
ਪੂਰੇ ਸਾਲ ਕੰਮ ਕਰਣ ਤੋਂ ਬਾਅਦ ਜਦੋਂ ਮਨ ਛੁੱਟੀ ਲੈਣ ਦਾ ਕਰਦਾ ਹੈ ਤਾਂ ਘੁੰਮਣ ਦਾ ਖ਼ਰਚਾ ਸਾਨੂੰ ਰੋਕ ਦਿੰਦਾ ਹੈ। ਜੇਬ ਵਿਚ ਪੈਸੇ ਘੱਟ ਹੋਣ ਕਾਰਨ ਸਾਨੂੰ ਅਪਣੇ...
ਪੂਰੇ ਸਾਲ ਕੰਮ ਕਰਣ ਤੋਂ ਬਾਅਦ ਜਦੋਂ ਮਨ ਛੁੱਟੀ ਲੈਣ ਦਾ ਕਰਦਾ ਹੈ ਤਾਂ ਘੁੰਮਣ ਦਾ ਖ਼ਰਚਾ ਸਾਨੂੰ ਰੋਕ ਦਿੰਦਾ ਹੈ। ਜੇਬ ਵਿਚ ਪੈਸੇ ਘੱਟ ਹੋਣ ਕਾਰਨ ਸਾਨੂੰ ਅਪਣੇ ਨੇੜੇ ਦੀਆਂ ਜਗਾ੍ਹਵਾਂ ਤੇ ਘੁੰਮਣ ਬਾਰੇ ਵੀ ਸੋਚਣਾ ਪੈਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਜਗ੍ਹਾਵਾਂ ਬਾਰੇ ਦੱਸਾਂਗੇ ਜਿੱਥੇ ਘੁੰਮਣ ਨਾਲ ਪੈਸੇ ਮਿਲਦੇ ਹਨ। ਚਲੋ ਇਕ ਨਜ਼ਰ ਦੁਨੀਆ ਦੇ ਉਨ੍ਹਾਂ ਦੇਸ਼ਾਂ ਉਤੇ ਪਾ ਲਈਏ, ਜਿੱਥੇ ਜਾਣ ਨਾਲ ਤੁਹਾਡੀ ਜੇਬ ਖਾਲੀ ਨਹੀਂ ਸਗੋਂ ਭਰ ਜਾਵੇਗੀ।
Thailand
ਥਾਈਲੈਂਡ :- ਇਹ ਅਜਿਹੇ ਲੋਕਾਂ ਨੂੰ ਭਰਪੂਰ ਮੌਕਾ ਦਿੰਦਾ ਹੈ, ਜਿਨ੍ਹਾਂ ਨੂੰ ਚੰਗੀ ਅੰਗਰੇਜ਼ੀ ਆਉਂਦੀ ਹੈ। ਅਜਿਹੇ ਲੋਕਾਂ ਨੂੰ ਥਾਈਲੈਂਡ ਵਿਚ ਪੈਸੇ ਮਿਲਦੇ ਹਨ। ਇਥੇ ਇਨ੍ਹਾਂ ਦੀਆਂ ਸਪੈਸ਼ਲ ਕਲਾਸਾਂ ਵਿਚ ਪੜ੍ਹਾ ਕੇ ਤੁਸੀਂ ਪੈਸੇ ਕਮਾ ਸਕਦੇ ਹੋ।
ਕੋਰੀਆ :- ਵਿਕਾਸਸ਼ੀਲ ਦੇਸ਼ ਕੋਰੀਆ ਨੂੰ ਯੂਰੋਪ ਦੇ ਲੋਕਾਂ ਦਾ ਖ਼ਾਸ ਇੰਤਜਾਰ ਰਹਿੰਦਾ ਹੈ। ਇੱਥੋਂ ਆਉਣ ਵਾਲੇ ਲੋਕਾਂ ਨੂੰ ਇਹ ਲੋਕ ਹਰ ਚੀਜ਼ ਵਿਚ ਸਹੂਲਤ ਦਿੰਦੇ ਹਨ।
Ireland
ਆਇਰਲੈਂਡ :- ਆਇਰਲੈਂਡ ਆਪਣੇ ਉੱਚ ਜੀਵਨ ਪੱਧਰ ਅਤੇ ਨਵੇਂ ਬਿਜਨੇਸ ਲਈ ਘੱਟ ਟੈਕਸ ਲਈ ਜਾਣਿਆ ਜਾਂਦਾ ਹੈ। ਇੱਥੇ ਤੁਸੀਂ ਰਹਿ ਕੇ ਪੈਸਾ ਬਚਾ ਵੀ ਸਕਦੇ ਹੋ ਅਤੇ ਕਮਾ ਵੀ ਸਕਦੇ ਹੋ।
