹਨ। ਇੱਥੇ ਵੀ ਤੁਸੀਂ ਕੈਬਿਨ ਵਿਚ ਠਹਿਰ ਸਕਦੇ ਹੋ। ਇੱਥੇ ਬਜਟ ਮੁਤਾਬਕ ਵੱਖ-ਵੱਖ ਤਰ੍ਹਾਂ ਦੇ ਕੈਬਿਨ ਮਿਲ ਜਾਣਗੇ।