
ਘੁੰਮਣਾ ਨਾ ਭੁੱਲਣਾ
ਹਿਮਾਚਲ ਪ੍ਰਦੇਸ਼ ਵਿਚ ਸੁੰਦਰ ਪਹਾੜਾਂ ਤੋਂ ਇਲਾਵਾ ਕਈ ਮਨ ਭਾਉਂਦੀਆਂ ਝੀਲਾਂ ਹਨ ਜਿੱਥੇ ਜ਼ਰੂਰ ਘੁੰਮਣਾ ਚਾਹੀਦਾ ਹੈ। ਅਜਿਹੀਆਂ ਸੱਤ ਝੀਲਾਂ ਹਨ ਜਿਹਨਾਂ ਦੀ ਦਿੱਖ ਬਹੁਤ ਹੀ ਸੁੰਦਰ ਹੈ। ਇਹਨਾਂ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਗਿਆ ਹੈ।
ਖਾਜਿਆਰ ਝੀਲ: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਵਿਚ ਖਾਜਿਅਰ ਝੀਲ ਸਮੁੰਦਰੀ ਤੱਟ ਤੇ 1920 ਮੀਟਰ ਦੀ ਉੱਚਾਈ 'ਤੇ ਸਥਿਤ ਹੈ। ਇਸ ਦੇ ਚਾਰੇ ਪਾਸੇ ਲੱਗੇ ਦਰੱਖ਼ਤਾਂ ਦਾ ਝੀਲ ਦੇ ਨੀਲੇ ਰੰਗ ਦੇ ਪਾਣੀ ਵਿਚ ਬਹੁਤ ਹੀ ਸੁੰਦਰ ਪਰਛਾਵਾਂ ਦਿਖਾਈ ਦਿੰਦਾ ਹੈ। ਇੱਥੇ ਦੀ ਸਭ ਤੋਂ ਆਕਰਸ਼ਕ ਚੀਜ਼ ਤੈਰਦਾ ਹੋਇਆ ਟਾਪੂ ਹੈ ਜੋ ਅਸਲ ਵਿਚ ਝੀਲ ਦੀ ਸਤ੍ਹ 'ਤੇ ਉੱਗਣ ਵਾਲੇ ਘਾਹ ਦਾ ਗੁੱਛਾ ਹੈ ਜੋ ਕਿ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ।
ਇਸ ਤੋਂ ਇਲਾਵਾ ਮਨੋਰੰਜਨ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਪੈਰਾਗਲਾਈਡਿੰਗ ਤੋਂ ਲੈ ਕੇ ਘੋੜਸਵਾਰੀ ਤਕ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਨੰਦ ਲਿਆ ਜਾ ਸਕਦਾ ਹੈ।
Beach
ਪਰਾਸ਼ਰ ਝੀਲ: ਸਮੁੰਦਰ ਤੱਟ ਤੋਂ 2730 ਮੀਟਰ ਦੀ ਉਚਾਈ 'ਤੇ ਸਥਿਤ ਪਰਾਸ਼ਰ ਝੀਲ ਮੰਡੀ ਤੋਂ 49 ਕਿਲੋਮੀਟਰ ਉੱਤਰ ਵਿਚ ਹੈ। ਝੀਲ ਦੇ ਅੰਦਰ ਇਕ ਗੋਲ ਅਤੇ ਤੈਰਦਾ ਹੋਇਆ ਟਾਪੂ ਨਜ਼ਰ ਆਉਂਦਾ ਹੈ ਜਿਸ ਦੀ ਡੂੰਘਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ। ਗਰਮੀ ਦੇ ਮੌਸਮ ਵਿਚ ਇਹ ਤੈਰ ਕੇ ਝੀਲ ਦੇ ਕਿਨਾਰੇ ਆ ਜਾਂਦਾ ਹੈ ਅਤੇ ਠੰਡ ਵਿਚ ਦੂਜੇ ਪਾਸੇ ਚਲਾ ਜਾਂਦਾ ਹੈ।
Bhudistt