ਕਿਫ਼ਾਇਤੀ ਕਨਾਡਾ :- ਤੁਸੀਂ ਵੀ ਸੁਣਿਆ ਹੋਵੇਗਾ ਕਿ ਭਾਰਤੀ ਲੋਕਾਂ ਨਾਲ ਇਹ ਦੇਸ਼ ਭਰਿਆ ਹੋਇਆ ਹੈ। ਅਜਿਹਾ ਇਸ ਲਈ ਕਿਉਂਕਿ ਇਥੇ ਵਿਸ਼ੇਸ਼ ਸੁਵਿਧਾਵਾਂ ਮਿਲਦੀਆਂ ਹਨ। ਜੀਵਨ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਣ ਲਈ ਇਹ ਦੇਸ਼ ਵਧੀਆ ਹੈ।
Vietnam
ਪ੍ਰਾਕ੍ਰਿਤਿਕ ਚਿਲੀ :- ਜੇਕਰ ਤੁਸੀਂ ਇੱਥੇ ਵਸਣ ਦੀ ਸੋਚ ਰਹੇ ਹੋ ਤਾਂ ਬਹੁਤ ਹੀ ਵਧੀਆ ਸੁਝਾਅ ਹੈ। ਇੱਥੇ ਦੀ ਸਰਕਾਰ 50,000 ਡਾਲਰ ਤੱਕ ਲੋਕਾਂ ਨੂੰ ਲੋਨ ਦਿੰਦੀ ਹੈ।
ਵਿਅਤਨਾਮ :- ਬਾਕੀ ਦੇਸ਼ਾਂ ਦੀ ਤੁਲਣਾ ਵਿਚ ਵਿਅਤਨਾਮ ਵਿਚ ਖਾਣ-ਪੀਣ, ਹੋਟਲ, ਸ਼ਾਪਿੰਗ ਉਤੇ ਘੱਟ ਟੈਕਸ ਲੱਗਦਾ ਹੈ। ਇੱਥੋਂ ਤੁਸੀਂ ਸਸਤੇ ਵਿਚ ਸਭ ਦੇ ਲਈ ਕੁੱਝ ਨਾ ਕੁੱਝ ਖ਼ਰੀਦ ਸਕਦੇ ਹੋ।
Spain
ਅਮਰੀਕਾ, ਡੇਟਰੋਇਟ ਮਿਸ਼ਿਗਨ :- ਅਮਰੀਕਾ ਦੇ ਇਸ ਸ਼ਹਿਰ ਦੀ ਆਬਾਦੀ ਬਹੁਤ ਘੱਟ ਹੈ। ਇੱਥੇ ਦੀ ਸਰਕਾਰ ਇਕ ਨਵੀਂ ਮੁਹਿੰਮ ਦੇ ਤਹਿਤ ਇੱਥੇ ਰਹਿਣ ਵਾਲਿਆਂ ਨੂੰ ਪੈਸੇ ਦਿੰਦੀ ਹੈ।
ਸਪੇਨ, ਪੋਨਗਾ :- ਸਪੇਨ ਵਿਚ ਘੁੰਮਣ ਲਈ ਜਾ ਰਹੇ ਹੋ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਇੱਥੇ ਕੋਈ ਕੰਮ ਲੱਭ ਲਓ। ਇੱਥੇ ਦੀ ਸਰਕਾਰ ਹਰ ਕਪਲ ਨੂੰ ਇਥੇ ਰਹਿਣ ਲਈ ਪੈਸੇ ਦਿੰਦੀ ਹੈ।
Netherlands
ਨੀਦਰਲੈਂਡ, ਐਂਮਸਟਰਡਮ :- ਇਥੇ ਘੁੰਮਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਇਥੇ ਬੱਚੇ ਪੜਾਈ ਕਰਣ ਵੀ ਆਉਂਦੇ ਹਨ। ਇੱਥੇ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਉਹ ਹਰ ਇਨਸਾਨ ਨੂੰ 67 ਹਜ਼ਾਰ ਰੁਪਏ ਦਿੰਦੀ ਹੈ।
ਕਨਾਡਾ ਸਸਕੇਚੇਵਾਨ :- ਕਨਾਡਾ ਦੇ ਸਸਕੇਚੇਵਾਨ ਵਿਚ ਜੋ ਵੀ ਗ੍ਰੇਜੁਏਟ ਹੁੰਦਾ ਹੈ, ਉਸ ਨੂੰ ਸਰਕਾਰ 20 ਹਜ਼ਾਰ ਡਾਲਰ ਦਿੰਦੀ ਹੈ। ਤੁਸੀਂ ਵੀ ਇਸ ਦੇ ਲਈ ਆਵੇਦਨ ਕਰ ਸਕਦੇ ਹੋ।