ਚੰਦਰ ਤਾਲ: ਸਪੀਤੀ ਘਾਟੀ ਵਿਚ ਸਮੁੰਦਰ ਤੱਟ ਤੋਂ 4300 ਮੀਟਰ ਦੀ ਉਚਾਈ 'ਤੇ ਸਥਿਤ ਚੰਦਰ ਤਾਲ ਤੱਕ ਮਈ ਤੋਂ ਲੈ ਕੇ ਅਕਤੂਬਰ ਦੌਰਾਨ ਬਤਾਲ ਅਤੇ ਕੁੰਜੁਮ ਦਰਾਂ ਨਾਲ ਪੈਦਾ ਚੱਲ ਕੇ ਵੀ ਜਾ ਸਕਦੇ ਹੋ। ਇਸ ਝੀਲ ਤੋਂ ਨਾਲ ਜੁੜੇ ਕਈ ਮਿਥਿਹਾਸ ਵੀ ਹਨ। ਲੋਕਾਂ ਦਾ ਕਹਿਣਾ ਹੈ ਕਿ ਹਰ ਰਾਤ ਇੱਥੇ ਪਰੀਆਂ ਆਉਂਦੀਆਂ ਹਨ।
Lake
ਰੇਣੁਕਾ ਝੀਲ: ਸਿਰਮੌਰ ਜ਼ਿਲੇ ਵਿਚ ਹਿਮਾਚਲ ਪ੍ਰਦੇਸ਼ ਦੀ ਇਹ ਸਭ ਤੋਂ ਵੱਡੀ ਝੀਲ ਸਮੁੰਦਰ ਤੱਟ ਤੋਂ 672 ਮੀਟਰ ਦੀ ਉਚਾਈ 'ਤੇ ਹੈ। ਰੇਣੁਕਾ ਦੇਵੀ ਨੇ ਨਾਮ 'ਤੇ ਇਸ ਦਾ ਨਾਮ ਰੇਣੁਕਾ ਝੀਲ ਰੱਖਿਆ ਗਿਆ ਹੈ। ਇਸ ਦੇ ਆਸ-ਪਾਸ ਦੇ ਸੁੰਦਰ ਦ੍ਰਿਸ਼ਾਂ ਨੂੰ ਦੇਖਣ ਲਈ ਬੇੜੀ ਦੀ ਸਵਾਰੀ ਵੀ ਕੀਤੀ ਜਾ ਸਕਦੀ ਹੈ। ਝੀਲ ਕਿਨਾਰੇ ਹਰ ਸਾਲ ਛੇ ਦਿਨ ਚਲਣ ਵਾਲਾ ਸ਼੍ਰੀ ਰੇਣੁਕਾਜੀ ਮੇਲਾ ਨਵੰਬਰ ਦੇ ਤੀਜੇ ਹਫ਼ਤੇ ਵਿਚ ਲਗਦਾ ਹੈ। ਝੀਲ ਦੇ ਖੱਬੇ ਕਿਨਾਰੇ ਵਿਚ ਹਰਿਆ-ਭਰਿਆ ਜੰਗਲ ਰੇਣੁਕਾਜੀ ਚਿੜੀਆ ਘਰ ਹੈ ਜੋ ਰੇਣੁਕਾਜੀ ਜੰਗਲੀ ਜੀਵ ਰਿਹਾਇਸ਼ ਦਾ ਹਿੱਸਾ ਹੈ।
Photo
ਸੂਰਜ ਤਾਲ: ਭਾਰਤ ਦੀ ਤੀਜੀ ਸਭ ਤੋਂ ਉੱਚੀ ਅਤੇ ਦੁਨੀਆ ਦੀ 21ਵੀਂ ਸਭ ਤੋਂ ਉੱਚੀ ਇਹ ਝੀਲ ਲਾਹੁਲ ਘਾਟੀ ਵਿਚ ਸਮੁੰਦਰ ਤੱਟ ਤੋਂ 4890 ਮੀਟਰ ਦੀ ਉਚਾਈ 'ਤੇ ਸਥਿਤ ਹੈ। ਨਵੰਬਰ ਤੋਂ ਅਪਰੈਲ ਤਕ ਠੰਡ ਦੇ ਮੌਸਮ ਵਿਚ ਸੂਰਜ ਤਾਲ ਨਹੀਂ ਜਾਣਾ ਚਾਹੀਦਾ।
Photo
ਨਾਕੋ ਝੀਲ: ਸਮੁੰਦਰ ਤਟ ਤੋਂ 3662 ਮੀਟਰ ਦੀ ਉਚਾਈ 'ਤੇ ਸਥਿਤ ਨਾਕੋ ਝੀਲ ਦੇ ਆਸ-ਪਾਸ ਸਥਿਤ ਬੁੱਧ ਮੰਦਿਰ ਦੇ ਭਗਤਾਂ ਅਤੇ ਸਥਾਨਕ ਲੋਕਾਂ ਵਿਚ ਕਾਫ਼ੀ ਪਸੰਦੀਦਾ ਹੈ। ਬੱਦਲ਼ਾਂ ਨਾਲ ਘੀਰੀਆਂ ਹੋਈਆਂ ਚੋਟੀਆਂ, ਪਥਰੀਲੀਆਂ ਚਟਾਨਾਂ ਅਤੇ ਸੇਬ ਦੇ ਬਗ਼ੀਚੇ ਝੀਲ ਦੀ ਸੁੰਦਰਤਾ ਨੂੰ ਹੋਰ ਵਧਾਉਂਦੇ ਹਨ।
ਭਰੁਗੂ ਝੀਲ: ਬਸ਼ਿਛਟ ਵਿਚ ਸਮੁੰਦਰ ਤੱਟ ਤੋਂ 4300 ਮੀਟਰ ਦੀ ਉਚਾਈ 'ਤੇ ਸਥਿਤ ਭਰੁਗੂ ਝੀਲ ਵਿਚ ਮਈ ਤੋਂ ਅਕਤੂਬਰ ਤਕ ਟ੍ਰੈਕਿੰਗ ਕਰ ਸਕਦੇ ਹੋ। ਬਾਕੀ ਛੇ ਮਹੀਨੇ ਇਹ ਝੀਲ ਜੰਮੀ ਰਹਿੰਦੀ ਹੈ।